ਪੰਜਾਬ ਭਾਜਪਾ ਨੇ ਰਾਜਨਾਥ ਨੂੰ ਦਿੱਤਾ ਟਾਈਟਲਰ ਖਿਲਾਫ ਮੰਗ ਪੱਤਰ
Friday, Feb 09, 2018 - 02:46 AM (IST)

ਚੰਡੀਗੜ੍ਹ (ਬਿਊਰੋ) - ਭਾਰਤੀ ਜਨਤਾ ਪਾਰਟੀ ਪੰਜਾਬ ਦਾ ਇਕ ਵਫਦ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲਿਆ। ਸੂਬਾ ਪ੍ਰਧਾਨ ਵਿਜੈ ਸਾਂਪਲਾ ਦੀ ਅਗਵਾਈ ਵਿਚ ਮਿਲੇ ਇਸ ਵਫ਼ਦ ਨੇ ਰਾਜਨਾਥ ਸਿੰਘ ਨੂੰ ਸਪੱਸ਼ਟ ਕੀਤਾ ਕਿ '84 ਦੇ ਕਤਲੇਆਮ ਵਿਚ ਕਾਂਗਰਸ ਆਗੂ ਜਗਦੀਸ਼ ਟਾਈਟਲਰ ਦਾ ਖੁਦ ਦੀ ਸ਼ਮੂਲੀਅਤ ਦਾ ਕਬੂਲਨਾਮਾ, ਜੋ ਕਿ ਸਟਿੰਗ ਦੇ ਪੰਜ ਵੀਡੀਓ ਰਾਹੀਂ ਉਜਾਗਰ ਹੋਇਆ ਹੈ, ਉਹ ਕਾਂਗਰਸ ਅਤੇ ਜਗਦੀਸ਼ ਟਾਈਟਲਰ 'ਤੇ 84 ਦਾ ਕਤਲੇਆਮ ਕਰਵਾਉਣ ਦੇ ਦੋਸ਼ਾਂ ਦਾ ਸਭ ਤੋਂ ਵੱਡਾ ਸਬੂਤ ਹੈ ਅਤੇ ਇਸੇ ਆਧਾਰ 'ਤੇ ਉੁਨ੍ਹਾਂ 'ਤੇ ਐੱਫ. ਆਈ. ਆਰ. ਦਰਜ ਕਰ ਕੇ ਦਿੱਲੀ ਪੁਲਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਵਫ਼ਦ ਵਿਚ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਮੌਜੂਦ ਸਨ। ਭਾਜਪਾ ਆਗੂਆਂ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਦੱਸਿਆ ਕਿ ਇਸ ਤੋਂ ਪਹਿਲਾਂ ਇਕ ਨਿੱਜੀ ਟੀ. ਵੀ. ਚੈਨਲ ਨੂੰ ਦਿੱਤੇ ਗਏ ਇੰਟਰਵਿਊ 'ਚ ਟਾਈਟਲਰ ਨੇ ਖੁਦ ਦੱਸਿਆ ਸੀ ਕਿ ਕਿਸ ਤਰ੍ਹਾਂ ਕਤਲੇਆਮ ਸ਼ੁਰੂ ਹੋਣ ਤੋਂ ਅਗਲੇ ਦਿਨ ਉਦੋਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਬਿਨਾਂ ਸਕਿਓਰਿਟੀ ਦੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਸੀ। ਇਸ ਵਿਚ ਵੀ ਟਾਈਟਲਰ ਨੇ ਇਕ ਤਰ੍ਹਾਂ ਨਾਲ ਸਿੱਖ ਕਤਲੇਆਮ ਦੀ ਜਾਣਕਾਰੀ ਹੋਣਾ, ਕਤਲੇਆਮ ਦੇ ਦਿਨਾਂ ਵਿਚ ਸੜਕਾਂ 'ਤੇ ਘੁੰਮਣ ਦਾ ਖੁਦ ਸਬੂਤ ਦਿੱਤਾ ਹੈ। ਆਗੂਆਂ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਅੱਗੇ ਦੱਸਿਆ ਕਿ ਇਨ੍ਹਾਂ ਸਬੂਤਾਂ ਤੋਂ ਬਾਅਦ '84 ਕਤਲੇਆਮ ਦੇ ਅੰਦਰ ਟਾਈਟਲਰ ਦੀ ਸ਼ਮੂਲੀਅਤ ਦਾ ਹੁਣ ਕੋਈ ਸ਼ੱਕ ਨਹੀਂ ਰਹਿ ਗਿਆ ਹੈ। ਜਿਸ ਤਰ੍ਹਾਂ ਇਸ ਸਟਿੰਗ ਵਿਚ ਟਾਈਟਲਰ ਅਦਾਲਤ 'ਤੇ ਟਿੱਪਣੀ ਕਰ ਕੇ ਤੇ ਕਾਲੇ ਧਨ 'ਤੇ ਬਾਰੇ ਬੋਲ ਕੇ ਹੁਣ ਤੱਕ ਦੀ ਅਦਾਲਤੀ ਜਾਂਚ ਨੂੰ ਪ੍ਰਭਾਵਿਤ ਕਰਨ ਦੀ ਗੱਲ ਕਰ ਰਿਹਾ ਹੈ, ਇਸ ਨਾਲ ਸਪੱਸ਼ਟ ਹੈ ਕਿ ਜਦੋਂ ਤੱਕ ਐੱਫ. ਆਈ. ਆਰ. ਦਰਜ ਕਰ ਕੇ ਹਿਰਾਸਤੀ ਜਾਂਚ ਨਹੀਂ ਹੋਵੇਗੀ।