ਸ਼ਾਹਕੋਟ ਅਤੇ ਫਿਲੌਰ ਦੇ 82 ਹਡ਼੍ਹ ਪ੍ਰਭਾਵਿਤ ਪਿੰਡਾਂ ’ਚ ਵਿਸ਼ੇਸ਼ ਗਿਰਦਾਵਰੀ ਸ਼ੁਰੂ

09/01/2019 9:39:54 AM

ਚੰਡੀਗਡ਼੍ਹ (ਅਸ਼ਵਨੀ) : ਹਡ਼੍ਹਾਂ ਨਾਲ ਪ੍ਰਭਾਵਿਤ ਪਿੰਡਾਂ ’ਚ ਪਾਣੀ ਦਾ ਪੱਧਰ ਘਟਣ ਦੇ ਨਾਲ ਹੀ ਇਨ੍ਹਾਂ ਪਿੰਡਾਂ ’ਚ ਕਿਸਾਨਾਂ ਨੂੰ ਨੁਕਸਾਨ ਦੀ ਭਰਪਾਈ ਲਈ ਵਿਸ਼ੇਸ਼ ਗਿਰਦਾਵਰੀ ਸ਼ੁੂਰੂ ਕੀਤੀ ਗਈ ਹੈ। ਇਹ ਜਾਣਕਾਰੀ ਪੰਜਾਬ ਸਰਕਾਰ ਦੇ ਬੁਲਾਰੇ ਨੇ ਦਿੱਤੀ।

ਫਿਲੌਰ ਸਬ ਡਵੀਜ਼ਨ ’ਚ ਮਾਲ ਅਧਿਕਾਰੀਆਂ ਦੀਆਂ ਟੀਮਾਂ ਨੇ ਪਹਿਲਾਂ ਹੀ ਵਿਸ਼ੇਸ਼ ਸਰਵੇਖਣ ਸ਼ੁਰੂ ਕਰ ਦਿੱਤਾ ਸੀ ਪਰ ਜਿਵੇ ਹੀ ਸ਼ਾਹਕੋਟ ਸਬ ਡਵੀਜ਼ਨ ਵਿਚ ਵੀ ਪਾਣੀ ਘਟਿਆ ਉਪਮੰਡਲ ਮੈਜਿਸਟਰੇਟ ਦੀ ਅਗਵਾਈ ’ਚ ਮਾਲ ਅਫ਼ਸਰਾਂ ਨੇ ਸ਼ਨੀਵਾਰ ਨੂੰ ਪਿੰਡ ਕੰਗ ਖੁਰਦ, ਕੋਠਾ, ਮਹਿਰਾਜਵਾਲਾ, ਯੂਸਫ਼ਪੁਰ ਦਾਰੇਵਾਲ, ਮੁੰਡੀ ਚੋਹਲੀਆਂ, ਗੱਟਾ ਮੰਡੀ ਕਾਸੂ, ਯੂਸਫਪੁਰ, ਏਲੇਵਾਲ ਅਤੇ ਹੋਰ ਪਿੰਡਾਂ ’ਚ ਵਿਸ਼ੇਸ਼ ਸਰਵੇਖਣ ਸ਼ੁਰੂ ਕੀਤਾ ਹੈ। ਇਸੇ ਤਰ੍ਹਾਂ ਫਿਲੌਰ ਸਬ ਡਵੀਜ਼ਨ ਵਿਚ ਸੇਲਕੀਆਨਾ, ਚੌਲਾ ਬਾਜਡ਼੍ਹ, ਮਾਓ, ਮਿਓਂਵਾਲ ਲਸਾਡ਼ਾ, ਤਲਵਣ, ਬੁਰਜ ਹਸਨ, ਬੁਰਜ ਕੇਲਾ, ਸਧਾਰਾ, ਕੰਡਿਆਣਾ, ਪਵਾਰੀ ਅਤੇ ਹੋਰ ਪਿੰਡਾਂ ਦਾ ਸਰਵੇਖਣ ਕੀਤਾ ਜਾ ਰਿਹਾ ਹੈ। ਮੁੱਢਲੀ ਰਿਪੋਰਟ ਅਨੁਸਾਰ ਜਲੰਧਰ ਜ਼ਿਲੇ ’ਚ ਹਡ਼੍ਹਾਂ ਕਾਰਨ 82 ਪਿੰਡਾਂ ’ਚ ਫਸਲਾਂ ਤਬਾਹ ਹੋ ਗਈਆਂ ਹਨ।


cherry

Content Editor

Related News