ਪੰਜਾਬ ਦੀ ਸਿਆਸਤ ''ਚ ਵੱਡੀ ਹਲਚਲ, ਸੀਨੀਅਰ ਲੀਡਰ ਦੀ ਹੋਵੇਗੀ ਛੁੱਟੀ!
Thursday, Mar 13, 2025 - 02:01 PM (IST)

ਚੰਡੀਗੜ੍ਹ (ਹਰੀਸ਼ਚੰਦਰ): ਪਿਛਲੇ ਸਾਲ ਜੁਲਾਈ ’ਚ ਅਸਤੀਫ਼ਾ ਦੇਣ ਦੀ ਗੱਲ ਕਹਿਣ ਵਾਲੇ ਸੁਨੀਲ ਜਾਖੜ ਦੀ ਪ੍ਰਧਾਨਗੀ ਫ਼ਿਲਹਾਲ ਬਰਕਰਾਰ ਰਹੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ’ਚੋਂ ਤਾਂ ਬੇਇੱਜ਼ਤ ਕਰ ਕੇ ਕੱਢਿਆ ਗਿਆ ਸੀ ਪਰ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਸੀਨੀਅਰ ਪਾਰਟੀ ਆਗੂਆਂ ਨੇ ਜੋ ਮਾਣ-ਸਨਮਾਨ ਦਿੱਤਾ, ਉਸ ਨਾਲ ਹੁਣ ਉਹ ਉਨ੍ਹਾਂ ਦੇ ਹੀ ਹੋ ਕੇ ਰਹਿ ਗਏ ਹਨ। ਇਨ੍ਹਾਂ ਨੂੰ ਮਨ ਜਿੱਤਣ ਦੀ ਕਲਾ ਆਉਂਦੀ ਹੈ।
ਇਹ ਖ਼ਬਰ ਵੀ ਪੜ੍ਹੋ - ਰਾਹੁਲ ਗਾਂਧੀ ਨੇ ਦਿੱਲੀ ਸੱਦ ਲਏ ਪੰਜਾਬ ਦੇ 35 ਲੀਡਰ, ਇਨ੍ਹਾਂ ਆਗੂਆਂ ਦੀ ਆਵੇਗੀ ਸ਼ਾਮਤ
ਉਨ੍ਹਾਂ ਨੇ ਕੁਝ ਸਮੇਂ ਤੋਂ ਪਾਰਟੀ ਦੇ ਪ੍ਰੋਗਰਾਮਾਂ ਤੋਂ ਦੂਰੀ ਬਣਾ ਲਈ ਸੀ। ਸੂਬਾਈ ਤੇ ਕੇਂਦਰ ਪੱਧਰੀ ਮੀਟਿੰਗਾਂ ਦੌਰਾਨ ਉਹ ਗ਼ੈਰਹਾਜ਼ਰ ਹੀ ਰਹੇ। ਹਾਲ ਹੀ ’ਚ ਜਦੋਂ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਰਾਜ ਭਵਨ ’ਚ ਠਹਿਰੇ ਸਨ ਤਾਂ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਦਿੱਤੇ ਗਏ ਰਾਤਰੀ ਭੋਜ ’ਚ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਤੇ ਰਾਜਪਾਲ, ਕੈਬਨਿਟ ਮੰਤਰੀਆਂ ਤੇ ਸਪੀਕਰ ਤੋਂ ਇਲਾਵਾ ਜਾਖੜ ਨੂੰ ਵੀ ਵਿਸ਼ੇਸ਼ ਤੌਰ ’ਤੇ ਸੱਦਿਆ ਗਿਆ ਸੀ। ਇਸ ਤੋਂ ਜ਼ਾਹਰ ਹੈ ਕਿ ਜਾਖੜ ਨੂੰ ਫ਼ਿਲਹਾਲ ਪਾਰਟੀ ਪ੍ਰਧਾਨਗੀ ਤੋਂ ਹਟਾਉਣਾ ਨਹੀਂ ਚਾਹੁੰਦੀ।
ਇਹ ਖ਼ਬਰ ਵੀ ਪੜ੍ਹੋ - ਖ਼ੁਸ਼ਖ਼ਬਰੀ! ਪੰਜਾਬ ਦੀਆਂ ਔਰਤਾਂ ਨੂੰ ਜਲਦ ਮਿਲਣਗੇ ਹਜ਼ਾਰ-ਹਜ਼ਾਰ ਰੁਪਏ
ਸ੍ਰੀਨਿਵਾਸੁਲੂ ਦੀ ਛੇਤੀ ਹੀ ਹੋ ਸਕਦੀ ਹੈ ਛੁੱਟੀ
ਇਸੇ ਦਰਮਿਆਨ ਸੂਬੇ ਦੇ ਸੰਗਠਨ ਮਹਾਮੰਤਰੀ ਮੰਥਰੀ ਸ੍ਰੀਨਿਵਾਸੁਲੂ ਨੂੰ ਲੈ ਕੇ ਪਾਰਟੀ ਛੇਤੀ ਹੀ ਵੱਡਾ ਫ਼ੈਸਲਾ ਲੈਣ ਜਾ ਰਹੀ ਹੈ। ਆਮ ਤੌਰ ’ਤੇ ਇਸ ਅਹੁਦੇ ਦਾ ਕਾਰਜਕਾਲ 3-4 ਸਾਲ ਦਾ ਹੁੰਦਾ ਹੈ ਪਰ ਉਹ 3 ਸਾਲ ਪੂਰਾ ਹੋਣ ਤੋਂ ਪਹਿਲਾਂ ਹੀ ਮਾਰਚ ਦੇ ਅੰਤ ਤੱਕ ਹਟਾਏ ਜਾ ਸਕਦੇ ਹਨ। ਉਨ੍ਹਾਂ ਦੀ ਥਾਂ ਕਿਸੇ ਹੋਰ ਸੂਬੇ ਦੇ ਆਰ.ਐੱਸ.ਐੱਸ. ਨਾਲ ਜੁੜੇ ਨੇਤਾ ਨੂੰ ਨਿਯੁਕਤ ਕੀਤਾ ਜਾ ਸਕਦਾ ਹੈ। ਉਨ੍ਹਾਂ ਦੇ ਕੰਮਕਾਜ ਦੇ ਤਰੀਕੇ ਨਾਲ ਨਾ ਕੇਵਲ ਜਾਖੜ ਦੀ ਟੀਮ ਸਗੋਂ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਕਰੀਬੀ ਵੀ ਨਾਰਾਜ਼ਗੀ ਪ੍ਰਗਟਾ ਚੁੱਕੇ ਹਨ। ਪੰਜਾਬ ਦੇ ਕਈ ਆਗੂ ਕੇਂਦਰੀ ਆਗੂਆਂ ਨਾਲ ਮਿਲ ਕੇ ਵੀ ਉਨ੍ਹਾਂ ਦੀ ਕਾਰਗੁਜ਼ਾਰੀ ’ਤੇ ਅਸੰਤੁਸ਼ਟੀ ਜ਼ਾਹਰ ਕਰ ਚੁੱਕੇ ਹਨ। ਲੋਕ ਸਭਾ ਚੋਣਾਂ ਦੌਰਾਨ ਵੀ ਉਨ੍ਹਾਂ ਦੀ ਭੂਮਿਕਾ ਤੇ ਕੰਮਕਾਜ ਨੂੰ ਲੈ ਕੇ ਪਾਰਟੀ ’ਚ ਸਵਾਲ ਉੱਠਦੇ ਰਹੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8