ਸਮਾਰਟ ਫੋਨਾਂ ਲਈ ਰੱਖੇ ਪੈਸੇ ਨੂੰ ਖਰਚ ਕਰਕੇ ਕੈਪਟਨ ਦੇਣ ਗਰੀਬਾਂ ਨੂੰ ਰਾਸ਼ਨ: ਖਹਿਰਾ

Tuesday, Mar 31, 2020 - 01:27 PM (IST)

ਸਮਾਰਟ ਫੋਨਾਂ ਲਈ ਰੱਖੇ ਪੈਸੇ ਨੂੰ ਖਰਚ ਕਰਕੇ ਕੈਪਟਨ ਦੇਣ ਗਰੀਬਾਂ ਨੂੰ ਰਾਸ਼ਨ: ਖਹਿਰਾ

ਭੁਲੱਥ (ਰਜਿੰਦਰ ਕੁਮਾਰ)— ਪੰਜਾਬ 'ਚ ਲੱਗੇ ਕਰਫਿਊ ਦਰਮਿਆਨ ਬਣੇ ਹਾਲਾਤ ਨੂੰ ਦੇਖਦੇ ਹੋਏ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸਮਾਰਟ ਫੋਨਾਂ ਲਈ ਰੱਖੇ ਪੈਸੇ ਨੂੰ ਖਰਚ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਗਰੀਬਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਕੋਰੋਨਾ ਦੇ ਡਰੋਂ ਰੋਪੜ 'ਚ 424 ਪਿੰਡਾਂ ਨੇ ਖੁਦ ਨੂੰ ਕੀਤਾ ਸੀਲ

ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ 'ਚ ਗਰੀਬਾਂ ਦੇ ਕੋਲ ਪੈਸੇ ਨਹੀਂ ਹਨ ਅਤੇ ਸਮੇਂ ਸਿਰ ਰਾਸ਼ਨ ਮਿਲਣ 'ਤੇ ਗਰੀਬ ਵਰਗ ਨੂੰ ਹੌਸਲਾ ਹੋਵੇਗਾ। ਉਨ੍ਹਾਂ ਕਿਹਾ ਕਿ 2 ਲੱਖ ਕਰੋੜ ਦੇ ਬਜਟ ਵਾਲੀ ਸਰਕਾਰ ਕੀ ਆਪਣੇ ਨਾਗਰਿਕਾਂ ਨੂੰ ਰਾਸ਼ਨ ਦੇਣ ਲਈ 500 ਕਰੋੜ ਵੀ ਨਹੀਂ ਕੱਢ ਸਕਦੀ। ਉਨ੍ਹਾਂ ਕਿਹਾ ਕਿ ਪਸ਼ੂ ਪਾਲਕਾਂ ਦਾ ਸ਼ੋਸ਼ਣ ਹੋ ਰਿਹਾ ਹੈ, ਵਧੇਰੇ ਦੁੱਧ ਵੇਸਟ ਜਾ ਰਿਹਾ ਹੈ ਅਤੇ ਇਸ ਦੇ ਨਾਲ ਉਨ੍ਹਾਂ ਨੂੰ ਦੁੱਧ ਦੀ ਪੂਰੀ ਕੀਮਤ ਵੀ ਨਹੀਂ ਮਿਲ ਰਹੀ। 

ਇਹ ਵੀ ਪੜ੍ਹੋ: ਕੋਰੋਨਾ ਨਾਲ ਤੀਜੀ ਮੌਤ ਤੋਂ ਬਾਅਦ ਲੁਧਿਆਣਾ ਦਾ ਅਮਰਪੁਰਾ ਪੂਰੀ ਤਰ੍ਹਾਂ ਸੀਲ, ਰਾਤ ਇਕ ਵਜੇ ਹੋਇਆ ਸਸਕਾਰ

