ਪੰਜਾਬ ਸਰਕਾਰ ਦਾ ਐਲਾਨ, ਪੁਲਸ ਜਵਾਨਾਂ ਤੇ ਸਫਾਈ ਸੇਵਕਾਂ ਦਾ ਹੋਵੇਗਾ 50-50 ਲੱਖ ਦਾ ਬੀਮਾ

Sunday, Apr 05, 2020 - 12:46 PM (IST)

ਪੰਜਾਬ ਸਰਕਾਰ ਦਾ ਐਲਾਨ, ਪੁਲਸ ਜਵਾਨਾਂ ਤੇ ਸਫਾਈ ਸੇਵਕਾਂ ਦਾ ਹੋਵੇਗਾ 50-50 ਲੱਖ ਦਾ ਬੀਮਾ

ਜਲੰਧਰ (ਧਵਨ)— ਪੰਜਾਬ ਸਰਕਾਰ ਨੇ ਕੋਵਿਡ-19 ਖਿਲਾਫ ਫੀਲਡ 'ਚ ਫਰੰਟਲਾਈਨ 'ਤੇ ਜੰਗ ਲੜ ਰਹੇ ਪੁਲਸ ਜਵਾਨਾਂ ਅਤੇ ਸਫਾਈ ਸੇਵਕਾਂ ਦਾ ਕੇਂਦਰ ਦੀ ਤਰਜ਼ 'ਤੇ 50-50 ਲੱਖ ਰੁਪਏ ਦਾ ਵਿਸ਼ੇਸ਼ ਸਿਹਤ ਬੀਮਾ ਕਰਵਾਉਣ ਦਾ ਫੈਸਲਾ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀ ਅਗਵਾਈ 'ਚ ਪੰਜਾਬ ਕੈਬਨਿਟ ਨੇ ਕੋਵਿਡ-19 ਦਾ ਮੁਕਾਬਲਾ ਕਰਨ ਲਈ ਇਹ ਐਮਰਜੈਂਸੀ ਕਦਮ ਚੁੱਕਿਆ ਹੈ ਅਤੇ ਨਾਲ ਹੀ ਏ. ਸੀ. ਐੱਫ. ਵਿਨੀ ਮਹਾਜਨ ਦੀ ਅਗਵਾਈ 'ਚ ਖਰੀਦ ਕਮੇਟੀ ਨੂੰ ਕੋਵਿਡ 19 ਨਾਲ ਸਬੰਧਤ ਸਾਰੇ ਅਹਿਮ ਫੈਸਲੇ ਲੈਣ ਲਈ ਅਧਿਕਾਰਤ ਕੀਤਾ ਹੈ।

ਕਮੇਟੀ ਨੂੰ ਅਧਿਕਾਰ ਦਿੱਤੇ ਗਏ ਹਨ ਕਿ ਉਹ ਰਾਸ਼ਟਰੀ ਐਮਰਜੈਂਸੀ ਮੈਨੇਜਮੈਂਟ ਐਕਟ 2005 ਦੇ ਤਹਿਤ ਮਿਲੀਆਂ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਕਰਦਿਆਂ ਆਮ ਪ੍ਰਕਿਰਿਆਵਾਂ ਨੂੰ ਨਜ਼ਰਅੰਦਾਜ਼ ਕਰਦਿਆਂ ਮੌਕੇ 'ਤੇ ਹੀ ਜ਼ਰੂਰੀ ਮੈਡੀਕਲ ਸਪਲਾਈ ਖਰੀਦ ਤੇ ਹੋਰ ਜ਼ਰੂਰੀ ਫੈਸਲੇ ਲੈ ਸਕੇ। ਕੈਬਨਿਟ ਨੇ ਖਰੀਦ ਕਮੇਟੀ ਨੂੰ ਬਾਜ਼ਾਰ 'ਚ ਪ੍ਰਚਲਿਤ ਕੀਮਤਾਂ ਦੇ ਆਧਾਰ 'ਤੇ ਜ਼ਰੂਰੀ ਅਤੇ ਐਮਰਜੈਂਸੀ ਇਲਾਜ ਸਾਮਾਨ ਦੀ ਖਰੀਦ ਲਈ ਅਧਿਕਾਰਤ ਕੀਤਾ ਹੈ ਕਿਉਂਕਿ ਕੋਰੋਨਾ ਵਾਇਰਸ ਦੇ ਕਾਰਨ ਇਸ ਦੀ ਮੰਗ ਵਧੀ ਹੈ।

