ਤਾਲਾਬੰਦੀ ਕਾਰਨ ਪਏ ਘਾਟੇ 'ਚੋਂ ਉੱਭਰਨ ਲਈ ਮੋਟੇ ਟੈਕਸ ਠੋਕੇਗੀ ਪੰਜਾਬ ਸਰਕਾਰ (ਵੀਡੀਓ)

Tuesday, May 19, 2020 - 02:34 PM (IST)

ਜਲੰਧਰ (ਬਿਊਰੋ) - ਕੋਰੋਨਾ ਵਾਇਰਸ ਦੇ ਕਾਰਨ ਕੀਤੀ ਗਈ ਤਾਲਾਬੰਦੀ ਕਾਰਨ ਪੂਰਾ ਸੰਸਾਰ ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਸਰਕਾਰਾਂ ਨੂੰ ਘਾਟਾ ਪੈ ਰਿਹਾ ਹੈ। ਦੁਨੀਆਂ ਭਰ ਦੇ ਕੰਮਕਾਰ ਠੱਪ ਰਹਿਣ ਕਾਰਨ ਕਰੋੜਾਂ ਕਰਮਚਾਰੀਆਂ ਦੀਆਂ ਨੌਕਰੀਆਂ ਖਤਰੇ ਵਿਚ ਹਨ, ਜਦਕਿ ਕਈ ਕਰਮਚਾਰੀ ਤਾਂ ਆਪਣੀ ਨੌਕਰੀ ਗਵਾ ਵੀ ਚੁੱਕੇ ਹਨ। ਕਈ ਦੇਸ਼ਾਂ ਦੀਆਂ ਸਰਕਾਰਾਂ ਕੰਮ ਤੋਂ ਵਿਹਲੇ ਹੋਏ ਬੰਦਿਆਂ ਨੂੰ ਮਹੀਨਾਵਾਰ ਭੱਤਾ ਦੇ ਵੀ ਰਹੀਆਂ ਹਨ। ਅਜਿਹੇ ’ਚ ਭਾਰਤ ਸਰਕਾਰ ਨੇ ਵੀ ਲੋਕਾਂ ਨੂੰ ਰਾਹਤ ਦੇਣ ਲਈ 20 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਹਾਲਾਂਕਿ ਇਸ ਦਾ ਬਹੁਤ ਜ਼ਿਆਦਾ ਵਿਰੋਧ ਵੀ ਹੋ ਰਿਹਾ ਹੈ ਵਿਰੋਧੀ ਧਿਰ ਇਸ ਨੂੰ ਜੁਮਲੇਬਾਜ਼ੀ ਵੀ ਕਹਿ ਰਹੀ ਹੈ।

ਗੱਲ ਜੇਕਰ ਸੂਬੇ ਪੰਜਾਬ ਦੇ ਆਰਥਿਕ ਹਾਲਾਤ ਦੀ ਕੀਤੀ ਜਾਵੇ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਹਨ ਕਿ ਇਸ ਸਾਲ ਸੂਬੇ ਨੂੰ ਘੱਟੋ-ਘੱਟ 50 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਸਹਿਣਾ ਪਵੇਗਾ। ਇਸ ਵੇਲੇ ਸੂਬੇ ਨੂੰ ਹਰ ਮਹੀਨੇ 3 ਹਜ਼ਾਰ ਕਰੋੜ ਰੁਪਏ ਦਾ ਘਾਟਾ ਪੈ ਰਿਹਾ ਹੈ। ਇਸ ਦਾ ਮੁੱਢਲਾ ਕਾਰਨ ਇਹੋ ਹੈ ਕਿ ਤਾਲਾਬੰਦੀ ਕਾਰਨ ਜੀ.ਐੱਸ.ਟੀ., ਐਕਸਾਈਜ਼ ਡਿਊਟੀ, ਟਰਾਂਸਪੋਰਟੇਸ਼ਨ ਤੋਂ ਆਉਂਦੇ ਵੈਟ ਨੂੰ ਮਿਲਾ ਕੇ ਹੋਰ ਛੋਟੇ ਮੋਟੇ, ਆਮਦਨ ਦੇ ਸਾਰੇ ਸਾਧਨ ਬੰਦ ਪਏ ਹਨ। ਇਸੇ ਲਈ ਮੁੱਖ ਮੰਤਰੀ ਵਲੋਂ ਕੇਂਦਰ ਨੂੰ ਵਾਰ-ਵਾਰ ਜੀ.ਐੱਸ.ਟੀ. ਦੀ ਰਹਿੰਦੀ ਰਕਮ ਪੰਜਾਬ ਨੂੰ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਮੁਤਾਬਕ ਇਕੱਲੇ ਅਪਰੈਲ ਮਹੀਨੇ ਵਿਚ 88 ਫ਼ੀਸਦੀ ਮਾਲੀਏ ਦਾ ਨੁਕਸਾਨ ਹੋਇਆ ਹੈ। ਅਜਿਹੇ ਹਾਲਾਤ 'ਚ ਆਮਦਨ ਵਧਾਉਣ ਲਈ ਸੂਬਾ ਸਰਕਾਰ ਨਵੇਂ ਟੈਕਸ ਲਾਉਣ ਦੇ ਸੰਕੇਤ ਵੀ ਦੇ ਰਹੀ ਹੈ। 

ਪੜ੍ਹੋ ਇਹ ਵੀ ਖਬਰ - ਬਾਲ ਸਾਹਿਤ ਵਿਸ਼ੇਸ਼ : ਟਿਕ-ਟਾਕ ਦੀ ਨੰਨ੍ਹੀ ਕਲਾਕਾਰ ‘ਨੂਰਪ੍ਰੀਤ’

ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ ਵੈਕਸੀਨ ਦਾ ਅਮਰੀਕਾ ਵਿਚ ਬਾਂਦਰਾਂ 'ਤੇ ਹੋਇਆ ਸਫਲ ਪ੍ਰੀਖਣ (ਵੀਡੀਓ)

ਮੁੱਖ ਮੰਤਰੀ ਦਾ ਇਹ ਵੀ ਕਹਿਣਾ ਹੈ ਕਿ ਕੋਰੋਨਾ ਵਾਇਰਸ ਸੰਕਟ ਕਾਰਨ 10 ਲੱਖ ਕਾਮੇ ਨੌਕਰੀਆਂ ਗਵਾ ਦੇਣਗੇ। ਦੂਜੇ ਪਾਸੇ ਕੁਝ ਸਿਹਤ ਮਾਹਿਰਾਂ ਦੇ ਕਿਆਫੇ ਹਨ ਕਿ ਜੁਲਾਈ ਅਤੇ ਅਗਸਤ ਮਹੀਨੇ 'ਚ ਕੋਰੋਨਾ ਵਾਇਰਸ ਫਿਰ ਸਿਖਰ ’ਤੇ ਹੋਵੇਗਾ। ਜੇਕਰ ਹਾਲਾਤ ਅਜਿਹੇ ਬਣਦੇ ਹਨ ਤਾਂ ਪੰਜਾਬ ਨੂੰ ਇਸ ਨਾਲ ਨਜਿੱਠਣ ਲਈ ਤਿਆਰ ਵੀ ਰਹਿਣਾ ਚਾਹੀਦਾ ਹੈ। ਪੰਜਾਬ ਸਰਕਾਰ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਭੇਜਣ ਲਈ ਰੇਲ ਦੇ ਭਾੜੇ ਆਪਣੇ ਕੋਲੋਂ ਖ਼ਰਚ ਰਹੀ ਹੈ। ਇਸ ਤੋਂ ਵੱਡਾ ਕੰਮ ਦੇਸ਼ ਦੇ ਹੋਰ ਸੂਬਿਆਂ ਜਾਂ ਵਿਦੇਸ਼ਾਂ ਤੋਂ ਆ ਰਹੇ ਪੰਜਾਬੀਆਂ ਨੂੰ ਸਾਂਭਣ ਦਾ ਵੀ ਹੈ। ਅਜਿਹੇ ’ਚ ਸੂਬੇ ਉੱਪਰ ਬੋਝ ਹੀ ਪੈ ਰਿਹਾ ਹੈ, ਜਦਕਿ ਕੇਂਦਰ ਵਲੋਂ ਕੋਈ ਰਾਹਤ ਪੈਕੇਜ ਜਾਂ ਮਾਲੀ ਗ੍ਰਾਂਟ ਨਹੀਂ ਭੇਜੀ ਗਈ। 

ਪੜ੍ਹੋ ਇਹ ਵੀ ਖਬਰ - ਦੋਸ਼ਾਲੇ ਭੇਂਟ ਕਰਨ ਵਾਲਾ : ‘ਅਕਬਰ ਬਾਦਸ਼ਾਹ’ 

ਪੜ੍ਹੋ ਇਹ ਵੀ ਖਬਰ - ਸਾਦ ਮੁਰਾਦਾ ਪੰਜਾਬ : ਪਿਤਾ ਦੀ ਤੂੰਬੀ ਵਿਰਾਸਤ ਨੂੰ ਢੋਲਕੀ ਨਾਲ ਸੰਭਾਲਣ ਵਾਲੇ ‘ਕਰਤਾਰ ਚੰਦ ਯਮਲਾ’

ਮੁੱਖ ਮੰਤਰੀ ਵਲੋਂ ਵਾਰ-ਵਾਰ ਕੇਂਦਰ ਕੋਲੋਂ ਜੀ.ਐੱਸ.ਟੀ. ਰਕਮ ਅਤੇ ਹੋਰ ਮਦਦ ਮੰਗੀ ਜਾ ਰਹੀ ਹੈ ਪਰ ਸਵਾਲ ਇਹ ਹੈ ਕਿ ਕੀ ਕੇਂਦਰ ਪੰਜਾਬ ਨੂੰ ਕੋਈ ਰਾਹਤ ਭੇਜਦਾ ਹੈ ਜਾਂ ਨਹੀਂ ਅਤੇ ਜੇਕਰ ਰਾਹਤ ਨਹੀਂ ਆਉਂਦੀ ਤਾਂ ਪੰਜਾਬ ਸਰਕਾਰ ਇਨ੍ਹਾਂ ਹਾਲਤਾਂ ’ਚ ਕੀ ਕਰੇਗੀ ਅਤੇ ਕਿਵੇਂ ਇਸ ਚੁਣੌਤੀ ਨਾਲ ਨਜਿੱਠਿਆ ਜਾਵੇਗਾ। ਇਸ ਤੋਂ ਇਲਾਵਾ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਸੁਣੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...

ਪੜ੍ਹੋ ਇਹ ਵੀ ਖਬਰ - ਚਿਹਰੇ ਦੀਆਂ ਝੁਰੜੀਆਂ ਨੂੰ ਮਿਟਾਉਣ ਲਈ ਖਾਓ ‘ਗੂੰਦ ਕਤੀਰਾ’, ਮਾਈਗ੍ਰੇਨ ਨੂੰ ਵੀ ਕਰੇ ਠੀਕ


author

rajwinder kaur

Content Editor

Related News