ਪੰਜਾਬ ਕਾਂਗਰਸ ਨੂੰ ਅੱਜ ਲੱਗ ਸਕਦੈ ਵੱਡਾ ਝਟਕਾ, ਅੱਜ ਅਸ਼ਵਨੀ ਸੇਖੜੀ ਭਾਜਪਾ 'ਚ  ਹੋਣਗੇ ਸ਼ਾਮਲ!

Sunday, Jul 16, 2023 - 11:59 AM (IST)

ਪੰਜਾਬ ਕਾਂਗਰਸ ਨੂੰ ਅੱਜ ਲੱਗ ਸਕਦੈ ਵੱਡਾ ਝਟਕਾ, ਅੱਜ ਅਸ਼ਵਨੀ ਸੇਖੜੀ ਭਾਜਪਾ 'ਚ  ਹੋਣਗੇ ਸ਼ਾਮਲ!

ਬਟਾਲਾ - ਪੰਜਾਬ ਕਾਂਗਰਸ ਨੂੰ ਅੱਜ ਵੱਡਾ ਝਟਕਾ ਲਗ ਸਕਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਕਾਂਗਰਸ ਪਾਰਟੀ ਦੇ ਨੇਤਾ ਅਤੇ ਸਾਬਕਾ ਐੱਮਐੱਲਏ ਬਟਾਲਾ ਅਸ਼ਵਨੀ ਸੇਖੜੀ ਅੱਜ ਕਾਂਗਰਸ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ ।  ਦਿੱਲੀ ਵਿਚ ਅੱਜ ਅਮਿਤ ਸ਼ਾਹ ਦੇ ਘਰ 12.30 ਵਜੇ ਮੁਲਾਕਾਤ ਕਰਨ ਤੋਂ ਬਾਅਦ ਭਾਜਪਾ ਵਿਚ ਅਧਿਕਾਰਤ ਤੌਰ 'ਤੇ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਵੀ ਕਾਂਗਰਸ ਦੇ ਕਈ ਦਿੱਗਜ ਨੇਤਾ ਭਾਜਪਾ ਵਿਚ ਸ਼ਾਮਲ ਹੋ ਚੁੱਕੇ ਹਨ।

ਕੈਪਟਰ ਅਮਰਿੰਦਰ ਸਿੰਘ , ਨਵਜੋਤ ਸਿੰਘ ਸਿੰਧੂ, ਪਰਤਾਪ ਸਿੰਘ ਬਾਜਵਾ ਸਮੇਤ ਗਾਂਧੀ ਪਰਿਵਾਰ ਦੇ ਖ਼ਾਸ ਨਜ਼ਦੀਕੀ ਰਹੇ ਅਸ਼ਵਨੀ ਸੇਖੜੇ ਦਾ ਕਾਂਗਰਸ ਛੱਡਣਾ ਪਾਰਟੀ ਲਈ ਇਕ ਬਹੁਤ ਵੱਡਾ ਝਟਕਾ ਹੋਵੇਗਾ। ਜ਼ਿਕਰਯੋਗ ਹੈ ਕਿ ਅਸ਼ਵਨੀ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ 'ਚ ਰਹਿੰਦਿਆਂ ਕਈ ਵੱਡੀਆਂ ਜ਼ਿੰਮੇਵਾਰੀਆਂ ਵੀ ਨਿਭਾ ਚੁੱਕੇ ਹਨ ਅਤੇ ਕਈ ਵੱਡੇ ਅਹੁਦਿਆਂ 'ਤੇ ਵੀ ਰਹਿ ਚੁੱਕੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਉਹ ਅਮਿਤ ਸ਼ਾਹ ਦੇ ਘਰ ਜਾ ਕੇ ਕਈ ਵੱਡੇ ਮੁੱਦਿਆਂ ਬਾਰੇ ਗੱਲਬਾਤ ਕਰਨਗੇ।

ਇਹ ਵੀ ਪੜ੍ਹੋ : ਇੰਡੋਨੇਸ਼ੀਆ ਤੋਂ ਭਾਰਤ ਪੁੱਜੀ ਕਈ ਟਨ Gold Jewellery, ਸਰਕਾਰ ਨੇ ਇੰਪੋਰਟ ਨਿਯਮਾਂ ’ਚ ਕੀਤਾ ਬਦਲਾਅ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News