ਪੰਜਾਬ ਦੀ 'ਮਾਨ ਸਰਕਾਰ' ਅੱਜ ਪੇਸ਼ ਕਰੇਗੀ ਪਹਿਲਾ 'ਬਜਟ', ਲੋਕਾਂ ਦੀਆਂ ਟਿਕੀਆਂ ਨਜ਼ਰਾਂ

Monday, Jun 27, 2022 - 09:28 AM (IST)

ਪੰਜਾਬ ਦੀ 'ਮਾਨ ਸਰਕਾਰ' ਅੱਜ ਪੇਸ਼ ਕਰੇਗੀ ਪਹਿਲਾ 'ਬਜਟ', ਲੋਕਾਂ ਦੀਆਂ ਟਿਕੀਆਂ ਨਜ਼ਰਾਂ

ਚੰਡੀਗੜ੍ਹ : ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅੱਜ ਆਪਣਾ ਪਹਿਲਾ ਬਜਟ ਪੇਸ਼ ਕੀਤਾ ਜਾਣਾ ਹੈ। ਇਸ ਲਈ ਸਭ ਦੀਆਂ ਨਜ਼ਰਾਂ ਇਸ ਬਜਟ 'ਤੇ ਟਿਕੀਆਂ ਹੋਈਆਂ ਹਨ। ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵਿਧਾਨ ਸਭਾ ਸੈਸ਼ਨ ਦੌਰਾਨ 10 ਵਜੇ ਤੋਂ ਬਾਅਦ ਸਰਕਾਰ ਦਾ ਪਿਟਾਰਾ ਖੋਲ੍ਹਣਗੇ। ਇਸ ਬਜਟ 'ਚ ਕੋਈ ਨਵਾਂ ਟੈਕਸ ਨਹੀਂ ਲਾਇਆ ਜਾਵੇਗਾ, ਇਸ ਬਾਰੇ ਖਜ਼ਾਨਾ ਮੰਤਰੀ ਪਹਿਲਾਂ ਹੀ ਸਥਿਤੀ ਸਾਫ਼ ਕਰ ਚੁੱਕੇ ਹਨ।

ਇਹ ਵੀ ਪੜ੍ਹੋ : ਸੰਗਰੂਰ ਜ਼ਿਮਨੀ ਚੋਣ : ਦਲਬੀਰ ਗੋਲਡੀ ਤੇ ਬੀਬੀ ਕਮਲਦੀਪ ਕੌਰ ਸਣੇ 14 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ

ਲੋਕਾਂ ਦੀ ਹਰ ਘਰ ਨੂੰ 300 ਯੂਨਿਟ ਮੁਫ਼ਤ ਬਿਜਲੀ ਅਤੇ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ ਪ੍ਰਤੀ ਮਹੀਨੇ 1000 ਰੁਪਏ ਦੇਣ ਨੂੰ ਲੈ ਕੇ ਵੀ ਬਜਟ 'ਤੇ ਨਜ਼ਰ ਰਹੇਗੀ। ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦਾ ਬਜਟ ਪੇਪਰਲੈੱਸ ਹੋਵੇਗਾ।

ਇਹ ਵੀ ਪੜ੍ਹੋ : ਸੰਗਰੂਰ ਜ਼ਿਮਨੀ ਚੋਣ ਹਾਰਨ ਮਗਰੋਂ 'ਕਾਂਗਰਸ' ਦੀ ਰਾਹ ਹੋਈ ਮੁਸ਼ਕਲ, ਇਹ ਰਹੇ ਹਾਰ ਦੇ ਮੁੱਖ ਕਾਰਨ

ਖ਼ੁਦ ਮੁੱਖ ਮੰਤਰੀ ਇਸ ਦਾ ਐਲਾਨ ਕਰ ਚੁੱਕੇ ਹਨ। ਜਨਤਾ ਸਰਕਾਰ ਵੱਲ ਟਿਕਟਿਕੀ ਲਗਾ ਕੇ ਦੇਖ ਰਹੀ ਹੈ ਕਿ ਉਹ ਹੁਣ ਸਰਕਾਰ ਨੂੰ ਕਿਵੇਂ ਚਲਾਉਂਦੀ ਹੈ ਅਤੇ ਸੂਬੇ ਦੀ ਕਾਇਆ-ਕਲਪ ਕਰਦੀ ਹੈ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News