'ਭਗਵੰਤ ਮਾਨ' ਨੇ ਖ਼ੁਸ਼ ਕੀਤੇ ਪੰਜਾਬ ਦੇ ਨੌਜਵਾਨ, ਪਹਿਲੀ ਕੈਬਨਿਟ ਬੈਠਕ 'ਚ ਕਰ ਦਿੱਤਾ ਵੱਡਾ ਐਲਾਨ
Saturday, Mar 19, 2022 - 04:24 PM (IST)
ਚੰਡੀਗੜ੍ਹ/ਸੰਗਰੂਰ (ਵਿਜੇ ਕੁਮਾਰ ਸਿੰਗਲਾ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਨੌਜਵਾਨਾਂ ਨੂੰ ਖ਼ੁਸ਼ ਕਰ ਦਿੱਤਾ ਹੈ। ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਪਹਿਲੀ ਕੈਬਨਿਟ ਬੈਠਕ 'ਚ ਸੂਬੇ ਦੇ ਨੌਜਵਾਨਾਂ ਲਈ ਵੱਡਾ ਐਲਾਨ ਕੀਤਾ ਗਿਆ ਹੈ। ਭਗਵੰਤ ਮਾਨ ਕੈਬਨਿਟ ਨੇ ਪੰਜਾਬ ਦੇ 25 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਵੱਡਾ ਫ਼ੈਸਲਾ ਲਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਦਿੱਗਜਾਂ ਨੂੰ ਹਰਾਉਣ ਵਾਲੇ 'ਆਪ' ਆਗੂਆਂ ਦੇ ਰੁਲ੍ਹੇ ਅਰਮਾਨ, ਨਹੀਂ ਬਣਾਇਆ ਗਿਆ ਮੰਤਰੀ
ਭਗਵੰਤ ਮਾਨ ਨੇ ਇਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ 10 ਹਜ਼ਾਰ ਨੌਕਰੀਆਂ ਪੁਲਸ ਵਿਭਾਗ 'ਚ ਕੱਢੀਆਂ ਜਾਣਗੀਆਂ, ਜਦੋਂ ਕਿ 15 ਹਜ਼ਾਰ ਨੌਕਰੀਆਂ ਸਰਕਾਰੀ ਵਿਭਾਗਾਂ, ਬੋਰਡਾਂ ਅਤੇ ਕਾਰਪੋਰੇਸ਼ਨਾਂ 'ਚ ਨਿਕਲਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਨੌਕਰੀਆਂ ਦੀ ਨੋਟੀਫਿਕੇਸ਼ਨ ਅਤੇ ਇਸ਼ਤਿਹਾਰ ਇਕ ਮਹੀਨੇ ਅੰਦਰ ਕੱਢੇ ਜਾਣਗੇ। ਭਗਵੰਤ ਮਾਨ ਨੇ ਕਿਹਾ ਕਿ ਜਿਸ ਕੋਲ ਜਿੰਨੀ ਵੱਡੀ ਡਿਗਰੀ ਹੋਵੇਗੀ, ਓਨੀ ਵੱਡੀ ਨੌਕਰੀ ਉਸ ਨੂੰ ਮਿਲੇਗੀ ਅਤੇ ਕਿਸੇ ਤਰ੍ਹਾਂ ਦੀ ਰਿਸ਼ਵਤ ਨਹੀਂ ਚੱਲੇਗੀ।
ਇਹ ਵੀ ਪੜ੍ਹੋ : ਪੰਜਾਬ ਦੀ ਨਵੀਂ ਸਰਕਾਰ ਤੋਂ 'ਰਵਨੀਤ ਬਿੱਟੂ' ਨਾਰਾਜ਼, ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਦਿਲੀ ਦਰਦ
ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਪਹਿਲੀ ਕੈਬਨਿਟ ਮੀਟਿੰਗ 'ਚ ਬੇਰੁਜ਼ਗਾਰੀ ਦੂਰ ਕਰਨ ਲਈ ਫ਼ੈਸਲੇ ਲਏ ਜਾਣਗੇ ਕਿਉਂਕਿ ਸਾਡੇ ਨੌਜਵਾਨ ਰੁਜ਼ਗਾਰ ਖ਼ਾਤਰ ਵਿਦੇਸ਼ਾਂ ਵੱਲ ਨੂੰ ਭੱਜ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਜਿਹੜੀਆਂ ਬਾਕੀ ਗਾਰੰਟੀਆਂ ਦਿੱਤੀਆਂ ਗਈਆਂ ਹਨ, ਉਨ੍ਹਾਂ ਨੂੰ ਵੀ ਪੂਰਾ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਲੋਕਾਂ ਦਾ ਸਾਥ ਚਾਹੀਦਾ ਹੈ ਅਤੇ ਇਹ ਲੋਕਾਂ ਦੀ ਸਰਕਾਰ ਹੈ, ਜੋ ਲੋਕਾਂ ਲਈ ਫ਼ੈਸਲੇ ਲਵੇਗੀ।
ਇਹ ਵੀ ਪੜ੍ਹੋ : ਭਗਵੰਤ ਮਾਨ ਸਰਕਾਰ ਦੀ ਪਹਿਲੀ ਕੈਬਨਿਟ ਬੈਠਕ ਸ਼ੁਰੂ, ਪੰਜਾਬ ਲਈ ਹੋ ਸਕਦੈ ਵੱਡਾ ਫ਼ੈਸਲਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