ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਉਸਾਰੀ ਕਿਰਤੀ ਮਜ਼ਦੂਰਾਂ ਨੂੰ ਸਾਈਕਲ ਵੰਡੇ

Wednesday, Aug 02, 2017 - 12:58 PM (IST)


ਗੁਰਦਾਸਪੁਰ(ਦੀਪਕ ਕੁਮਾਰ)—ਦੀਨਾਨਗਰ 'ਚ ਵਿਲਡਿੰਗ ਕੰਟ੍ਰੈਕਸ਼ਨ ਬੋਰਡ ਪੰਜਾਬ ਵੱਲੋਂ ਭਲਾਈ ਸਕੀਮ ਦੇ ਤਹਿਤ ਇੰਸਪੈਕਟਰ ਨਿਰਮਲ ਸ਼ਰਮਾ ਦੀ ਅਗਵਾਈ 'ਚ ਸਾਈਕਲ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਮਤੀ ਅਰੁਣਾ ਚੌਧਰੀ ਅਤੇ ਜ਼ਿਲਾ ਪ੍ਰਧਾਨ ਅਸ਼ੋਕ ਚੌਧਰੀ ਹਾਜ਼ਰ ਹੋਏ । ਉਨ੍ਹਾਂ ਵੱਲੋਂ 40 ਦੇ ਕਰੀਬ ਉਸਾਰੀ ਕਿਰਤੀ ਮਜ਼ਦੂਰਾ ਨੂੰ ਸਾਈਕਲ ਵੰਡੇ ਗਏ। ਸਿੱਖਿਆ ਮੰਤਰੀ ਪੰਜਾਬ ਵੱਲੋਂ ਸਰਕਾਰ ਵਲੋਂ ਉਸਾਰੀ ਕਿਰਤੀ ਮਜ਼ਦੂਰਾਂ ਨੂੰ ਦਿੱਤੀ ਜਾਣ ਵਾਲੀਅÎਾਂ ਸਹੂਲਤਾਂ ਵਾਰੇ ਜਾਣੂ ਕਰਵਾਇਆ ਅਤੇ ਮਜ਼ਦੂਰਾਂ ਦੇ ਬੱਚਿਆਂ ਨੂੰ ਸਿੱਖਿਆ ਦੇ ਖੇਤਰ 'ਚ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਹਾਇਤਾ ਰਾਸ਼ੀ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ 'ਤੇ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੋਲਡੀ ਰਾਜ ਵਲੋਂ ਸਰਕਾਰ ਦਾ ਧੰਨਵਾਦ ਕੀਤਾ ਗਿਆ । 
ਇਸ ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਦੱਸਿਆ ਕਿ ਲੋਕ ਭਲਾਈ ਸਕੀਮ ਦੇ ਤਹਿਤ ਕਿਰਤੀ ਮਜ਼ਦੂਰਾਂ ਨੂੰ ਸਰਕਾਰ ਵੱਲੋਂ ਸਾਈਕਲ ਦਿੱਤੇ ਗਏ ਹਨ ਤਾਕਿ ਕੰਮ 'ਤੇ ਆਉਣ ਜਾਣ 'ਚ ਪ੍ਰੇਸ਼ਾਨੀ ਨਾ ਹੋਵੇ । ਉਨ੍ਹਾਂ ਵੱਲੋਂ ਪੰਜਾਬ ਦੇ ਹਰ ਮਜ਼ਦੂਰ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆ ਯੋਜਨਾਵਾਂ ਦੇ ਲਾਭ ਲੈਣ ਲਈ ਵੱਧ ਤੋਂ ਵੱਧ ਆਪਣਾ ਪੰਜੀਕਰਨ ਕਰਵਾਉਣ ਤਾਂਕਿ ਉਹ ਸਰਕਾਰੀ ਸਕੀਮਾਂ ਦਾ ਲਾਭ ਲੈਣ ਸਕਣ।  


Related News