ਸੰਜੇ ਸਿੰਘ ਦੇ ਪਰਿਵਾਰ ਨੂੰ ਮਿਲਣ ਮਗਰੋਂ ਬੋਲੇ CM ਮਾਨ, ਵਿਰੋਧੀਆਂ ਨੂੰ ਚੈਲੰਜ ਨਹੀਂ ਸੱਦਾ ਦਿੱਤਾ

Sunday, Oct 08, 2023 - 12:42 PM (IST)

ਸੰਜੇ ਸਿੰਘ ਦੇ ਪਰਿਵਾਰ ਨੂੰ ਮਿਲਣ ਮਗਰੋਂ ਬੋਲੇ CM ਮਾਨ, ਵਿਰੋਧੀਆਂ ਨੂੰ ਚੈਲੰਜ ਨਹੀਂ ਸੱਦਾ ਦਿੱਤਾ

ਨਵੀਂ ਦਿੱਲੀ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 'ਆਪ' ਦੇ ਸੰਸਦ ਮੈਂਬਰ ਸੰਜੇ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਨਾਲ ਹੀ ਉਨ੍ਹਾਂ ਨੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਭਾਜਪਾ ਦਾ ਇਕ ਫਾਰਮੂਲਾ ਹੈ, ਜਿਥੇ ਜਨਤਾ ਸਾਥ ਨਾ ਦੇਵੇ ਉਥੇ ਈ.ਡੀ. ਦਾ ਇਸਤੇਮਾਲ ਕਰਕੇ ਵਿਰੋਧੀਆਂ ਨੂੰ ਡਰਾਓ, ਉਨ੍ਹਾਂ ਦੇ ਵਿਧਾਇਕਾਂ ਨੂੰ ਡਰਾਓ, ਖਰੀਦੋ ਅਤੇ ਸਰਕਾਰ ਬਦਲ ਦਿਓ। ਸੀ.ਐੱਮ. ਮਾਨ ਨੇ ਅੱਗੇ ਕਿਹਾ ਕਿ ਸਾਡੇ ਰਾਜ ਸਭਾ ਦੇ ਬਹੁਤ ਹੀ ਵੋਕਲ ਸੰਸਦ ਮੈਂਬਰ ਸੰਜੇ ਸਿੰਘ ਨੂੰ ਈ.ਡੀ. ਵਾਲੇ ਲੈ ਗਏ ਹਨ। ਈ.ਡੀ. ਨੇ ਤਿੰਨ ਹਜ਼ਾਰ ਤੋਂ ਜ਼ਿਆਦਾ ਥਾਵਾਂ 'ਤੇ ਰੇਡ ਕੀਤੀ ਅਤੇ ਇਕ ਫੀਸਦੀ ਵੀ ਨਤੀਜਾ ਨਹੀਂ ਨਿਕਲਿਆ।

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਕਿਹਾ ਕਿ ਮਨੀਸ਼ ਸਿਸੋਦੀਆ ਦੇ ਮਾਮਲੇ 'ਚ ਵੀ ਕੋਰਟ ਨੇ ਕਿਹਾ ਸੀ ਦੋ ਮਿੰਟ ਵੀ ਕੇਸ ਨਹੀਂ ਟਿਕੇਗਾ। ਆਮ ਆਦਮੀ ਪਾਰਟੀ ਐਂਟੀ ਕਰਪਸ਼ਨ ਮੂਵਮੈਂਟ 'ਚੋਂ ਨਿਕਲੀ ਪਾਰਟੀ ਹੈ, ਅਸੀਂ ਡਰਨ ਵਾਲੇ ਨਹੀਂ ਹਾਂ। ਅਸੀਂ ਦੇਸ਼ ਦੀ 140 ਕਰੋੜ ਜਨਤਾ ਦੀ ਏ-ਟੀ ਹਾਂ।

ਇਹ ਵੀ ਪੜ੍ਹੋ- ਪੰਜਾਬ ਦੇ ਦੋ ਸਮੱਗਲਰ ਜੰਮੂ ਕਸ਼ਮੀਰ 'ਚ ਗ੍ਰਿਫ਼ਤਾਰ, ਬਰਾਮਦ ਹੋਈ 300 ਕਰੋੜ ਦੀ ਕੋਕੀਨ

