ਪੰਜਾਬ ਤੋਂ ਚੰਡੀਗੜ੍ਹ ਜਾਣ ਵਾਲੇ ''ਮੁਸਾਫ਼ਰਾਂ'' ਲਈ ਖ਼ੁਸ਼ਖ਼ਬਰੀ, ਮਿਲੇਗੀ ਵੱਡੀ ਰਾਹਤ

Tuesday, Sep 15, 2020 - 08:32 AM (IST)

ਪੰਜਾਬ ਤੋਂ ਚੰਡੀਗੜ੍ਹ ਜਾਣ ਵਾਲੇ ''ਮੁਸਾਫ਼ਰਾਂ'' ਲਈ ਖ਼ੁਸ਼ਖ਼ਬਰੀ, ਮਿਲੇਗੀ ਵੱਡੀ ਰਾਹਤ

ਜਲੰਧਰ (ਪੁਨੀਤ) : ਪੰਜਾਬ ਦੀਆਂ ਬੱਸਾਂ ਦੀ ਚੰਡੀਗੜ੍ਹ 'ਚ ਐਂਟਰੀ ’ਤੇ ਲਾਈ ਗਈ ਪਾਬੰਦੀ ਕਾਰਣ ਆ ਰਹੀਆਂ ਰੁਕਾਵਟਾਂ ਆਖ਼ਰ ਖਤਮ ਹੋ ਗਈਆਂ ਹਨ, ਜਿਸ ਸਦਕਾ ਪੰਜਾਬ-ਚੰਡੀਗੜ੍ਹ ਰੂਟ ’ਤੇ ਬੱਸ ਸੇਵਾ 16 ਸਤੰਬਰ ਤੋਂ ਸ਼ੁਰੂ ਹੋ ਜਾਵੇਗੀ ਅਤੇ ਮੁਸਾਫ਼ਰਾਂ ਨੂੰ ਵੱਡੀ ਰਾਹਤ ਮਿਲੇਗੀ। ਇਸੇ ਤਰ੍ਹਾਂ ਹਰਿਆਣਾ ਦਾ ਰੂਟ ਵੀ ਸ਼ੁਰੂ ਹੋਣ ਦੇ ਆਸਾਰ ਹਨ, ਇਸ ਲਈ ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਦੀ ਹਰਿਆਣਾ ਰੋਡਵੇਜ਼ ਨਾਲ ਗੱਲਬਾਤ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸਾਂ ਸ਼ੁਰੂ ਕਰਨ ਲਈ ਮੌਖਿਕ ਸਹਿਮਤੀ ਬਣ ਚੁੱਕੀ ਹੈ ਅਤੇ ਇਸ ’ਤੇ ਲਿਖਤੀ ਐਲਾਨ ਬਾਕੀ ਹੈ। ਚੰਡੀਗੜ੍ਹ ’ਚ ਬੱਸਾਂ ਚਲਾਉਣ ਲਈ ਜੋ ਦਿਸ਼ਾ-ਨਿਰਦੇਸ਼ ਪ੍ਰਾਪਤ ਹੋਏ ਹਨ, ਉਸ ਮੁਤਾਬਕ ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਨੇ ਕੰਮ ਸ਼ੁਰੂ ਕਰਵਾ ਦਿੱਤਾ ਹੈ।

