Punjab Budget 2023 : ਕੈਂਸਰ ਦੇ ਮਰੀਜ਼ਾਂ ਲਈ ਹੋ ਗਿਆ ਅਹਿਮ ਐਲਾਨ, ਜਾਣੋ ਕੀ ਬੋਲੇ ਵਿੱਤ ਮੰਤਰੀ
Friday, Mar 10, 2023 - 02:32 PM (IST)
ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਬਜਟ ਪੇਸ਼ ਕਰਨ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਂਸਰ ਨੇ ਸਾਡੇ ਸੂਬੇ 'ਚ ਅਣਗਿਣਤ ਜ਼ਿੰਦਗੀਆਂ ਅਤੇ ਪਰਿਵਾਰ ਤਬਾਹ ਕੀਤੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਯਾਦ ਹੈ ਕਿ ਇਕ ਰੇਲਗੱਡੀ ਜੋ ਪੰਜਾਬੀਆਂ ਨੂੰ ਬੀਕਾਨੇਰ ਦੇ ਇਕ ਕੈਂਸਰ ਹਸਪਤਾਲ ਲੈ ਕੇ ਜਾਂਦੀ ਸੀ, ਉਸ ਨੂੰ 'ਕੈਂਸਰ ਐਕਸਪ੍ਰੈੱਸ' ਵਰਗਾ ਮਾੜਾ ਨਾਂ ਦਿੱਤਾ ਗਿਆ ਸੀ।
ਹਰਪਾਲ ਚੀਮਾ ਨੇ ਕਿਹਾ ਕਿ ਸਾਡੀ ਸਰਕਾਰ ਪੰਜਾਬ 'ਚ ਸਥਿਤ ਕੈਂਸਰ ਦੇ ਇਲਾਜ ਦੇ ਬੁਨਿਆਦੀ ਢਾਂਚੇ ਦੀ ਸਹਾਇਤਾ ਕਰਨ ਲਈ ਵਚਨਬੱਧ ਹੈ ਅਤੇ ਸਮੁੱਚੇ ਸੂਬੇ 'ਚ ਇਕ ਮਿਸ਼ਨ ਦੇ ਤੌਰ 'ਤੇ ਬ੍ਰੈਸਟ ਕੈਂਸਰ ਅਤੇ ਸਰਵਾਈਕਲ ਕੈਂਸਰ ਦੀ ਸਕਰੀਨਿੰਗ ਕੀਤੀ ਜਾਵੇਗੀ। ਇਸ ਦਾ ਮੰਤਵ ਇਸ ਭਿਆਨਕ ਬੀਮਾਰੀ ਬਾਰੇ ਸ਼ੁਰੂਆਤੀ ਪੱਧਰ 'ਤੇ ਪਤਾ ਕਰਨਾ ਹੈ ਤਾਂ ਜੋ ਇਸ ਦਾ ਇਲਾਜ ਸਫ਼ਲਤਾ ਪੂਰਵਕ ਹੋ ਸਕੇ।
ਇਸ ਤੋਂ ਇਲਾਵਾ ਹੋਮੀ ਭਾਭਾ ਕੈਂਸਰ ਸੈਂਟਰ ਲਈ ਪੈਟ ਸਕੈਨ ਅਤੇ ਸਪੈਕਟ ਸਿਟੀ ਮਸ਼ੀਨਾਂ ਦੀ ਖ਼ਰੀਦ ਲਈ 17 ਕਰੋੜ ਰੁਪਏ ਰੱਖੇ ਗਏ ਹਨ। ਨਾਲ ਹੀ 24 ਘੰਟੇ ਅਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ ਅਤੇ ਇਸ ਲਈ 61 ਕਰੋੜ ਰੁਪਏ ਦੇ ਉਪਬੰਧ ਦਾ ਪ੍ਰਸਤਾਵ ਰੱਖਿਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