ਘੰਟੇ ਭਰ ’ਚ ਖਤਮ ਹੋਈ ''ਪੰਜਾਬ ਕੈਬਨਿਟ'' ਦੀ ਬੈਠਕ, ਚਰਚਾਵਾਂ ਤੱਕ ਸੀਮਤ ਰਿਹਾ ਨੌਕਰੀਆਂ ਦਾ ਏਜੰਡਾ

Thursday, Jun 03, 2021 - 09:29 AM (IST)

ਘੰਟੇ ਭਰ ’ਚ ਖਤਮ ਹੋਈ ''ਪੰਜਾਬ ਕੈਬਨਿਟ'' ਦੀ ਬੈਠਕ, ਚਰਚਾਵਾਂ ਤੱਕ ਸੀਮਤ ਰਿਹਾ ਨੌਕਰੀਆਂ ਦਾ ਏਜੰਡਾ

ਚੰਡੀਗੜ੍ਹ (ਅਸ਼ਵਨੀ) : ਪੰਜਾਬ ਕਾਂਗਰਸ ਵਿਚ ਮਚੇ ਘਮਾਸਾਨ ’ਤੇ ਦਿੱਲੀ ਦਰਬਾਰ ਵਿਚ ਚੱਲ ਰਹੀ ਬੈਠਕ ਦੌਰਾਨ ਬੁੱਧਵਾਰ ਨੂੰ ਮੰਤਰੀ ਮੰਡਲ ਦੀ ਬੈਠਕ ਹੋਈ। ਮੰਨਿਆ ਜਾ ਰਿਹਾ ਸੀ ਕਿ ਇਸ ਬੈਠਕ ਵਿਚ ਸਿਆਸੀ ਘਮਾਸਾਨ ਨੂੰ ਲੈ ਕੇ ਕੋਈ ਚਰਚਾ ਛਿੜ ਸਕਦੀ ਹੈ ਪਰ ਅਜਿਹਾ ਨਹੀਂ ਹੋਇਆ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇੱਕ ਘੰਟੇ ਦੇ ਅੰਦਰ ਬੈਠਕ ਦਾ ਨਿਬੇੜਾ ਕਰ ਦਿੱਤਾ। ਖ਼ਾਸ ਗੱਲ ਇਹ ਰਹੀ ਕਿ ਇਸ ਬੈਠਕ ਵਿਚ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦਾ ਏਜੰਡਾ ਸਿਰਫ਼ ਚਰਚਾਵਾਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਡਿਪਟੀ CM ਦਾ ਮੁੱਦਾ ਆਇਆ ਤਾਂ ਕੈਪਟਨ ਚੱਲਣਗੇ ਆਪਣਾ ਪੱਤਾ

ਚਰਚਾ ਸੀ ਕਿ ਬੈਠਕ ਵਿਚ ਮੰਤਰੀ ਮੰਡਲ ਵੱਲੋਂ ਨੌਕਰੀ ਦੇਣ ਨੂੰ ਹਰੀ ਝੰਡੀ ਦਿੱਤੀ ਜਾ ਸਕਦੀ ਹੈ ਪਰ ਕੋਈ ਏਜੰਡਾ ਪੇਸ਼ ਨਹੀਂ ਕੀਤਾ ਗਿਆ। ਵਰਚੁਅਲ ਤਰੀਕੇ ਨਾਲ ਹੋਈ ਇਸ ਬੈਠਕ ਵਿਚ ਸਿਰਫ਼ ਦੋ ਫ਼ੈਸਲਿਆਂ ਨੂੰ ਹਰੀ ਝੰਡੀ ਦਿੱਤੀ ਗਈ। ਪੰਜਾਬ ਮੰਤਰੀ ਮੰਡਲ ਨੇ ਪੇਂਡੂ ਖੇਤਰਾਂ ਵਿਚ ਲੰਬੇ ਸਮੇਂ ਲਈ ਪੀਣ ਯੋਗ ਪਾਣੀ ਉਪਲੱਬਧ ਕਰਵਾਉਣ ਦੀ ਦਿਸ਼ਾ ਵਿਚ ਪਹਿਲ ਕਰਦਿਆਂ ਸਪੈਸ਼ਲ ਪਰਪਜ਼ ਵ੍ਹੀਕਲ (ਐੱਸ. ਪੀ. ਵੀ.) ਨੂੰ ਮਨਜ਼ੂਰੀ ਦੇ ਦਿੱਤੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਮੋਹਾਲੀ 'ਚ ਨਿੱਜੀ ਵਾਹਨਾਂ 'ਚ ਸਫ਼ਰ ਸਬੰਧੀ ਨਵੇਂ ਹੁਕਮ ਜਾਰੀ, ਲਾਗੂ ਪਾਬੰਦੀਆਂ 'ਚ ਬਦਲਾਅ

