ਪੰਜਾਬ ਸਰਕਾਰ ਵੱਲੋਂ ਕੋਵਿਡ-19 ਸਬੰਧੀ ਪ੍ਰਾਈਵੇਟ ਲੈਬਾਰਟਰੀਆਂ ਲਈ ਨਵੇਂ ਹੁਕਮ ਜਾਰੀ

11/19/2020 6:29:56 PM

ਜਲੰਧਰ/ਚੰਡੀਗੜ੍ਹ— ਪੰਜਾਬ 'ਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੋਣ ਲੱਗ ਗਿਆ ਹੈ। ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਸਬੰਧੀ ਪੰਜਾਬ ਸਰਕਾਰ ਵੱਲੋਂ ਕੋਵਿਡ-19 ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸਿਹਤ ਮਹਿਕਮੇ ਵੱਲੋਂ ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ ਮੁਤਾਬਕ ਕੋਈ ਵੀ ਪ੍ਰਾਈਵੇਟ ਲੈਬਾਰਟਰੀ ਕੋਵਿਡ-19 ਦੇ ਆਰ. ਟੀ. ਪੀ. ਸੀ. ਆਰ. ਟੈਸਟ ਲਈ 900 ਰੁਪਏ ਤੋਂ ਵਾਧੂ ਪੈਸੇ ਨਹੀਂ ਲਵੇਗੀ।

ਇਹ ਵੀ ਪੜ੍ਹੋ: ਜਲੰਧਰ: ਪਤੀ ਦੀ ਬਰਸੀ ਵਾਲੇ ਦਿਨ ਪਤਨੀ ਨੇ ਵਿਦੇਸ਼ ਰਹਿੰਦੇ ਪੁੱਤ ਨੂੰ ਵੀਡੀਓ ਕਾਲ ਕਰਦਿਆਂ ਚੁੱਕਿਆ ਖ਼ੌਫ਼ਨਾਕ ਕਦਮ

ਇਨ੍ਹਾਂ 'ਚ ਜੀ. ਐੱਸ. ਟੀ/ਟੈਕਸ ਸਮੇਤ ਸਾਰੀ ਕਾਗਜ਼ੀ ਕਾਰਵਾਈ ਦੇ ਪੈਸੇ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਜੇਕਰ ਕੋਈ ਲੈਬੋਰਟਰੀ ਪੀੜਤ ਦਾ ਨਮੂਨਾ ਘਰ ਪਹੁੰਚ ਕੇ ਲਿਜਾਣ ਲਈ ਜਾਂਦੀ ਹੈ ਤਾਂ ਉਸ ਦੀ ਕੀਮਤ ਲੈਬਾਰਟਰੀ ਵੱਲੋਂ ਨਿਰਧਾਰਤ ਕੀਤੀ ਜਾਵੇਗੀ। ਟੈਸਟ ਕਰਨ ਲਈ ਪ੍ਰਾਈਵੇਟ ਲੈਬਾਰਟਰੀਆਂ ਨੂੰ ਆਈ. ਸੀ. ਐੱਮ. ਆਰ, ਭਾਰਤ ਸਰਕਾਰ ਅਤੇ ਸੂਬੇ ਵੱਲੋਂ ਸਮੇਂ-ਸਮੇਂ 'ਤੇ ਦਿੱਤੇ ਗਏ ਦਿਸ਼ਾ-ਨਿਰੇਦਸ਼ਾਂ ਦੀ ਪਾਲਣਾ ਕਰਨਾ ਜ਼ਰੂਰੀ ਹੋਵੇਗੀ।

ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਜਲੰਧਰ 'ਚ ਈ. ਡੀ. ਸਾਹਮਣੇ ਹੋਏ ਪੇਸ਼

