ਪੰਜਾਬ ਵਜ਼ਾਰਤ ਦੀ ਮੀਟਿੰਗ ਅੱਜ, ਹੋਣਗੀਆਂ ਅਹਿਮ ਵਿਚਾਰਾਂ
Tuesday, Jul 30, 2019 - 09:37 AM (IST)

ਚੰਡੀਗੜ੍ਹ : ਪੰਜਾਬ ਵਜ਼ਾਰਤ ਦੀ ਅਹਿਮ ਮੀਟਿੰਗ ਮੰਗਲਵਾਰ ਨੂੰ ਹੋਣ ਜਾ ਰਹੀ ਹੈ, ਜਿਸ 'ਚ 2 ਆਰਡੀਨੈਂਸਾਂ ਨੂੰ ਬਿੱਲਾਂ 'ਚ ਤਬਦੀਲ ਕਰਨ, ਖੇਤੀਬਾੜੀ ਨਾਲ ਸਬੰਧਿਤ ਟੈਨੈਸੀ ਐਕਟ ਅਤੇ ਪਟਿਆਲਾ 'ਚ ਬਣਾਈ ਜਾ ਰਹੀ ਖੇਡ ਯੂਨੀਵਰਸਿਟੀ ਬਾਰੇ ਮੈਮੋਰੈਂਡਮ ਆਫ ਅੰਡਰਸਟੈਂਡਿੰਗ (ਐੱਮ. ਓ. ਯੂ.) ਆ ਰਿਹਾ ਹੈ। ਪੰਜਾਬ ਵਿਧਾਨ ਸਭਾ ਦਾ ਮਾਨਸੂਨ ਇਜਲਾਸ 2 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਬਿੱਲ ਇਸੇ ਸੈਸ਼ਨ 'ਚ ਪੇਸ਼ ਕੀਤੇ ਜਾਣਗੇ। ਇਸ ਦੇ ਨਾਲ ਹੀ ਪੰਚਾਇਤ ਤੇ ਵਿਕਾਸ ਵਿਭਾਗ 'ਚ ਭੇਜੇ ਗਏ 450 ਮੁਲਾਜ਼ਮਾਂ ਦੇ ਕਾਰਜਕਾਲ ਦੀ ਮਿਆਦ ਅਗਲੇ ਸਾਲ ਤੱਕ ਵਧਾਉਣ ਦਾ ਮਾਮਲਾ ਵੀ ਵਜ਼ਾਰਤ 'ਚ ਆਵੇਗਾ। ਕੁਝ ਹੋਰ ਏਜੰਡੇ ਅਜੇ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਪ੍ਰਵਾਨਗੀ ਲਈ ਮੀਟਿੰਗ 'ਚ ਭੇਜਿਆ ਜਾਵੇਗਾ।