ਪੰਜਾਬੀਆਂ ਦੇ ਲਈ ਮਾਨ ਸਰਕਾਰ ਦੀ ਸਕੀਮ-'ਬਿੱਲ ਲਿਆਓ, ਇਨਾਮ ਪਾਓ...' ਪੜ੍ਹੋ ਕਿੰਝ
Friday, Mar 10, 2023 - 04:51 PM (IST)
ਚੰਡੀਗੜ੍ਹ : ਪੰਜਾਬ ਦੇ ਖਜ਼ਾਨਾ ਮੰਤਰੀ ਵੱਲੋਂ ਬਜਟ ਪੇਸ਼ ਕਰਨ ਤੋਂ ਬਾਅਦ ਇੱਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ 'ਚ ਕੋਈ ਨਵਾਂ ਟੈਕਸ ਨਹੀਂ ਲਾਇਆ ਗਿਆ ਹੈ। ਹਰਪਾਲ ਚੀਮਾ ਨੇ ਕਿਹਾ ਕਿ ਅਸੀਂ ਇਕ ਸਕੀਮ ਲਿਆਂਦੀ ਹੈ, 'ਬਿੱਲ ਲਿਆਓ, ਇਨਾਮ ਪਾਓ'। ਇਸ ਤਹਿਤ ਜੇਕਰ ਕੋਈ ਵਿਅਕਤੀ ਦੁਕਾਨਦਾਰ ਤੋਂ ਕੋਈ ਚੀਜ਼ ਖ਼ਰੀਦਦਾ ਹੈ ਅਤੇ ਪੰਜਾਬ ਸਰਕਾਰ ਦੇ ਪੋਰਟਲ 'ਤੇ ਜਾ ਕੇ ਬਿੱਲ ਨੂੰ ਰਜਿਸਟਰਡ ਕਰਾਉਂਦਾ ਹੈ ਤਾਂ ਪਤਾ ਲੱਗ ਜਾਵੇਗਾ ਕਿ ਦੁਕਾਨਦਾਰ ਨੇ ਉਸ ਚੀਜ਼ ਦਾ ਜੀ. ਐੱਸ. ਟੀ. ਦਿੱਤਾ ਹੈ ਜਾਂ ਨਹੀਂ।
ਇਹ ਵੀ ਪੜ੍ਹੋ- ਭਾਰਤ ’ਤੇ ਵਧੇਰੇ ਫੋਕਸ ਕਰੇਗਾ ਐਪਲ, ਦੇਸ਼ ’ਚ ਕਾਰੋਬਾਰ ਵਧਾਉਣ ’ਤੇ ਜ਼ੋਰ
ਉਨ੍ਹਾਂ ਕਿਹਾ ਕਿ ਜੇਕਰ ਦੁਕਾਨਦਾਰ ਨੇ ਅਜਿਹਾ ਨਹੀਂ ਕੀਤਾ ਹੋਵੇਗਾ ਤਾਂ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਜੇਕਰ ਉਸ ਵੱਲੋਂ ਟੈਕਸ ਦਿੱਤਾ ਗਿਆ ਹੋਵੇਗਾ ਤਾਂ ਸਰਕਾਰ ਟੈਕਸਦਾਤਾਵਾਂ ਨੂੰ ਯੋਗ ਇਨਾਮ ਵੀ ਦੇਵੇਗੀ। ਇਸ ਤਰ੍ਹਾਂ ਟੈਕਸ ਚੋਰੀ ਦੀਆਂ ਘਟਨਾਵਾਂ ਬਹੁਤ ਘੱਟ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਇਸ ਸਾਲ 4.98 ਵਿੱਤੀ ਘਾਟੇ ਦਾ ਅੰਦਾਜ਼ਾ ਹੈ ਅਤੇ ਬਿਨਾਂ ਕੋਈ ਨਵਾਂ ਟੈਕਸ ਲਾਏ ਇਹ ਬਜਟ ਪੇਸ਼ ਕੀਤਾ ਗਿਆ ਹੈ।
ਇਹ ਵੀ ਪੜ੍ਹੋ- World Kidney Day: ਕਿਡਨੀ ਨੂੰ ਰੱਖਣਾ ਚਾਹੁੰਦੇ ਹੋ ਸਿਹਤਮੰਦ ਤਾਂ ਜ਼ਰੂਰ ਖਾਓ ਇਹ ਫੂਡਸ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।