ਪੰਜਾਬ ਸਰਕਾਰ ਨੇ 14 ਹੋਰ DSP ਬਦਲੇ

Thursday, Aug 22, 2024 - 08:38 AM (IST)

ਪੰਜਾਬ ਸਰਕਾਰ ਨੇ 14 ਹੋਰ DSP ਬਦਲੇ

ਚੰਡੀਗੜ੍ਹ (ਮਨਜੋਤ)- ਪੰਜਾਬ ਸਰਕਾਰ ਵੱਲੋਂ ਵਿਜੀਲੈਂਸ ਬਿਊਰੋ ਦੇ 14 ਡੀ. ਐੱਸ. ਪੀਜ਼ ਦੀਆਂ ਬਦਲੀਆਂ/ਤਾਇਨਾਤੀਆਂ ਕੀਤੀਆਂ ਗਈਆਂ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿਚ ਵੱਡੇ ਪੱਧਰ 'ਤੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਗਏ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬਦਲੀਆਂ ਦਾ ਦੌਰ ਜਾਰੀ! IPS ਤੇ PPS ਅਫ਼ਸਰਾਂ ਦੇ ਹੋਏ ਤਬਾਦਲੇ

ਜਾਣਕਾਰੀ ਅਨੁਸਾਰ ਗੁਰਚਰਨ ਸਿੰਘ ਦੀ ਉਪ ਕਪਤਾਨ ਪੁਲਸ ਵਿਜੀਲੈਂਸ ਬਿਊਰੋ ਰੇਂਜ ਰੂਪਨਗਰ ਐਟ ਐੱਸ. ਏ. ਐੱਸ. ਨਗਰ, ਅੰਗਰੇਜ਼ ਸਿੰਘ ਦੀ ਵਿਜੀਲੈਂਸ ਬਿਊਰੋ, ਆਰਥਿਕ ਅਪਰਾਧ ਸ਼ਾਖਾ 1 ਐੱਸ. ਏ. ਐੱਸ. ਨਗਰ, ਸਤਨਾਮ ਸਿੰਘ ਦੀ ਵਿਜੀਲੈਂਸ ਬਿਊਰੋ ਯੂਨਿਟ ਰੂਪਨਗਰ, ਜੈ ਇੰਦਰ ਸਿੰਘ ਰੰਧਾਵਾ ਦੀ ਫਲਾਇੰਗ ਸਕੁਐਡ, ਐੱਸ. ਏ. ਐੱਸ. ਨਗਰ, ਯੋਗੇਸ਼ਵਰ ਸਿੰਘ ਗੋਰਾਇਆ ਦੀ ਯੂਨਿਟ ਗੁਰਦਾਸਪੁਰ (ਵਾਧੂ ਚਾਰਜ ਸਬ ਯੂਨਿਟ ਪਠਾਨਕੋਟ), ਲਵਪ੍ਰੀਤ ਸਿੰਘ ਦੀ ਯੂਨਿਟ ਬਰਨਾਲਾ, ਨਿਰੰਜਣ ਸਿੰਘ ਦੀ ਯੂਨਿਟ ਅੰਮ੍ਰਿਤਸਰ, ਪਰਮਿੰਦਰ ਸਿੰਘ ਦੀ ਯੂਨਿਟ ਪਟਿਆਲਾ, ਸਤਪਾਲ ਸ਼ਰਮਾ ਦੀ ਯੂਨਿਟ ਸੰਗਰੂਰ, ਗੁਰਦੇਵ ਸਿੰਘ ਦੀ ਯੂਨਿਟ ਸ੍ਰੀ ਮੁਕਤਸਰ ਸਾਹਿਬ, ਸੰਦੀਪ ਸਿੰਘ ਯੂਨਿਟ ਦੀ ਬਠਿੰਡਾ, ਮੁਨੀਸ਼ ਕੁਮਾਰ ਦੀ ਯੂਨਿਟ ਹੁਸ਼ਿਆਰਪੁਰ, ਕੇਵਲ ਕ੍ਰਿਸ਼ਨ ਦੀ ਯੂਨਿਟ ਫ਼ਰੀਦਕੋਟ ਤੇ ਅੰਮ੍ਰਿਤਪਾਲ ਸਿੰਘ ਦੀ ਯੂਨਿਟ ਫ਼ਿਰੋਜ਼ਪੁਰ ਵਿਖੇ ਬਦਲੀ/ਤਾਇਨਾਤੀ ਕੀਤੀ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News