ਕੈਪਟਨ ਨੇ 13 ਪ੍ਰਚਾਰ ਬੱਸਾਂ ਨੂੰ ਦਿਖਾਈ ਹਰੀ ਝੰਡੀ

09/24/2016 1:52:06 PM

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਭਵਨ ਤੋਂ ''ਪੰਜਾਬ ਕਾਂਗਰਸ ਐਕਸਪ੍ਰੈੱਸ'' ਪ੍ਰਚਾਰ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਕਾਂਗਰਸ ਦੀ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਅੰਬਿਕਾ ਸੋਨੀ ਅਤੇ ਹੋਰ ਸੀਨੀਅਰ ਲੀਡਰਸ਼ਿਪ ਮੌਜੂਦ ਸੀ। ਕੈਪਟਨ ਵਲੋਂ ਰਵਾਨਾ ਕੀਤੀਆਂ 13 ਪ੍ਰਚਾਰ ਬੱਸਾਂ 13 ਲੋਕ ਸਭਾ ਹਲਕਿਆਂ ''ਚ ਪਾਰਟੀ ਦਾ ਪ੍ਰਚਾਰ ਕਰਕੇ ''ਕਾਂਗਰਸ ਲਿਆਓ ਪੰਜਾਬ ਬਚਾਓ'' ਦਾ ਨਾਅਰਾ ਦੇਣਗੀਆਂ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਪ੍ਰਚਾਰ ਬੱਸਾਂ ''ਚ ਜੀ. ਪੀ. ਐੱਸ. ਸਿਸਟਮ ਲਾਇਆ ਗਿਆ ਹੈ, ਜਿਸ ਰਾਹੀਂ ਬੱਸਾਂ ਦਾ ਪਤਾ ਲੱਗਦਾ ਰਹੇਗਾ ਕਿ ਕਿਹੜੀ ਬੱਸ ਕਿਸੇ ਇਲਾਕੇ ''ਚ ਘੁੰਮ ਰਹੀ ਹੈ। ਇਹ ਮੁਹਿੰਮ ਕਰੀਬ 15 ਨਵੰਬਰ ਦੇ ਆਸ-ਪਾਸ ਖਤਮ ਹੋਵੇਗੀ। ਇਸ ਦੇ ਖਤਮ ਹੁੰਦਿਆਂ ਹੀ ਇਕ ਹੋਰ ਮੁਹਿੰਮ ਵਿੱਢੀ ਜਾਵੇਗੀ ਅਤੇ ਇਸ ਦੇ ਨਾਲ-ਨਾਲ ''ਹਲਕੇ ਵਿਚ ਕੈਪਟਨ'' ਪ੍ਰੋਗਰਾਮ ਵੀ ਜਾਰੀ ਰਹੇਗਾ।

Babita Marhas

News Editor

Related News