ਇਹ ਵੀ ਪੜ੍ਹੋ : 'ਕੈਪਟਨ' ਨੇ ਖੇਤੀ ਆਰਡੀਨੈਂਸ 'ਤੇ ਮੋਦੀ ਨੂੰ ਲਿਖੀ ਚਿੱਠੀ, ਕੀਤੀ ਖ਼ਾਸ ਅਪੀਲ

ਇਸੇ ਕ੍ਰਮ ’ਚ ਹਰੇਕ ਡਿਪੂ ’ਚ ਬੱਸਾਂ ਦੀ ਵਾਸ਼ਿੰਗ ਕਰਵਾ ਕੇ ਉਨ੍ਹਾਂ ਨੂੰ ਸੈਨੇਟਾਈਜ਼ ਕਰਵਾਇਆ ਜਾ ਰਿਹਾ ਹੈ। ਬੱਸਾਂ ਦੇ ਸਟਾਫ਼ ਲਈ ਮਾਸਕ ਪਹਿਨਣਾ ਅਤੇ ਸੈਨੇਟਾਈਜ਼ਰ ਆਪਣੇ ਕੋਲ ਰੱਖਣਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ ਬੱਸਾਂ ’ਚ 50 ਫ਼ੀਸਦੀ ਸੀਟਾਂ ’ਤੇ ਹੀ ਮੁਸਾਫ਼ਰ ਸਫ਼ਰ ਕਰ ਸਕਣਗੇ, ਜਦੋਂ ਕਿ ਅੱਧੀਆਂ ਸੀਟਾਂ ਖਾਲੀ ਰਹਿਣਗੀਆਂ। ਬੱਸਾਂ ’ਚ ਸਫਰ ਕਰਨ ਵਾਲੇ ਹਰੇਕ ਵਿਅਕਤੀ ਦਾ ਸਕੈਨਰ ਮਸ਼ੀਨ ਰਾਹੀਂ ਤਾਪਮਾਨ ਚੈੱਕ ਕਰਕੇ ਉਨ੍ਹਾਂ ਨੂੰ ਬੱਸਾਂ ’ਚ ਬਿਠਾਇਆ ਜਾਵੇਗਾ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜੋ ਛੋਟ ਦਿੱਤੀ ਗਈ ਹੈ, ਉਸ ਮੁਤਾਬਕ ਬੱਸ ਚੰਡੀਗੜ੍ਹ ਅੰਦਰ ਦਾਖ਼ਲ ਹੋਣ ਤੋਂ ਬਾਅਦ ਸਿਰਫ ਬੱਸ ਅੱਡੇ ’ਤੇ ਹੀ ਰੁਕੇਗੀ, ਰਾਹ ’ਚ ਕਿਸੇ ਵੀ ਸਵਾਰੀ ਨੂੰ ਬਿਠਾਉਣ ਜਾਂ ਉਤਾਰਨ ’ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਜੇਕਰ ਕੋਈ ਬੱਸ ਚਾਲਕ ਨਿਯਮ ਤੋੜਦਾ ਦੇਖਿਆ ਗਿਆ ਤਾਂ ਉਸ ਦਾ ਚਲਾਨ ਆਦਿ ਵੀ ਹੋ ਸਕਦਾ ਹੈ। ਮੁਸਾਫ਼ਰਾਂ ਨੂੰ ਆਪਸੀ ਦੂਰੀ ਬਣਾਈ ਰੱਖਣ ਦੇ ਨਿਯਮਾਂ ਅਤੇ ਸਿਹਤ ਮਹਿਕਮੇ ਦੀਆਂ ਹਦਾਇਤਾਂ ਦਾ ਸਖ਼ਤੀ ਨਾਲ ਪਾਲਣ ਕਰਨਾ ਪਵੇਗਾ। ਨਿਯਮ ਤੋੜਨ ਵਾਲੇ ਮੁਸਾਫ਼ਰ ਨੂੰ ਜ਼ੁਰਮਾਨਾ ਆਦਿ ਕਰਨ ਦੀ ਵਿਵਸਥਾ ਵੀ ਰੱਖੀ ਗਈ ਹੈ ਤਾਂ ਕਿ ਨਿਯਮਾਂ ਨੂੰ ਲਾਗੂ ਕਰਨ ’ਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ। ਇਸ ਸਬੰਧ ’ਚ ਪੰਜਾਬ ਰੋਡਵੇਜ਼ ਦੇ ਜਲੰਧਰ ਡਿਪੂ ਵੱਲੋਂ ਬੱਸਾਂ ਦੇ ਸਟਾਫ਼ ਨੂੰ ਖ਼ਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ। ਰੋਡਵੇਜ਼ ਦੇ ਅਧਿਕਾਰੀ ਬੱਸ ਅੱਡੇ ’ਚ ਨਿਰੀਖਣ ਕਰਦੇ ਰਹੇ। ਬੱਸ ਅੱਡੇ ’ਚ ਕੋਵਿਡ ਜਾਗਰੂਕਤਾ ਸਬੰਧੀ ਸਾਰਾ ਦਿਨ ਅਨਾਊਂਸਮੈਂਟ ਵੀ ਕਰਵਾਈ ਗਈ।

