ਆਮ ਆਦਮੀ ਦਾ ਮੁੱਖ ਮੰਤਰੀ ਬਣ ਕੇ ਚਰਨਜੀਤ ਸਿੰਘ ਚੰਨੀ ਨੇ ਸਾਰਿਆਂ ਨੂੰ ਚੱਕਰਾਂ ’ਚ ਪਾਇਆ

Tuesday, Nov 09, 2021 - 02:07 PM (IST)

ਨੈਸ਼ਨਲ ਡੈਸਕ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਵਧਦੀ ਲੋਕਪ੍ਰਿਯਤਾ ਨੇ ਸੂਬੇ ’ਚ ਉਨ੍ਹਾਂ ਦੇ ਦੋਸਤਾਂ ਅਤੇ ਦੁਸ਼ਮਣਾਂ ਨੂੰ ਬਰਾਬਰ ਰੂਪ ’ਚ ਚੱਕਰਾਂ ’ਚ ਪਾ ਦਿੱਤਾ ਹੈ। ਇਹ ਲੋਕਪ੍ਰਿਯਤਾ ਸਿਰਫ ਇਸ ਲਈ ਨਹੀਂ ਹੈ ਕਿ ਉਨ੍ਹਾਂ ਨੇ ਬਿਜਲੀ ਦੀਆਂ ਕੀਮਤਾਂ ’ਚ 3 ਰੁਪਏ ਅਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਭਾਰੀ ਕਮੀ ਕੀਤੀ ਹੈ। ਰਾਜਨੀਤਕ ਪੰਡਤ, ਜਿਨ੍ਹਾਂ ਨੇ ਚੰਨੀ ਨੂੰ ਨਕਾਰਦਿਆਂ ਭਵਿੱਖਵਾਣੀ ਕੀਤੀ ਸੀ ਕਿ ਆਉਂਦੀ ਮਾਰਚ ’ਚ ਪੰਜਾਬ ’ਚ ਚੌਤਰਫਾ ਚੋਣ ਮੁਕਾਬਲੇ ’ਚ ਕਾਂਗਰਸ ਚੌਥੇ ਸਥਾਨ ’ਤੇ ਰਹੇਗੀ, ਹੁਣ ਉਹ ਮੂੰਹ ਲੁਕਾਉਂਦੇ ਫਿਰ ਰਹੇ ਹਨ। ਰਾਜਨੀਤਕ ਪੰਡਤਾਂ ਨੇ 4 ’ਚੋਂ ਪਹਿਲੇ ਸਥਾਨ ’ਤੇ ਆਮ ਆਦਮੀ ਪਾਰਟੀ, ਉਸ ਤੋਂ ਬਾਅਦ ਅਕਾਲੀ ਦਲ-ਬਸਪਾ ਗਠਜੋੜ ਤੇ ਫਿਰ ਭਾਜਪਾ-ਅਮਰਿੰਦਰ ਸਿੰਘ-ਢੀਂਡਸਾ ਗਠਜੋੜ ਅਤੇ ਇਸ ਸਭ ਤੋਂ ਬਾਅਦ ਕਾਂਗਰਸ ਨੂੰ ਰੇਟਿੰਗ ਦਿੱਤੀ ਸੀ ਪਰ ਚੰਨੀ ਨੇ ਪਾਸਾ ਪਲਟ ਦਿੱਤਾ ਹੈ।

ਇਹ ਵੀ ਪੜ੍ਹੋ : ਅਭੈ ਚੌਟਾਲਾ ਨੇ ਵਿਧਾਇਕ ਅਹੁਦੇ ਦੀ ਚੁੱਕੀ ਸਹੁੰ, ਬੋਲੇ- ਕਿਸਾਨਾਂ ਲਈ ਕੋਈ ਵੀ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟਾਂਗਾ

