ਨਾ ਥਿੰਕ ਟੈਂਕ ਰਹੇ, ਨਾ ਖੇਵਣਹਾਰ, ਪੰਜਾਬ ਵਿਚ ਭਾਜਪਾ ਕਿਵੇਂ ਲੜੇਗੀ ਚੋਣਾਂ

Wednesday, Oct 06, 2021 - 12:47 PM (IST)

ਨਾ ਥਿੰਕ ਟੈਂਕ ਰਹੇ, ਨਾ ਖੇਵਣਹਾਰ, ਪੰਜਾਬ ਵਿਚ ਭਾਜਪਾ ਕਿਵੇਂ ਲੜੇਗੀ ਚੋਣਾਂ

ਜਲੰਧਰ ('ਜਗ ਬਾਣੀ' ਟੀਮ)–ਫਰਵਰੀ 2022 ਵਿਚ ਦੇਸ਼ ਦੇ 5 ਸੂਬਿਆਂ ਵਿਚ ਅਸੈਂਬਲੀ ਚੋਣਾਂ ਹੋਣੀਆਂ ਹਨ। ਇਨ੍ਹਾਂ ਵਿਚ ਪੰਜਾਬ ਵੀ ਸ਼ਾਮਲ ਹੈ। ਇਥੇ ਵਿਧਾਨ ਸਭਾ ਚੋਣਾਂ ਦੀ ਗਹਿਮਾਗਹਿਮੀ ਸ਼ੁਰੂ ਹੋ ਗਈ ਹੈ। ਭਾਰਤੀ ਜਨਤਾ ਪਾਰਟੀ ਇਕ ਇਕੱਲੀ ਅਜਿਹੀ ਪਾਰਟੀ ਹੈ, ਜੋ ਪੰਜਾਬ ਵਿਚ ਕਿਵੇਂ ਚੋਣਾਂ ਲੜਨੀਆਂ ਹਨ, ਕਿੰਨੀਆਂ ਸੀਟਾਂ ’ਤੇ ਲੜਨਾ ਹੈ ਅਤੇ ਕਿਨ੍ਹਾਂ ਮੁੱਦਿਆਂ ਨੂੰ ਲੈ ਕੇ ਮੈਦਾਨ ਵਿਚ ਉਤਰਨਾ ਹੈ, ਸਬੰਧੀ ਕੋਈ ਫ਼ੈਸਲਾ ਨਹੀਂ ਕਰ ਪਾ ਰਹੀ।

 

ਪੰਜਾਬ ਭਾਜਪਾ ਦੇ ਹਰਫ਼ਨਮੌਲਾ ਨੇਤਾ ਪਾਰਟੀ ਨੂੰ ਪਹਿਲਾਂ ਹੀ ਉਸ ਪੱਧਰ ’ਤੇ ਪਹੁੰਚਾ ਚੁੱਕੇ ਹਨ, ਜਿੱਥੋਂ ਉਠਣਾ ਬੇਹੱਦ ਔਖਾ ਹੈ। ਸੂਬੇ ਵਿਚ ਕੁੱਲ 117 ਸੀਟਾਂ ਹਨ। ਇਨ੍ਹਾਂ ਵਿਚੋਂ ਭਾਜਪਾ ਸਿਰਫ਼ 23 ਸੀਟਾਂ ’ਤੇ ਹੀ ਚੋਣ ਲੜਦੀ ਆਈ ਹੈ। ਭਾਜਪਾ ਸਾਹਮਣੇ ਵੱਡੀ ਚੁਣੌਤੀ ਇਹ ਹੈ ਕਿ ਉਹ ਇਸ ਵਾਰ ਕਿੰਨੀਆਂ ਸੀਟਾਂ ’ਤੇ ਚੋਣ ਲੜੇ ਤਾਂ ਜੋ ਇਹ ਵੀ ਨਾ ਲੱਗੇ ਕਿ ਅਕਾਲੀ ਦਲ ਤੋਂ ਬਿਨਾਂ ਉਸ ਦੇ ਪੱਲੇ ਕੁਝ ਵੀ ਨਹੀਂ ਹੈ।
ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਨੂੰ ਸੰਭਾਲਣ ਵਿਚ ਅਰੁਣ ਜੇਤਲੀ ਅਤੇ ਮਦਨ ਲਾਲ ਖੁਰਾਣਾ ਦਾ ਵੱਡਾ ਹੱਥ ਰਿਹਾ ਹੈ।

ਇਹ ਵੀ ਪੜ੍ਹੋ : ਜਲੰਧਰ: 8 ਮਹੀਨਿਆਂ ਦੇ ਬੱਚੇ ਦੀ ਮੌਤ ਤੋਂ ਬਾਅਦ ਭਿੜੇ ਦਾਦਕੇ ਤੇ ਨਾਨਕੇ, ਮੁਰਦਾ ਘਰ ’ਚ ਕੀਤਾ ਹੰਗਾਮਾ

ਚੋਣਾਂ ਤੋਂ ਪਹਿਲਾਂ ਉਕਤ ਵਿਅਕਤੀ ਪੰਜਾਬ ਦੀ ਸਿਆਸਤ ਨੂੰ ਪਰਖਣ ਲਈ ਗਲੀਆਂ-ਮੁਹੱਲਿਆਂ ਤੱਕ ਨੇਤਾਵਾਂ ਦੀ ਪਹੁੰਚ ਬਣਾਉਣ ਦੀ ਰਣਨੀਤੀ ਵਿਚ ਜੁੱਟ ਜਾਂਦੇ ਸਨ ਪਰ ਹੁਣ ਹਾਲਾਤ ਵੱਖਰੇ ਹਨ। ਨਾ ਤਾਂ ਪਾਰਟੀ ਕੋਲ ਹੁਣ ਜੇਤਲੀ ਵਰਗਾ ਥਿੰਕ ਟੈਂਕ ਹੈ ਅਤੇ ਨਾ ਹੀ ਮਦਨ ਲਾਲ ਖੁਰਾਣਾ ਵਰਗਾ ਤਿੱਖਾ ਨੇਤਾ। ਇਹੀ ਕਾਰਨ ਹੈ ਕਿ ਪਾਰਟੀ ਵਿਚ ਕੋਈ ਤਿਆਰੀ ਨਹੀਂ ਹੋ ਰਹੀ। 117 ਵਿਚੋਂ ਬੇਸ਼ੱਕ ਧਿਆਨ 45 ਪ੍ਰਮੁੱਖ ਸੀਟਾਂ ’ਤੇ ਹੈ ਪਰ ਬਾਕੀ ਸੀਟਾਂ ’ਤੇ ਉਮੀਦਵਾਰ ਕਿਵੇਂ ਉਤਾਰੇ ਜਾਣੇ ਹਨ, ਕੀ ਰਣਨੀਤੀ ਹੋਵੇਗੀ, ਇਸ ਸਭ ਨੂੰ ਲੈ ਕੇ ਕੋਈ ਖਾਸ ਕੰਮ ਨਹੀਂ ਚੱਲ ਰਿਹਾ।

ਇਹ ਵੀ ਪੜ੍ਹੋ : ਧਰੀ ਧਰਾਈ ਰਹਿ ਗਈ ਕੈਪਟਨ ਅਮਰਿੰਦਰ ਸਿੰਘ ਦੀ ਇਹ ਪਲਾਨਿੰਗ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News