ਪੰਜਾਬ ਪੁਲਸ 'ਚ ਭਰਤੀ ਹੋਣ ਵਾਲਿਆਂ ਲਈ ਖ਼ੁਸ਼ਖ਼ਬਰੀ, ਕੈਬਨਿਟ 'ਚ ਲਿਆ ਗਿਆ ਵੱਡਾ ਫ਼ੈਸਲਾ

Monday, Dec 12, 2022 - 02:10 PM (IST)

ਪੰਜਾਬ ਪੁਲਸ 'ਚ ਭਰਤੀ ਹੋਣ ਵਾਲਿਆਂ ਲਈ ਖ਼ੁਸ਼ਖ਼ਬਰੀ, ਕੈਬਨਿਟ 'ਚ ਲਿਆ ਗਿਆ ਵੱਡਾ ਫ਼ੈਸਲਾ

ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਦੀ ਅਹਿਮ ਬੈਠਕ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਵੱਡੇ ਫ਼ੈਸਲੇ ਲਏ ਗਏ। ਇਨ੍ਹਾਂ ਫ਼ੈਸਲਿਆਂ ਬਾਰੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਸ਼ਟਡਾਊਨ ਕਾਰਨ ਮਹਾਨਗਰ ਦੇ ਕਈ ਇਲਾਕਿਆਂ ’ਚ ਰਿਹਾ ਬਲੈਕਆਊਟ, ਲੋਕ ਹੋਏ ਪਰੇਸ਼ਾਨ

ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਵੱਡਾ ਫ਼ੈਸਲਾ ਲਿਆ ਗਿਆ ਹੈ ਕਿ ਪੰਜਾਬ ਪੁਲਸ ਦੀ ਭਰਤੀ ਹਰ ਸਾਲ ਕੀਤੀ ਜਾਵੇਗੀ। ਹਰ ਸਾਲ 1800 ਕਾਂਸਟੇਬਲ ਭਰਤੀ ਕੀਤੇ ਜਾਣਗੇ। ਇਸੇ ਤਰ੍ਹਾਂ ਹਰ ਸਾਲ ਸਬ ਇੰਸਪੈਕਟਰਾਂ ਦੀਆਂ 300 ਪੋਸਟਾਂ ਭਰੀਆਂ ਜਾਣਗੀਆਂ।

ਇਹ ਵੀ ਪੜ੍ਹੋ : ਪੰਜਾਬ 'ਚ ਆਉਣ ਵਾਲੇ ਦਿਨਾਂ 'ਚ 'ਸੰਘਣੀ ਧੁੰਦ' ਦਾ ਅਲਰਟ ਜਾਰੀ, ਸੜਕ 'ਤੇ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ

ਇਸ ਤੋਂ ਇਲਾਵਾ 710 ਪੋਸਟਾਂ 'ਤੇ ਪਟਵਾਰੀ ਭਰਤੀ ਕੀਤੇ ਜਾਣਗੇ। ਹਰਪਾਲ ਚੀਮਾ ਨੇ ਦੱਸਿਆ ਕਿ ਹਰ ਸਾਲ ਸਤੰਬਰ ਮਹੀਨੇ 15 ਤੋਂ 30 ਤਾਰੀਖ਼ ਤੱਕ ਫਿਜ਼ੀਕਲ ਟੈਸਟ ਹੋਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੇ ਰਾਏ


author

Babita

Content Editor

Related News