ਚੰਨੀ ਜਦੋਂ ਤੋਂ ਸੱਤਾ ’ਚ ਆਏ ਹਨ, ਉਦੋਂ ਤੋਂ ਉਹ ਆਮ ਆਦਮੀ ਦੇ ਮੁੱਖ ਮੰਤਰੀ ਬਣ ਕੇ ਉਭਰੇ ਹਨ। ਉਹ ਜਿਸ ਦਿਨ ਸੀ. ਐੱਮ. ਚੁਣੇ ਗਏ, ਉਹ ‘ਭੰਗੜਾ ਪਾਰਟੀ’ ’ਚ ਸ਼ਾਮਲ ਹੋਏ। ਐੱਸ. ਸੀ. ਭਾਈਚਾਰਾ ਉਨ੍ਹਾਂ ਤੋਂ ਬਹੁਤ ਖੁਸ਼ ਹੈ, ਜਿਸ ਦੇ ਨਾਲ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਹਵਾ ਨਿਕਲ ਚੁੱਕੀ ਹੈ। ਚੰਨੀ ਉਸ ਆਮ ਆਦਮੀ ਪਾਰਟੀ ਦੇ ਨੇਤਾਵਾਂ ਵਾਂਗ ਭੀੜ ਦੇ ਨਾਲ ਵੀ ਘੁਲ-ਮਿਲ ਜਾਂਦੇ ਹਨ, ਜਿਸ ਦਾ ਗ੍ਰਾਫ ਸਭ ਤੋਂ ਉਪਰ ਹੈ। ਆਮ ਆਦਮੀ ਪਾਰਟੀ ਖੁਦ ਨੂੰ ਆਮ ਆਦਮੀ ਦੀ ਪਾਰਟੀ ਦੇ ਰੂਪ ’ਚ ਪੇਸ਼ ਕਰ ਰਹੀ ਹੈ ਅਤੇ ਅਰਵਿੰਦ ਕੇਜਰੀਵਾਲ ਇਸ ਦਾ ਸਫਲਤਾਪੂਰਵਕ ਪ੍ਰਚਾਰ ਵੀ ਕਰ ਰਹੇ ਹਨ। ਉਨ੍ਹਾਂ ਨੇ ਅਜੇ ਤੱਕ ਆਪਣੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ, ਕਿਉਂਕਿ ਉਹ ਇਕ ਸਵੀਕਾਰਕ ਚਿਹਰੇ ਦੀ ਤਲਾਸ਼ ’ਚ ਹਨ, ਜਿਸ ਨੂੰ ਸਾਰੇ ਪੰਜਾਬੀਆਂ ਦਾ ਪਿਆਰ ਮਿਲੇ।

ਇਹ ਵੀ ਪੜ੍ਹੋ : ਅੱਤਵਾਦੀਆਂ ਹੱਥੋਂ ਮਾਰੇ ਗਏ ਅਧਿਆਪਕ ਦੀ ਪਤਨੀ ਨੂੰ ਸਰਕਾਰੀ ਨੌਕਰੀ, ਸਿਨਹਾ ਨੇ ਸੌਂਪਿਆ ਨਿਯੁਕਤੀ ਪੱਤਰ

ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਆਧਾਰ ਗੁਆ ਦਿੱਤਾ ਹੈ ਅਤੇ ਉਹ ਅਜੇ ਵੀ ਸੋਨੀਆ ਗਾਂਧੀ ਅਤੇ ਰਾਹੁਲ ਦੇ ਪਿੱਛੇ ਪਏ ਹੋਏ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਹਟਾਇਆ ਅਤੇ ਅਜਿਹੇ ਬਿਆਨ ਜਾਰੀ ਕਰ ਰਹੇ ਹਨ, ਜੋ ਦਿਨ-ਬ-ਦਿਨ ਭਾਜਪਾ ਨੂੰ ਝੰਜਟ ’ਚ ਪਾ ਰਹੇ ਹਨ । ਇੱਥੋਂ ਤੱਕ ਕਿ ਸੁਖਦੇਵ ਸਿੰਘ ਢੀਂਡਸਾ ਦਾ ਧੜਾ ਵੀ ਉਨ੍ਹਾਂ ਨਾਲ ਸਿੱਧੇ ਗੱਲ ਨਹੀਂ ਕਰਦਾ। ਅਜਿਹੇ ’ਚ ਚੰਨੀ ਇਕ ਨਵੀਂ ਉਮੀਦ ਬਣ ਕੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪਰਛਾਵੇਂ ਤੋਂ ਬਾਹਰ ਆ ਰਹੇ ਹਨ। ਅਜਿਹਾ ਲੱਗਦਾ ਹੈ ਕਿ ਹਾਈ ਕਮਾਨ ਇਨ੍ਹਾਂ ਘਟਨਾਚੱਕਰਾਂ ਤੋਂ ਖੁਸ਼ ਹੈ ਅਤੇ ਚੰਨੀ ਨੂੰ ਆਪਣਾ ਪੂਰਾ ਸਮਰਥਨ ਦੇ ਰਹੀ ਹੈ। 

ਇਹ ਵੀ ਪੜ੍ਹੋ : ਲਖੀਮਪੁਰ ਹਿੰਸਾ ਮਾਮਲੇ ਦੀ ਜਾਂਚ ਤੋਂ ਨਾਖੁਸ਼ ਸੁਪਰੀਮ ਕੋਰਟ, ਦਿੱਤਾ ਇਹ ਸੁਝਾਅ

ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


Tanu

Content Editor

Related News