ਇਹ ਵੀ ਪੜ੍ਹੋ : ਨੌਕਰੀ ਲੱਭ ਰਹੇ ਮੁੰਡੇ ਨੂੰ ਬੋਲੀ ਕੁੜੀ, 'ਤੇਰੇ ਨਾਲ ਸਰੀਰਕ ਸਬੰਧ ਬਣਾਉਣਾ ਚਾਹੁੰਦੀ ਹਾਂ', ਫਿਰ ਇੰਝ ਖੇਡੀ ਖੇਡ
ਨਿਰਧਾਰਿਤ ਟਾਈਮ ਟੇਬਲ ਦੇ ਹਿਸਾਬ ਨਾਲ ਚੱਲਣਗੀਆਂ ਬੱਸਾਂ
ਰੋਡਵੇਜ਼ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 16 ਸਤੰਬਰ ਤੋਂ ਚਲਾਈਆਂ ਜਾਣ ਵਾਲੀਆਂ ਬੱਸਾਂ ਦੇ ਸ਼ੁਰੂਆਤੀ ਕ੍ਰਮ ’ਚ ਨਿਰਧਾਰਿਤ ਟਾਈਮ ਟੇਬਲ ਦੇ ਹਿਸਾਬ ਨਾਲ ਬੱਸਾਂ ਚਲਾਈਆਂ ਜਾਣਗੀਆਂ। ਇਹ ਰੂਟ ਮੁਸਾਫ਼ਰਾਂ ਦੀ ਗਿਣਤੀ ’ਤੇ ਨਿਰਭਰ ਕਰਦੇ ਹਨ। ਲੋੜ ਪੈਣ ’ਤੇ ਬੱਸਾਂ ਦੇ ਸਮੇਂ ’ਚ ਬਦਲਾਅ ਕੀਤਾ ਜਾ ਸਕਦਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਟਾਈਮ ਟੇਬਲ ਬਣਨ ਤੋਂ ਬਾਅਦ ਕਈ ਤਰ੍ਹਾਂ ਦੇ ਬਦਲਾਅ ਆਏ ਹਨ। ਮੁਸਾਫ਼ਰ ਵੀ ਸ਼ਾਮ ਸਮੇਂ ਸਫ਼ਰ ਨੂੰ ਜ਼ਿਆਦਾ ਮਹੱਤਵ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੀ ਮੰਗ ਹੋਵੇਗੀ, ਉਸੇ ਹਿਸਾਬ ਨਾਲ ਬੱਸਾਂ ਦਾ ਟਾਈਮ ਟੇਬਲ ਬਦਲਿਆ ਜਾਵੇਗਾ।