ਪੰਜਾਬ 'ਚ ਇੰਡਸਟਰੀ ਖੁੱਲ੍ਹੀ ਤਾਂ ਕੋਰੋਨਾ ਬੱਚ ਨਹੀਂ ਸਕੇਗਾ
ਉਥੇ ਹੀ ਕਰਫਿਊ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ 'ਚ ਇੰਡਸਟਰੀ ਚਲਾਉਣ ਦੇ ਫੈਸਲੇ ਨੂੰ ਸੁਖਪਾਲ ਸਿੰਘ ਖਹਿਰਾ ਨੇ ਦੁਚਿੱਤੀ ਵਾਲਾ ਫੈਸਲਾ ਕਰਾਰ ਦਿੱਤਾ ਹੈ। ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇੰਡਸਟਰੀ ਦੇ ਲੀਡਰ ਕਹਿ ਰਹੇ ਹਨ ਕਿ ਸਰਕਾਰ ਨੇ ਬਿਜਲੀ ਬਿੱਲਾਂ ਦੀ ਉਗਰਾਹੀ ਲਈ ਅਜਿਹਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਉਦਯੋਗਾਂ ਲਈ ਕੱਚਾ ਮਾਲ ਬਾਹਰਲੇ ਸੂਬਿਆਂ ਤੋਂ ਜਾਂ ਵਿਦੇਸ਼ਾਂ ਤੋਂ ਆਉਂਦਾ ਹੈ।

ਇਹ ਵੀ ਪੜ੍ਹੋ: ਕੋਰੋਨਾ ਨਾਲ ਮਰੇ ਹਰਭਜਨ ਦਾ ਇਕੱਲੇ ਪੁੱਤ ਨੇ ਕੀਤਾ ਸਸਕਾਰ, ਸ਼ਮਸ਼ਾਨ ਘਾਟ 'ਚ ਨਹੀਂ ਪੁੱਜਾ ਪਰਿਵਾਰ

ਪੋਸਟੀਸਾਈਡ ਦੇ ਉਦਯੋਗਪਤੀਆਂ ਮੁਤਾਬਕ ਉਨ੍ਹਾਂ ਦਾ 50 ਫੀਸਦੀ ਕੱਚਾ ਮਾਲ ਚਾਈਨਾ ਤੋਂ ਆਉਂਦਾ ਹੈ ਅਤੇ ਅਜਿਹੇ ਹਾਲਾਤ 'ਚ ਜਦੋਂ ਦੇਸ਼ 'ਚ 'ਲਾਕ ਡਾਊਨ' ਚਲ ਰਿਹਾ ਹੈ ਤਾਂ ਉਸ ਦੌਰਾਨ ਕੀ ਮੁੱਖ ਮੰਤਰੀ ਪੰਜਾਬ ਸੂਬੇ ਦੇ ਉਦਯੋਗਾਂ ਨੂੰ ਕੱਚਾ ਮਾਲ ਮੁਹੱਈਆ ਕਰਵਾ ਸਕਣਗੇ। ਉਨ੍ਹਾਂ ਕਿਹਾ ਕਿ ਇੰਡਸਟਰੀ 'ਚ ਬਹੁਤ ਸਾਰੇ ਮਜਦੂਰ ਕੰਮ ਕਰਦੇ ਹਨ, ਜਿੱਥੇ ਸੋਸ਼ਲ ਡਿਸਟੈਂਸ ਰੱਖ ਸਕਣਾ ਬਹੁਤ ਔਖਾ ਹੈ ਅਤੇ ਜੇਕਰ ਇੰਡਸਟਰੀ ਚਲਦੀ ਹੈ ਤਾਂ ਮਜਦੂਰਾਂ ਦੀ ਜਾਨ ਖਤਰੇ 'ਚ ਪਾਉਣ ਵਾਲੀ ਗੱਲ ਹੈ।  ਉਨ੍ਹਾਂ ਇਕ ਵਾਰ ਫਿਰ ਕਿਹਾ ਕਿ ਕਰਫਿਊ ਦੌਰਾਨ ਕਾਂਗਰਸੀ ਨੇਤਾਵਾਂ ਦੀਆਂ ਚੱਲ ਰਹੀਆਂ ਮਿਲਾਂ ਮੈਂ ਚੀਫ ਸੈਕਟਰੀ ਪੰਜਾਬ ਦੇ ਧਿਆਨ 'ਚ ਲਿਆ ਕੇ ਬੰਦ ਕਰਵਾਈਆਂ ਹਨ।

ਇਹ ਵੀ ਪੜ੍ਹੋ; ਕੋਰੋਨਾ ਵਾਇਰਸ : ਪੰਜਾਬ ਸਰਕਾਰ ਵਲੋਂ 'ਨਸ਼ਾ ਪੀੜ਼ਤ ਮਰੀਜ਼ਾਂ' ਲਈ ਵੱਡੀ ਰਾਹਤ


author

shivani attri

Content Editor

Related News