ਇਹ ਵੀ ਪੜ੍ਹੋ: ਦੇਸ਼ 'ਚ ਤਬਲੀਗੀ ਜਮਾਤ ਨੂੰ ਲੈ ਕੇ ਹਾਹਾਕਾਰ! ਬਠਿੰਡਾ ਪੁੱਜੇ 40 ਲੋਕਾਂ ਦੀ ਹੋਈ ਪਛਾਣ

ਇਹ ਵੀ ਪੜ੍ਹੋ: ਜਲੰਧਰ 'ਚ ਕਰਫਿਊ ਦੌਰਾਨ ਔਰਤ ਦਾ ਬੇਰਹਿਮੀ ਨਾਲ ਕਤਲ, ਜਬਰ-ਜ਼ਨਾਹ ਹੋਣ ਦਾ ਖਦਸ਼ਾ

ਇਸ ਸੰਕਟ ਦੀ ਘੜੀ 'ਚ ਐਮਰਜੈਂਸੀ ਖਰੀਦ ਦੇ ਰਸਤੇ 'ਚ ਕੋਈ ਪ੍ਰਸ਼ਾਸਨਿਕ ਰੁਕਾਵਟ ਨਹੀਂ
ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਹਨ ਕਿ ਇਸ ਸੰਕਟ ਦੀ ਘੜੀ 'ਚ ਐਮਰਜੈਂਸੀ ਖਰੀਦ ਦੇ ਰਸਤੇ 'ਚ ਕੋਈ ਪ੍ਰਸ਼ਾਸਨਿਕ ਰੁਕਾਵਟ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਵੇਗਾ। ਸੂਬੇ ਵਿਚ ਮੌਜੂਦਾ ਸਥਿਤੀ ਦੀ ਸਮੀਖਿਆ ਕਰਨ ਲਈ ਪੰਜਾਬ ਮੰਡੀ ਪ੍ਰੀਸ਼ਦ ਦੀ ਬੈਠਕ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ, ਜਿਸ 'ਚ ਫੈਸਲਾ ਲਿਆ ਗਿਆ ਕਿ ਕੋਰੋਨਾ ਵਾਇਰਸ ਰੋਗੀਆਂ ਦੀ ਵਧਦੀ ਗਿਣਤੀ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਬੰਧਾਂ ਨੂੰ ਵਧਾਇਆ ਜਾਵੇ। ਮੰਤਰੀ ਪ੍ਰੀਸ਼ਦ ਨੇ ਕਣਕ ਦੀ ਵਾਢੀ ਤੇ ਖਰੀਦ, ਦੇਸ਼ ਤੇ ਸੂਬੇ ਵਿਚ ਕੋਰੋਨਾ ਵਾਇਰਸ ਦੇ ਕਮਿਊਨਿਟੀ ਪ੍ਰਸਾਰ (ਸਟੇਜ-3) ਤੇ ਇਸ ਮਹਾਮਾਰੀ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਇਹ ਵੀ ਫੈਸਲਾ ਲਿਆ ਗਿਆ ਕਿ ਬਦਲਵੇਂ ਸਥਾਨਾਂ, ਉਪਕਰਨਾਂ ਅਤੇ ਅਧਿਕਾਰੀਆਂ ਨੂੰ ਲੈ ਕੇ ਐਮਰਜੈਂਸੀ ਯੋਜਨਾ ਤਿਆਰ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਿਆ ਜਾ ਸਕੇ। ਮੰਤਰੀ ਪ੍ਰੀਸ਼ਦ ਨੇ ਇਹ ਵੀ ਫੈਸਲਾ ਲਿਆ ਕਿ ਉਹ ਸੰਵੇਦਨਸ਼ੀਲ ਹਾਲਤਾਂ ਵਿਚ ਸਮੂਹਾਂ ਵਿਚ ਜਾਣ ਤੋਂ ਪ੍ਰਹੇਜ ਕਰੇਗਾ ਅਤੇ ਦੂਰੀ ਤੋਂ ਪੂਰੀ ਨਿਗਰਾਨੀ ਰੱਖੇਗਾ।

