ਚੰਡੀਗੜ੍ਹ : ਪੰਜਾਬ ਪੁਲਸ ''ਚ 3 ਹੋਰ ਡੀ. ਜੀ. ਪੀ. ਸ਼ਾਮਲ
Wednesday, Jul 17, 2019 - 02:02 PM (IST)

ਚੰਡੀਗੜ੍ਹ (ਰਮਨਜੀਤ) : ਸਾਲ 1988 ਬੈਚ ਦੇ 3 ਏ. ਡੀ. ਜੀ. ਪੀ. ਰੈਂਕ ਦੇ ਅਫਸਰਾਂ ਨੂੰ ਤਰੱਕੀ ਦੇ ਕੇ ਡੀ. ਜੀ. ਪੀ. ਬਣਾ ਦਿੱਤਾ ਗਿਆ ਹੈ। ਤਰੱਕੀ ਲੈਣ ਵਾਲੇ ਅਫਸਰਾਂ 'ਚ ਆਈ. ਪੀ. ਐੱਸ. ਪ੍ਰਮੋਦ ਕੁਮਾਰ, ਰੋਹਿਤ ਚੌਧਰੀ ਅਤੇ ਇਕਬਾਲ ਪ੍ਰੀਤ ਸਿੰਘ ਸਹੋਤਾ ਸ਼ਾਮਲ ਹਨ। ਇਨ੍ਹਾਂ ਤਿੰਨਾਂ ਅਫਸਰਾਂ ਦੀ ਤਰੱਕੀ ਤੋਂ ਬਾਅਦ ਸੂਬੇ 'ਚ ਡੀ. ਜੀ. ਪੀ. ਦੀ ਗਿਣਤੀ 10 ਹੋ ਜਾਵੇਗੀ।