ਸਾਢੇ ਚਾਰ ਸਾਲਾਂ 'ਚ ਕੰਮ ਨਾ ਕਰਨ ਕਰਕੇ ਬੌਖਲਾਈ ਪੰਜਾਬ ਕਾਂਗਰਸ: ਚੁੱਘ

Saturday, Sep 18, 2021 - 09:07 PM (IST)

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ 'ਤੇ ਪ੍ਰਤੀਕਿਰਿਆ ਦਿੰਦਿਆਂ ਭਾਜਪਾ ਆਗੂ ਤਰੁਣ ਚੁੱਘ ਨੇ ਕਿਹਾ ਹੈ ਕਿ ਪਿਛਲੇ ਸਾਢੇ ਚਾਰ ਸਾਲ ਤੋਂ ਸੱਤਾ ਵਿੱਚ ਰਹਿੰਦੇ ਹੋਏ ਕੰਮ ਨਾ ਕਰਨ ਕਾਰਨ ਪੰਜਾਬ ਕਾਂਗਰਸ ਵਿੱਚ ਭਾਜੜ ਮੱਚ ਗਈ ਹੈ ਅਤੇ ਖੁਦ ਨੂੰ ਬਚਾਉਣ ਲਈ ਉਹ ਧੂੜ ਚੱਟ ਰਹੀ ਹੈ। ਇੱਕ ਬਿਆਨ ਵਿੱਚ ਚੁੱਘ ਨੇ ਕਿਹਾ ਕਿ ਜਿਸ ਤਰ੍ਹਾਂ ਬੌਖਲਾ ਕੇ ਕਾਂਗਰਸ ਵਿਧਾਇਕ ਦਲ ਦੀ ਬੈਠਕ ਬੁਲਾਈ ਗਈ ਉਹ ਇਸ ਪਾਰਟੀ ਵਿੱਚ ਮਚੀ ਭਾਜੜ ਅਤੇ ਉਲਝਣ ਦਾ ਸਮਰੱਥ ਪ੍ਰਮਾਣ ਹੈ।

ਇਹ ਵੀ ਪੜ੍ਹੋ - ਰਾਜਪਾਲ ਨੇ ਕੈਪਟਨ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦਾ ਅਸਤੀਫ਼ਾ ਕੀਤਾ ਸਵੀਕਾਰ

ਉਨ੍ਹਾਂ ਕਿਹਾ, ਮੁੱਖ ਮੰਤਰੀ ਨੂੰ ਬਦਲਨਾ ਕਾਂਗਰਸ ਹਾਈਕਮਾਂਡ ਦੀ ਬਦਹਵਾਸੀ ਭਰੀ ਪ੍ਰਤੀਕਿਰਿਆ ਹੈ ਤਾਂ ਕਿ ਪਿਛਲੇ ਸਾਢੇ ਚਾਰ ਸਾਲ ਤੋਂ ਜ਼ਿਆਦਾ ਸਮੇਂ ਵਿੱਚ ਕੰਮ ਨਾ ਕਰ ਸਕਣ ਦੀ ਸ਼ਰਮ ਤੋਂ ਪਾਰਟੀ ਨੂੰ ਬਚਾਇਆ ਜਾ ਸਕਿਆ ਪਰ ਉਨ੍ਹਾਂ ਕਿਹਾ ਕਿ ਅਗਲੀਆਂ ਵਿਧਾਨਸਭਾ ਚੋਣਾਂ ਵਿੱਚ ਕਾਂਗਰਸ ਦਾ ਸਫਾਇਆ ਹੋ ਜਾਵੇਗਾ ਅਤੇ ਉਸ ਨੂੰ ਕਿਸੇ ਵੀ ਪ੍ਰਕਾਰ ਦੀ ਐਮਰਜੈਂਸੀ ਕਾਰਵਾਈ ਨਹੀਂ ਬਚਾ ਸਕੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਾਰੇ ਮੋਰਚਿਆਂ 'ਤੇ ਆਪਣੀਆਂ ਪੂਰੀਆਂ ਅਸਫਲਤਾਵਾਂ ਨੂੰ ਸਵੀਕਾਰ ਕਰ ਲਿਆ ਹੈ। ਉਨ੍ਹਾਂ ਨੇ ਨਾਲ ਹੀ ਵਿੱਚ ਕਿਹਾ, ਪੰਜਾਬ ਵਿੱਚ ਕਾਂਗਰਸ ਪਾਰਟੀ ਦਾ ਮਾਫੀਆ ਰਾਜ ਪੰਜਾਬ ਵਿੱਚ ਉਸ ਦੇ ਤਾਬੂਤ ਵਿੱਚ ਆਖਰੀ ਕੀਲ ਸਾਬਤ ਹੋਵੇਗਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


Inder Prajapati

Content Editor

Related News