ਇਹ ਵੀ ਪੜ੍ਹੋ : ਕਾਲੀ ਮਾਤਾ ਮੰਦਰ 'ਚ ਪੂਜਾ ਕਰਕੇ ਬੰਦੇ ਨੇ ਤ੍ਰਿਸ਼ੂਲ 'ਚ ਮਾਰੀ ਧੌਣ, CCTV ਫੁਟੇਜ ਦੇਖ ਲੋਕਾਂ ਦੀ ਕੰਬ ਗਈ ਰੂਹ
ਡਿਪੂ ਤੋਂ ਚੱਲੀਆਂ 382 ਬੱਸਾਂ ’ਤੇ ਰਹੀ ਅਧਿਕਾਰੀਆਂ ਦੀ ਨਜ਼ਰ
ਜਲੰਧਰ ਬੱਸ ਅੱਡੇ ਤੋਂ ਬੀਤੇ ਦਿਨ ਕੁੱਲ 382 ਬੱਸਾਂ ਰਵਾਨਾ ਹੋਈਆਂ। ਸ਼ਾਮ ਤਕ ਦੀ ਸਾਰਣੀ ਮੁਤਾਬਕ ਰੋਡਵੇਜ਼ ਦੀਆਂ 241, ਜਦੋਂ ਕਿ ਨਿੱਜੀ ਟਰਾਂਸਪੋਰਟਰਾਂ ਨਾਲ ਸਬੰਧਿਤ 120 ਅਤੇ ਪੀ. ਆਰ. ਟੀ. ਸੀ. ਦੀ 21 ਬੱਸਾਂ ਰਵਾਨਾ ਕੀਤੀਆਂ ਗਈਆਂ। ਜਲੰਧਰ ਡਿਪੂ-1 ਅਤੇ 2 ਵੱਲੋਂ ਕੁੱਲ 93 ਬੱਸਾਂ ਚਲਾਈਆਂ ਗਈਆਂ। ਚੰਡੀਗੜ੍ਹ ਰੂਟ ਭਾਵੇਂ 16 ਤੋਂ ਸ਼ੁਰੂ ਹੋਣ ਵਾਲਾ ਹੈ ਪਰ ਮੋਹਾਲੀ ਤੱਕ ਸਵਾਰੀਆਂ ਲਿਜਾਣ ਵਾਲੇ ਇਸ ਰੂਟ ’ਤੇ ਬੀਤੇ ਦਿਨ 36 ਬੱਸਾਂ ਚਲਾਈਆਂ ਗਈਆਂ, ਜਿਨ੍ਹਾਂ ’ਚ ਨਵਾਂਸ਼ਹਿਰ ਡਿਪੂ ਦੀਆਂ 19, ਰੋਪੜ ਦੀਆਂ 10 ਅਤੇ ਮੋਹਾਲੀ ਦੀਆਂ 7 ਬੱਸਾਂ ਸ਼ਾਮਲ ਰਹੀਆਂ। ਅਧਿਕਾਰੀਆਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਰੂਟ ’ਤੇ ਮੁਸਾਫ਼ਰਾਂ ਦੀ ਗਿਣਤੀ ਜ਼ਿਆਦਾ ਹੈ ਅਤੇ ਬੱਸਾਂ ਸ਼ੁਰੂ ਹੋਣ ਤੋਂ ਬਾਅਦ ਮੁਸਾਫ਼ਰਾਂ ਦੀ ਗਿਣਤੀ ’ਚ ਵਾਧਾ ਹੋਵੇਗਾ, ਜੋ ਕਿ ਮਹਿਕਮੇ ਦੀ ਆਮਦਨੀ ਦੇ ਨਜ਼ਰੀਏ ਨਾਲ ਬਿਹਤਰ ਮੰਨਿਆ ਜਾ ਰਿਹਾ ਹੈ। ਹੁਸ਼ਿਆਰਪੁਰ ਰੂਟ ਦੀਆਂ 29 ਬੱਸਾਂ ’ਚ 24, ਜਦੋਂ ਕਿ ਲੁਧਿਆਣਾ ਦੀਆਂ 17 ਬੱਸਾਂ ’ਚ 1212 ਮੁਸਾਫ਼ਰ ਚੜ੍ਹੇ। ਉਕਤ ਅੰਕੜੇ ਬੱਸ ਅੱਡੇ ਅੰਦਰੋਂ ਚੱਲੀਆਂ ਬੱਸਾਂ ਅਤੇ ਮੁਸਾਫ਼ਰਾਂ ਨਾਲ ਸਬੰਧਿਤ ਹਨ। ਇਸ ਤੋਂ ਇਲਾਵਾ ਬੱਸ ਅੱਡੇ ਦੇ ਬਾਹਰੋਂ ਵੀ ਮੁਸਾਫ਼ਰ ਬੱਸਾਂ ’ਚ ਸਵਾਰ ਹੋਏ।

