ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਦੀ ਹੋਵੇਗੀ ਪ੍ਰਮੋਸ਼ਨ, ਇਸ ਤਾਰੀਖ਼ ਤੋਂ ਮਿਲੇਗੀ ਖ਼ੁਸ਼ਖ਼ਬਰੀ
Tuesday, Apr 07, 2026 - 11:30 AM (IST)
ਲੁਧਿਆਣਾ/ਖੰਨਾ/ਦੋਰਾਹਾ/ਈਸੜੂ (ਵਿੱਕੀ, ਸੁਖਵਿੰਦਰ ਕੌਰ, ਰਣਧੀਰ ਧੀਰਾ, ਬੈਨੀਪਾਲ) : ਸਿੱਖਿਆ ਵਿਭਾਗ ਦੇ ਕਲਰਕਾਂ ਲਈ ਰਾਹਤ ਭਰੀ ਖ਼ਬਰ ਹੈ। ਮਨਿਸਟਰੀਅਲ ਸਟਾਫ ਯੂਨੀਅਨ ਨੇ ਸਿੱਖਿਆ ਵਿਭਾਗ ਪੰਜਾਬ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਖੱਟਾ ਦੀ ਅਗਵਾਈ ਵਿਚ ਡਾਇਰੈਕਟਰ ਸਿੱਖਿਆ ਵਿਭਾਗ (ਸੈਕੰਡਰੀ) ਪੰਜਾਬ ਕੇਸ਼ਵ ਗੋਇਲ ਦੇ ਨਾਲ ਇਕ ਮਹੱਤਵਪੂਰਨ ਮੀਟਿੰਗ ਕੀਤੀ। ਇਸ ਮੀਟਿੰਗ ਵਿਚ 25 ਮਾਰਚ 2021 ਤੋਂ ਬਾਅਦ ਭਰਤੀ ਹੋਏ ਕਲਰਕਾਂ ਨੂੰ ਕਲਾਸ-4 ਵਿਚ ਡਿਮੋਟ ਕਰਨ ਦੇ ਮਾਮਲੇ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਡੀ. ਪੀ. ਆਈ. ਕੇਸ਼ਵ ਗੋਇਲ ਨੇ ਭਰੋਸਾ ਦਿੱਤਾ ਕਿ ਸਬੰਧਤ ਕਲਰਕਾਂ ਨੂੰ ਟਾਈਪ ਟੈਸਟ ਕਲੀਅਰ ਕਰਨ ਲਈ ਹੋਰ ਸਮਾਂ ਦਿੱਤਾ ਜਾਵੇਗਾ ਤੇ ਉਨ੍ਹਾਂ ਨੂੰ ਡਿਮੋਟ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਸੂਬੇ ਦੇ ਪੈਨਸ਼ਨਰਾਂ ਲਈ ਖ਼ੁਸ਼ਖ਼ਬਰੀ, ਹਾਈਕੋਰਟ ਨੇ ਮੁਲਾਜ਼ਮਾਂ ਲਈ ਸੁਣਾਇਆ ਵੱਡਾ ਫ਼ੈਸਲਾ
ਇਸ ਤੋਂ ਇਲਾਵਾ ਸੀਨੀਅਰ ਸਹਾਇਕਾਂ ਦੀ ਪ੍ਰਮੋਸ਼ਨ ਨੂੰ ਲੈ ਕੇ ਰਜਿਸਟਰਾਰ ਮੈਡਮ ਬਲਜਿੰਦਰ ਕੌਰ ਨੇ ਸਪੱਸ਼ਟ ਕੀਤਾ ਕਿ ਕਲਰਕਾਂ ਵੱਲੋਂ ਅਜੇ ਤੱਕ ਏ. ਸੀ. ਆਰ. ਨਾ ਦਿੱਤੇ ਜਾਣ ਕਾਰਨ ਪ੍ਰਮੋਸ਼ਨ ਰੁਕੀ ਹੋਈ ਹੈ। ਡਾਇਰੈਕਟਰ ਨੇ ਭਰੋਸਾ ਦਿੱਤਾ ਕਿ 15 ਅਪ੍ਰੈਲ ਤੱਕ ਸੀਨੀਅਰ ਸਹਾਇਕਾਂ ਦੀ ਪ੍ਰਮੋਸ਼ਨ ਕਰ ਦਿੱਤੀ ਜਾਵੇਗੀ। ਇਸ ਮੌਕੇ ਅਮਨਇੰਦਰ ਸਿੰਘ ਘੁੰਡਾਣੀ, ਸਤਨਾਮ ਸਿੰਘ ਚੀਮਾ, ਉਪਿੰਦਰ ਸਿੰਘ, ਸਤਨਾਮ ਸਿੰਘ, ਦੀਪਕ ਕੁਮਾਰ, ਸੁਖਦੀਪ ਸਿੰਘ ਤਰਨਤਾਰਨ ਸਮੇਤ ਹੋਰ ਸਾਥੀ ਮੌਜੂਦ ਸਨ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਹਲਚਲ, ਅੱਜ ਇਹ ਵੱਡਾ ਲੀਡਰ ਅਕਾਲੀ ਦਲ 'ਚ ਕਰੇਗਾ ਵਾਪਸੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