PunjabKesari

ਇਹ ਵੀ ਪੜ੍ਹੋ- ਉਧਾਰ ਮੰਗੇ 40 ਰੁਪਇਆਂ ਨੇ ਬਦਲੀ ਮਜ਼ਦੂਰ ਦੀ ਕਿਸਮਤ, ਪਲਾਂ 'ਚ ਬਣ ਗਿਆ ਕਰੋੜਪਤੀ

'ਸੰਜੇ ਸਿੰਘ ਦਾ ਪਰਿਵਾਰ ਹੌਂਸਲੇ ਵਾਲਾ ਪਰਿਵਾਰ ਹੈ'

ਸੰਜੇ ਸਿੰਘ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੰਜੇ ਸਿੰਘ ਦਾ ਪਰਿਵਾਰ ਬਹੁਤ ਹੌਂਸਲੇ ਵਾਲਾ ਪਰਿਵਾਰ ਹੈ। ਤੁਸੀਂ ਦੇਖਿਆ ਹੋਵੇਗਾ ਕਿ ਉਨ੍ਹਾਂ ਨੇ ਕੋਰੋਨਾ 'ਚ ਕਿਵੇਂ ਕੰਮ ਕੀਤਾ। ਉਹ ਸੁਲਤਾਨਪੁਰ ਦੇ ਫੁਟਪਾਥ ਤੁਹਾਨੂੰ ਦੱਸ ਦੇਣਗੇ। ਇਕ ਨਾਅਰਾ ਭਾਜਪਾ ਵਾਲੇ ਬੋਲਦੇ ਨਹੀਂ ਹਨ ਪਰ ਨਾਅਰਾ ਹੈ ਇਕ ਦੇਸ਼ ਇਕ ਦੋਸਤ'। ਇਕ ਦੋਸਤ ਲਈ ਭਾਜਪਾ ਨੇ ਦੇਸ਼ ਦੇ 140 ਕਰੋੜ ਲੋਕਾਂ ਨੂੰ ਸੂਲੀ 'ਤੇ ਟੰਗ ਕੇ ਰੱਖਿਆ ਹੈ। ਉਨ੍ਹਾਂ ਕਿਹਾ ਕਿ ਦਿਵਾ ਜਦੋਂ ਬੁੱਝਦਾ ਹੈ ਤਾਂ ਜ਼ਿਆਦਾ ਫੜਫੜਾਉਂਦਾ ਹੈ, ਭਾਜਪਾ ਦਾ ਦਿਵਾ ਬੁੱਝਣ ਵਾਲਾ ਹੈ। 

ਮੈਂ ਵਿਰੋਧੀਆਂ ਨੂੰ ਚੈਲੇਂਜ ਨਹੀਂ ਸੱਦਾ ਦਿੱਤਾ ਹੈ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਦੇ ਪ੍ਰਧਾਨ ਨੂੰ ਸੱਦਾ ਦਿੱਤਾ ਹੈ। ਇਕ ਮੰਚ 'ਤੇ ਬੈਠ ਕੇ 1 ਨਵੰਬਰ ਨੂੰ ਲਾਈਵ ਟੀਵੀ 'ਤੇ ਗੱਲ ਕਰਦੇ ਹਾਂ ਕਿ ਪੰਜਾਬ ਨੂੰ ਕਦੋਂ ਕੀ ਮਿਲਿਆ? ਦੇਸ਼ 'ਚ ਪਹਿਲੀ ਵਾਰ ਹੋਵੇਗਾ ਕਿ ਵਿਰੋਧੀਆਂ ਨੂੰ ਖ਼ੁਦ ਖੁੱਲ੍ਹੀ ਬਹਿਰ ਲਈ ਬੁਲਾ ਰਿਹਾ ਹੈ। 25 ਦਿਨ ਤੁਹਾਨੂੰ ਤਿਆਰੀ ਲਈ ਸਮਾਂ ਦਿੱਤਾ ਹੈ ਪਰ ਉਹ ਸ਼ਰਤਾਂ ਰੱਖ ਰਹੇ ਹਨ। 

ਇਹ ਵੀ ਪੜ੍ਹੋ- ਪਿੱਜ਼ਾ ਡਿਲਿਵਰੀ ਬੁਆਏ ਨੇ ਕਰਜ਼ਾ ਚੁੱਕ ਕੇ ਪਤਨੀ ਨੂੰ ਪੜ੍ਹਾਇਆ, ਨਰਸ ਬਣਦੇ ਹੀ ਪ੍ਰੇਮੀ ਨਾਲ ਹੋਈ ਫ਼ਰਾਰ


author

Rakesh

Content Editor

Related News