ਪੰਜਾਬ ਦੇ ਬਜਟ 'ਚ ਘਰੇਲੂ ਖ਼ਪਤਕਾਰਾਂ ਲਈ ਵੱਡਾ ਐਲਾਨ, ਸੂਬਾ ਸਰਕਾਰ ਸ਼ੁਰੂ ਕਰੇਗੀ ਨਵੀਂ ਯੋਜਨਾ

Wednesday, Mar 26, 2025 - 11:55 AM (IST)

ਪੰਜਾਬ ਦੇ ਬਜਟ 'ਚ ਘਰੇਲੂ ਖ਼ਪਤਕਾਰਾਂ ਲਈ ਵੱਡਾ ਐਲਾਨ, ਸੂਬਾ ਸਰਕਾਰ ਸ਼ੁਰੂ ਕਰੇਗੀ ਨਵੀਂ ਯੋਜਨਾ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਬਜਟ ਭਾਸ਼ਣ ਪੜ੍ਹਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਕਿ ਘਰੇਲੂ ਖ਼ਪਤਕਾਰਾਂ ਨੂੰ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਪ੍ਰਦਾਨ ਕਰਨ ਲਈ 7,614 ਕਰੋੜ ਰੁਪਏ ਦੀ ਬਜਟ ਲਾਗਤ ਦੀ ਤਜਵੀਜ਼ ਕਰਦੇ ਹਾਂ। ਇਸ ਦੇ ਨਾਲ ਹੀ ਆਜ਼ਾਦੀ ਦੇ 78 ਸਾਲਾਂ ਦੇ ਬਾਅਦ ਵੀ ਸਾਡੇ ਬਹੁਤ ਸਾਰੇ ਪਿੰਡਾਂ 'ਚ ਉੱਚਿਤ ਢੰਗ ਨਾਲ ਸਟਰੀਟ ਲਾਈਟਾਂ ਨਹੀਂ ਲਾਈਆਂ ਗਈਆਂ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਡਰਾਈਵਿੰਗ ਟੈਸਟ ਦੇਣ ਵਾਲੇ ਹੋ ਜਾਣ ALERT! ਸਦਨ 'ਚ ਮੰਤਰੀ ਭੁੱਲਰ ਨੇ ਆਖੀ ਵੱਡੀ ਗੱਲ

ਇਸ ਲਈ ਸਾਡੀ ਸਰਕਾਰ ਨੇ 'ਮੁੱਖ ਮੰਤਰੀ ਸਟਰੀਟ ਲਾਈਟ ਯੋਜਨਾ' ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਰਾਹੀਂ ਅਗਲੇ ਸਾਲ ਪੂਰੇ ਪੰਜਾਬ 'ਚ 2.5 ਲੱਖ ਸਟਰੀਟ ਲਾਈਟਾਂ ਲਾਈਆਂ ਜਾਣਗੀਆਂ। ਅਸੀਂ ਇਨ੍ਹਾਂ ਸਟਰੀਟ ਲਾਈਟਾਂ ਨੂੰ ਲਗਾਉਣ ਲਈ ਅਤਿ-ਨਵੀਨ ਮਾਡਲ ਦੀ ਵਰਤੋਂ ਕਰਾਂਗੇ।

ਇਹ ਵੀ ਪੜ੍ਹੋ : ਪੰਜਾਬ ਦੇ ਬਜਟ 'ਚ ਖੇਡਾਂ ਨੂੰ ਲੈ ਕੇ ਵੱਡਾ ਐਲਾਨ, ਜਾਣੋ ਕੀ ਬੋਲੋ ਹਰਪਾਲ ਚੀਮਾ

ਮਹਿੰਗੇ ਖੰਭਿਆਂ ਨੂੰ ਲਗਾਉਣ ਦੀ ਬਜਾਏ ਅਸੀਂ ਲੋਕਾਂ ਦੇ ਘਰਾਂ ਦੇ ਬਾਹਰ ਇਹ ਸਟਰੀਟ ਲਾਈਟਾਂ ਲਾਵਾਂਗੇ ਅਤੇ ਉਨ੍ਹਾਂ ਦੇ ਘਰੇਲੂ ਕੁਨੈਕਸ਼ਨਾਂ ਤੋਂ ਬਿਜਲੀ ਦੇ ਕੁਨੈਕਸ਼ਨ ਲਾਵਾਂਗੇ। ਇਨ੍ਹਾਂ ਘਰਾਂ ਦੇ ਬਿਜਲੀ ਬਿੱਲਾਂ 'ਚੋਂ ਖ਼ਪਤ ਹੋਈਆਂ ਯੂਨਿਟਾਂ ਦੀ ਕਟੌਤੀ ਕੀਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਲੋਕ ਆਪਣੇ ਘਰ ਦੇ ਬਾਹਰ ਸਟਰੀਟ ਲਾਈਟ ਨਾਲ ਸੁਰੱਖਿਅਤ ਮਹਿਸੂਸ ਕਰਨਗੇ। ਇਸ ਦੇ ਲਈ 115 ਕਰੋੜ ਰੁਪਏ ਦਾ ਉਪਬੰਧ ਕੀਤਾ ਗਿਆ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News