ਇਹ ਵੀ ਪੜ੍ਹੋ: ਭਾਈ ਨਿਰਮਲ ਸਿੰਘ ਦੀ ਧੀ ਕੋਰੋਨਾ ਪਾਜ਼ੀਟਿਵ

ਇਹ ਵੀ ਪੜ੍ਹੋ: ਫਗਵਾੜਾ ਦੇ ਵਾਸੀ ਦੀ ਅਮਰੀਕਾ 'ਚ 'ਕੋਰੋਨਾ ਵਾਇਰਸ' ਨਾਲ ਮੌਤ

ਪਾਜ਼ੀਟਿਵ ਕੇਸਾਂ ਦੀ ਪਛਾਣ ਲਈ ਤੇਜ਼ੀ ਨਾਲ ਟੈਸਟ ਕਰਨ ਦੀ ਪ੍ਰਕਿਰਿਆ ਸ਼ੁਰੂ
ਸਿਹਤ ਵਿਭਾਗ ਨੇ ਇਸ ਤੋਂ ਪਹਿਲਾਂ ਕੈਬਨਿਟ ਨੂੰ ਸੂਚਿਤ ਕੀਤਾ ਕਿ ਜਿਵੇਂ ਹੀ ਭਾਰਤ ਸਰਕਾਰ ਕੋਲੋਂ ਰੈਪਿਡ ਟੈਸਟਿੰਗ ਕਿਟਸ ਅਤੇ ਅੰਤਿਮ ਦਿਸ਼ਾ ਨਿਰਦੇਸ਼ ਆਉਣਗੇ, ਸੂਬੇ 'ਚ ਪਾਜ਼ੀਟਿਵ ਕੇਸਾਂ ਦੀ ਪਛਾਣ ਲਈ ਤੇਜ਼ੀ ਨਾਲ ਟੈਸਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਇਹ ਟੈਸਟ ਲੱਛਣ ਅਤੇ ਲੱਛਣ ਵਿਹੂਣੇ ਦੋਵੇਂ ਤਰ੍ਹਾਂ ਦੇ ਕੇਸਾਂ ਦੇ ਮਾਮਲੇ 'ਚ ਕੀਤੇ ਜਾਣਗੇ। ਸਿਹਤ ਵਿਭਾਗ ਨੇ ਪਹਿਲਾਂ ਹੀ ਪ੍ਰਮੁੱਖ ਥਾਵਾਂ 'ਤੇ ਕਮਿਊਨਿਟੀ ਟੈਸਟਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਵੀ ਦੱਸਿਆ ਕਿ ਨਿਜ਼ਾਮੂਦੀਨ ਤੋਂ ਪਰਤੇ ਯਾਤਰੀਆਂ ਦੀ ਪਛਾਣ ਦਾ ਕੰਮ ਵੱਡੇ ਪੱਧਰ 'ਤੇ ਚੱਲ ਰਿਹਾ ਹੈ ਤੇ ਸੂਬੇ ਨੂੰ ਮਿਲੀ 225 ਵਿਅਕਤੀਆਂ ਦੀ ਸੂਚੀ ਵਿਚੋਂ 192 ਲੋਕਾਂ ਦੇ ਟੈਸਟ ਕਰ ਕੇ ਉਨ੍ਹਾਂ ਨੂੰ ਆਈਸੋਲੇਟ ਕਰ ਦਿੱਤਾ ਹੈ। ਸਿਹਤ ਵਿਭਾਗ ਨੇ ਇਹ ਵੀ ਕਿਹਾ ਕਿ ਵਿਦੇਸ਼ਾਂ ਤੋਂ ਪਰਤੇ ਸਾਰੇ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਉਚ ਜੋਖਿਮ ਵਰਗ 'ਚ ਸ਼ਾਮਲ ਕਰਮਚਾਰੀਆਂ ਅਤੇ ਪੁਲਸ ਮੁਲਾਜ਼ਮਾਂ ਦਾ ਧਿਆਨ ਰੱਖਿਆ ਜਾਵੇਗਾ। ਸਿਹਤ ਵਿਭਾਗ ਨੇ ਸੂਚਿਤ ਕੀਤਾ ਕਿ ਆਪਸ ਵਿਚ ਸੰਪਰਕ ਰੱਖਣ ਤੇ 1600 ਲੋਕਾਂ 'ਚੋਂ 846 ਉਚ ਜੋਖਿਮ ਵਾਲੇ ਕਰਮਚਾਰੀ ਹਨ। ਇਨ੍ਹਾਂ ਵਿਚੋਂ 34 ਵਿਅਕਤੀਆਂ ਦੇ ਟੈਸਟ ਪਾਜ਼ੇਟਿਵ ਆਏ ਹਨ। ਕੈਬਨਿਟ ਨੇ ਸੂਚਿਤ ਕੀਤਾ ਕਿ ਸਿਹਤ ਕਰਮਚਾਰੀਆਂ ਕੋਲ ਲੋੜੀਂਦੀ ਮਾਤਰਾ ਵਿਚ ਪੀ. ਪੀ. ਈ. ਕਿੱਟਾਂ ਮੌਜੂਦ ਹਨ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਹਰੇਕ ਸਰਕਾਰੀ ਹਸਪਤਾਲ ਿਵਚ 1000- 1000 ਪੀ. ਪੀ. ਈ. ਕਿੱਟ ਉਪਲਬਧ ਕਰਵਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਭਾਈ ਨਿਰਮਲ ਸਿੰਘ ਦੀ ਆਖਰੀ ਫੋਨ ਕਾਲ ਆਈ ਸਾਹਮਣੇ, ਰਿਕਾਰਡਿੰਗ ਹੋਈ ਵਾਇਰਲ (ਵੀਡੀਓ)