ਪ੍ਰਾਈਵੇਟ ਲੈਬਾਰਟਰੀ ਕੋਵਿਡ-19 ਦੇ ਟੈਸਟਾਂ ਦੇ ਨਤੀਜਿਆਂ ਨਾਲ ਸਬੰਧਤ ਸਾਰੇ ਅਕੰੜੇ ਸੂਬਾ ਸਰਕਾਰ ਨਾਲ ਸਾਂਝੀਆਂ ਕਰਨਗੀਆਂ। ਇਸ ਦੇ ਨਾਲ ਹੀ ਆਈ. ਸੀ. ਐੱਮ. ਆਰ. ਪੋਟਰਲ 'ਤੇ ਸਮੇਂ 'ਤੇ ਅਪਲੋਡ ਕੀਤੇ ਜਾਣਗੇ। ਇਸ ਦੇ ਇਲਾਵਾ ਨਮੂਨੇ ਲੈਣ ਸਮੇਂ ਜਿਸ ਵਿਅਕਤੀ ਦਾ ਟੈਸਟ ਕੀਤਾ ਜਾ ਰਿਹਾ ਹੈ, ਉਸ ਦੀ ਪਛਾਣ, ਪਤਾ ਅਤੇ ਮੋਬਾਇਲ ਨੰਬਰ ਨਮੂਨਾ ਰੈਫਰਲ ਫਾਰਮ ਮੁਤਾਬਕ ਰਿਕਾਰਡ ਲਈ ਨੋਟ ਕੀਤਾ ਜਾਣਾ ਲਾਜ਼ਮੀ ਹੋਵੇਗਾ। ਨਮੂਨੇ ਲੈਣ ਵੇਲੇ ਸਾਰਾ ਡਾਟਾ ਆਰ. ਟੀ. ਪੀ. ਸੀ. ਆਰ ਐਪ 'ਤੇ ਵੀ ਅਪਲੋਡ ਕੀਤਾ ਜਾਣਾ ਚਾਹੀਦਾ ਹੈ। ਟੈਸਟ ਦੀ ਰਿਪੋਰਟ ਮਰੀਜ਼ ਨੂੰ ਟੈਸਟਿੰਗ ਪੂਰੀ ਹੋਣ ਤੋਂ ਬਾਅਦ ਦਿੱਤੀ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਖ਼ੌਫਨਾਕ ਵਾਰਦਾਤ: ਪ੍ਰਤਾਪ ਬਾਗ 'ਚ ਮਾਮੂਲੀ ਵਿਵਾਦ ਨੂੰ ਲੈ ਕੇ ਨਾਨ ਵਾਲੇ ਦਾ ਕਤਲ

ਇਸ ਦੇ ਇਲਾਵਾ ਸਾਰੇ ਟੈਸਟ ਦੇ ਨਤੀਜੇ ਤੁਰੰਤ ਸਬੰਧਤ ਜ਼ਿਲ੍ਹੇ ਦੇ ਸਿਵਲ ਸਰਜਨ ਨੂੰ ਈ-ਮੇਲ ਰਾਹੀ ਪੰਜਾਬ ਦੇ ਸਟੇਟ ਆਈ. ਡੀ. ਐੱਸ. ਪੀ. ਸੈੱਲ ਨੂੰ ਭੇਜੇ ਜਾਣੇ ਚਾਹੀਦੇ ਹਨ।
ਸਾਰੀਆਂ ਪ੍ਰਾਈਵੇਟ ਕੋਵਿਡ-19 ਟੈਸਟਿੰਗ ਲੈਬਾਰਟਰੀਆਂ ਨੂੰ ਰਾਜ ਸਰਕਾਰ ਦੁਆਰਾ ਭਵਿੱਖ 'ਚ ਤਸਦੀਕ ਕਰਨ ਲਈ ਆਰ.ਟੀ-ਪੀ. ਸੀ. ਆਰ. ਮਸ਼ੀਨ ਦੁਆਰਾ ਤਿਆਰ ਡਾਟਾ ਅਤੇ ਗ੍ਰਾਫਾਂ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਗਲਵਾਨ ਘਾਟੀ ’ਚ ਸ਼ਹੀਦ ਹੋਏ 3 ਅਣਵਿਆਹੇ ਫ਼ੌਜੀਆਂ ਦੇ ਪਰਿਵਾਰਕ ਮੈਂਬਰਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ


shivani attri

Content Editor

Related News