ਸਰਕਾਰੀ ਸਕੂਲਾਂ ''ਚ ਵਿਦਾਇਗੀ ਪਾਰਟੀ ''ਤੇ ਲੱਗੀ ਰੋਕ ਨੂੰ ਲੈ ਕੇ ਜਾਣੋ ਅਧਿਆਪਕਾਂ ਦੀ ਪ੍ਰਤੀਕਿਰਿਆ (ਵੀਡੀਓ)
Sunday, Jul 15, 2018 - 07:19 PM (IST)
ਜਲੰਧਰ (ਸੋਨੂੰ)— ਪੰਜਾਬ ਦੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਸਰਕਾਰੀ ਸੂਕਲਾਂ 'ਚ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦੇਣ 'ਤੇ ਰੋਕ ਲਗਾ ਦਿੱਤੀ ਗਈ ਹੈ। ਸਿੱਖਿਆ ਮੰਤਰੀ ਵੱਲੋਂ 22 ਜੂਨ ਨੂੰ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਅਜਿਹੀਆਂ ਪਾਰਟੀਆਂ ਨਾ ਕਰਨ ਦੇ ਹੁਕਮ ਜਾਰੀ ਕੀਤੇ ਸਨ। ਸਿੱਖਿਆ ਮੰਤਰੀ ਦੇ ਇਸ ਫੈਸਲੇ 'ਤੇ ਜਿੱਥੇ ਅਧਿਆਪਕਾਂ ਨੇ ਮਿਲੀਜੁਲੀ ਪ੍ਰਤੀਕਿਰਿਆ ਦਿੱਤੀ ਹੈ, ਉਥੇ ਹੀ ਵਿਦਿਆਰਥੀਆਂ ਮੁਤਾਬਕ ਇਹ ਪਾਰਟੀ ਬੰਦ ਨਹੀਂ ਕਰਨੀ ਚਾਹੀਦੀ। ਹੁਣ ਦੇਖਣਾ ਇਹ ਹੋਵੇਗਾ ਕਿ ਸਿੱਖਿਆ ਮੰਤਰੀ ਦੇ ਫੈਸਲੇ ਸਰਕਾਰੀ ਸਕੂਲਾਂ ਦੀ ਸਿੱਖਿਆ ਪੱਧਰ 'ਚ ਸੁਧਾਰ ਲਿਆਉਣ 'ਚ ਕਿੰਨੇ ਕੁ ਕਾਰਗਰ ਸਿੱਧ ਹੁੰਦੇ ਹਨ।