ਕੋਰੋਨਾ ਵਾਇਰਸ ਦੇ ਹੋਰ ਅੱਗੇ ਵਧਣ ਦੀ ਸਥਿਤੀ ਵਿਚ ਕੀਤੀਆਂ ਗਈਆਂ ਤਿਆਰੀਆਂ ਬਾਰੇ ਕੈਬਨਿਟ ਨੇ ਕਿਹਾ ਕਿ 5000 ਆਈਸੋਲੇਸ਼ਨ ਬੈੱਡਾਂ ਦੀ ਵਿਵਸਥਾ ਕੀਤੀ ਹੈ, ਜਿਨ੍ਹਾਂ ਿਵਚੋਂ 2500 ਬੈੱਡ ਤਿਆਰ ਹਨ। ਵੱਖ-ਵੱਖ ਇਮਾਰਤਾਂ ਜਿਵੇਂ ਹੋਸਟਲਾਂ ਦੀ ਮਲਕੀਅਤ ਸਰਕਾਰ ਨੇ ਆਪਣੇ ਕਬਜ਼ੇ ਿਵਚ ਲੈ ਲਈ ਹੈ ਤੇ ਅਜਿਹੀਆਂ ਸਹੂਲਤਾਂ ਲਈ ਉਨ੍ਹਾਂ ਨੂੰ ਆਈਸੋਲੇਸ਼ਨ ਕੇਂਦਰ ਐਲਾਨ ਕੀਤਾ ਹੈ। ਸਿਹਤ ਉਪਕਰਨਾਂ ਦੀ ਸਪਲਾਈ ਨੂੰ ਮਜ਼ਬੂਤ ਕਰਨ ਲਈ 20 ਉਦਯੋਗਾਂ ਦੀ ਪਛਾਣ ਕੀਤੀ ਗਈ ਹੈ, ਜੋ ਕਿ ਪੀ. ਪੀ. ਈ. ਕਿੱਟਾਂ ਤੇ ਐੱਨ. 95 ਮਾਸਕ ਤਿਆਰ ਕਰਦੀਆਂ ਹਨ। ਇਨ੍ਹਾਂ ਵਿਚੋਂ 5 ਨੂੰ ਪਹਿਲਾਂ ਹੀ ਮਨਜ਼ੂਰੀ ਦਿੱਤੀ ਗਈ ਹੈ। ਘੱਟ ਕੀਮਤ 'ਤੇ ਵੈਂਟੀਲੇਟਰ ਤਿਆਰ ਕਰਨ ਵਾਲੇ ਅੱਧਾ ਦਰਜਨ ਮੈਨਿਊਫੈਕਚਰਰਜ਼ ਦੀ ਵੀ ਪਛਾਣ ਕਰ ਲਈ ਗਈ ਹੈ।


author

shivani attri

Content Editor

Related News