ਉੱਥੇ ਹੀ, ਮੰਤਰੀ ਮੰਡਲ ਵੱਲੋਂ ਮਾਲੇਰਕੋਟਲਾ ਨੂੰ 23ਵਾਂ ਜ਼ਿਲ੍ਹਾ ਬਣਾਏ ਜਾਣ ਨੂੰ ਰਸਮੀ ਤੌਰ ’ਤੇ ਹਰੀ ਝੰਡੀ ਵਿਖਾਈ ਗਈ। ਮਾਲੇਰਕੋਟਲਾ ਜ਼ਿਲ੍ਹੇ ਵਿਚ ਹੁਣ 3 ਸਬ-ਡਵੀਜ਼ਨ ਮਾਲੇਰਕੋਟਲਾ, ਅਹਿਮਦਗੜ੍ਹ ਅਤੇ ਅਮਰਗੜ੍ਹ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਜ਼ਿਲ੍ਹੇ ਵਿਚ 192 ਪਿੰਡ, 62 ਪਟਵਾਰ ਸਰਕਲ ਅਤੇ 6 ਕਾਨੂੰਗੋ ਸਰਕਲ ਵੀ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ : ਮੋਹਾਲੀ ਦੇ ਹਸਪਤਾਲ 'ਚ ਬੁਖ਼ਾਰ ਮਗਰੋਂ ਮਰੀਜ਼ ਦੀ ਮੌਤ, ਪਰਿਵਾਰ ਦੇ ਹੱਥ ਫੜ੍ਹਾਇਆ 15 ਲੱਖ ਦਾ ਬਿੱਲ

ਮੰਤਰੀ ਮੰਡਲ ਨੇ ਮੁੱਖ ਮੰਤਰੀ ਨੂੰ 12 ਵਿਭਾਗਾਂ ਪੁਲਸ, ਪੇਂਡੂ ਵਿਕਾਸ ਅਤੇ ਪੰਚਾਇਤ, ਸਮਾਜਿਕ ਨਿਆਂ ਅਤੇ ਘੱਟ ਗਿਣਤੀ, ਖੇਤੀਬਾੜੀ ਅਤੇ ਕਿਸਾਨ ਵਿਕਾਸ, ਸਮਾਜਿਕ ਸੁਰੱਖਿਆ ਅਤੇ ਮਹਿਲਾ ਅਤੇ ਬਾਲ ਵਿਕਾਸ, ਸਿਹਤ, ਸਿੱਖਿਆ (ਪ੍ਰਾਇਮਰੀ ਅਤੇ ਸੈਕੰਡਰੀ), ਰੁਜ਼ਗਾਰ ਸਿਰਜਣ, ਉਦਯੋਗ ਅਤੇ ਵਣਜ, ਖਾਦ, ਨਾਗਰਿਕ ਸਪਲਾਈ ਅਤੇ ਖ਼ਪਤਕਾਰ ਮਾਮਲੇ ਤੋਂ ਇਲਾਵਾ ਵਿੱਤ ਵਿਭਾਗ ਦੇ ਦਫ਼ਤਰਾਂ ਲਈ ਨਵੇਂ ਅਹੁਦੇ ਸਿਰਜੇ ਜਾਣ ਨੂੰ ਮਨਜ਼ੂਰੀ ਦੇਣ ਲਈ ਮੁੱਖ ਮੰਤਰੀ ਨੂੰ ਅਧਿਕਾਰ ਸੌਂਪ ਦਿੱਤੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


author

Babita

Content Editor

Related News