ਪੰਜਾਬ ਬਜਟ ਸੈਸ਼ਨ : ਵਿਧਾਨ ਸਭਾ ਬਾਹਰ ਮਜੀਠੀਆ ਨੇ ਲਾਈ 'ਸਮਾਰਟਫੋਨਾਂ' ਦੀ ਹੱਟੀ
Thursday, Feb 14, 2019 - 12:20 PM (IST)
ਚੰਡੀਗੜ੍ਹ (ਰਵਿੰਦਰ) : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਤੀਜੇ ਦਿਨ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਵਿਧਾਨ ਸਭਾ ਦੇ ਬਾਹਰ ਡੰਮੀ ਸਮਾਰਟਫੋਨਾਂ ਦੀ ਹੱਟੀ ਲਾ ਦਿੱਤੀ। ਉਨ੍ਹਾਂ ਨੇ ਕਾਂਗਰਸੀ ਆਗੂ ਫਤਿਹਜੰਗ ਬਾਜਵਾ ਨੂੰ ਵੀ ਸਮਾਰਟਫੋਨ ਲੈਣ ਦਾ ਆਫਰ ਕੀਤਾ ਅਤੇ ਇਸ ਦੇ ਨਾਲ ਹੀ ਕਾਂਗਰਸੀ ਵਿਧਾਇਕਾਂ ਨੂੰ ਵੀ ਮੋਬਾਇਲ ਵੰਡੇ। ਮਜੀਠੀਆ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦਾ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ। ਮਜੀਠੀਆ ਨੇ ਕਿਹਾ ਕਿ ਵਿਧਾਨ ਸਭਾ ਦੇ ਅੰਦਰ ਵੀ ਇਹ ਮੁੱਦਾ ਚੁੱਕਣਗੇ।