ਇਹ ਵੀ ਪੜ੍ਹੋ : ਮੋਹਾਲੀ ਦੀ ਮਾਰਕਿਟ 'ਚ ਲੜ ਪਈਆਂ ਕੁੜੀਆਂ, ਵੀਡੀਓ 'ਚ ਦੇਖੋ ਕਿਵੇਂ ਆਪਸ 'ਚ ਭਿੜੀਆਂ
ਬੱਸਾਂ ਚੱਲਣ ਨਾਲ ਨਿੱਜੀ ਟਰਾਂਸਪੋਰਟਰ ਵੀ ਉਤਸ਼ਾਹਿਤ
ਚੰਡੀਗੜ੍ਹ ਲਈ ਬੱਸਾਂ ਚਲਾਉਣ ਦੀ ਖ਼ਬਰ ਨਾਲ ਨਿੱਜੀ ਟਰਾਂਸਪੋਰਟਰ ਵੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਨਿੱਜੀ ਬੱਸ ਦੇ ਇਕ ਆਪ੍ਰੇਟਰ ਨੇ ਕਿਹਾ ਕਿ ਕਈਆਂ ਕੋਲ ਚੰਡੀਗੜ੍ਹ ਰੂਟ ਨਹੀਂ ਹਨ ਪਰ ਫਿਰ ਵੀ ਉਨ੍ਹਾਂ ਦੇ ਕੰਮ ’ਚ ਇਜ਼ਾਫਾ ਹੋਵੇਗਾ ਕਿਉਂਕਿ ਜਦੋਂ ਕਿਸੇ ਦੂਜੇ ਸੂਬੇ ਤੋਂ ਬੱਸਾਂ ਆਉਂਦੀਆਂ ਹਨ ਤਾਂ ਮੁਸਾਫ਼ਰਾਂ ਦੀ ਗਿਣਤੀ ਦੂਜੀਆਂ ਬੱਸਾਂ ’ਚ ਵੀ ਵਧਦੀ ਹੈ। ਇਸੇ ਲਈ ਨਿੱਜੀ ਟਰਾਂਸਪੋਰਟਰਾਂ ਵੱਲੋਂ ਵੀ ਆਪਣੀ ਵਰਕਸ਼ਾਪ ’ਚ ਬੱਸਾਂ ਨੂੰ ਤਿਆਰ ਕਰ ਕੇ ਖੜ੍ਹੀਆਂ ਕੀਤਾ ਗਿਆ। ਬੱਸਾਂ ਚੱਲਣ ਤੋਂ ਬਾਅਦ ਬੱਸ ਅੱਡਿਆਂ ’ਤੇ ਵੀ ਮੁਸਾਫ਼ਰਾਂ ਦੀ ਗਿਣਤੀ ਵਧੇਗੀ, ਜਿਸ ਨਾਲ ਦੁਕਾਨਦਾਰਾਂ ਦੇ ਕੰਮਕਾਜ ’ਚ ਵੀ ਇਜ਼ਾਫਾ ਹੋਵੇਗਾ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਕੰਮਕਾਜ ਠੱਪ ਹੋ ਕੇ ਰਹਿ ਗਿਆ ਹੈ, ਜਦੋਂ ਮੁਸਾਫ਼ਰ ਵਧਣਗੇ ਤਾਂ ਉਨ੍ਹਾਂ ਨੂੰ ਵੀ ਸਕੂਨ ਮਿਲੇਗਾ।



 


author

Babita

Content Editor

Related News