ਪੰਜਾਬ BJP ਵੱਲੋਂ ਜ਼ੋਨਲ, ਮੋਰਚਿਆਂ ਤੇ ਜ਼ਿਲ੍ਹਿਆਂ ਦੇ ਇੰਚਾਰਜ ਨਿਯੁਕਤ, ਜਾਣੋ ਕਿਹੜੇ-ਕਿਹੜੇ ਆਗੂ ਨੂੰ ਮਿਲੀ ਜ਼ਿੰਮੇਵਾਰ

Wednesday, Dec 28, 2022 - 01:26 PM (IST)

ਚੰਡੀਗੜ੍ਹ (ਹਰੀਸ਼ਚੰਦਰ) : ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪਾਰਟੀ ਦੇ ਕੰਮ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਸੂਬਾ ਅਤੇ ਜ਼ਿਲ੍ਹਾ ਪੱਧਰ ’ਤੇ ਇੰਚਾਰਜ ਨਿਯੁਕਤ ਕਰਕੇ ਉਨ੍ਹਾਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਹਨ। ਸੂਬੇ ਦੇ ਜ਼ਿਲ੍ਹਿਆਂ ਨੂੰ ਜ਼ੋਨਾਂ 'ਚ ਵੰਡ ਕੇ ਪੰਜ ਜਨਰਲ ਸਕੱਤਰਾਂ ਨੂੰ ਜ਼ੋਨਲ ਇੰਚਾਰਜ ਨਿਯੁਕਤ ਕੀਤਾ ਗਿਆ ਹੈ, ਜਦੋਂਕਿ ਕਈ ਸੀਨੀਅਰ ਆਗੂਆਂ ਨੂੰ ਜ਼ਿਲ੍ਹੇ ਦਾ ਇੰਚਾਰਜ ਲਾਇਆ ਗਿਆ ਹੈ। ਪਾਰਟੀ ਨੇ ਹੁਣ ਮੁਕੇਰੀਆਂ ਨੂੰ ਹੁਸ਼ਿਆਰਪੁਰ ਦਿਹਾਤੀ ਜ਼ਿਲ੍ਹੇ 'ਚ ਤਬਦੀਲ ਕਰ ਦਿੱਤਾ ਹੈ, ਜਦੋਂਕਿ ਜ਼ਿਲ੍ਹੇ ਅਧੀਨ ਪੈਂਦੇ ਮੰਡਲਾਂ ਨੂੰ ਹੁਣ ਸਰਕਲਾਂ ਵਜੋਂ ਜਾਣਿਆ ਜਾਵੇਗਾ। ਖ਼ਾਸ ਗੱਲ ਇਹ ਹੈ ਕਿ ਬਤੌਰ ਜ਼ੋਨਲ ਇੰਚਾਰਜ ਸਿੱਖ ਜਨਰਲ ਸਕੱਤਰਾਂ ਨੂੰ ਅਜਿਹੇ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਿੱਥੇ ਉਨ੍ਹਾਂ ਨੂੰ ਪਾਰਟੀ ਲਈ ਸਖ਼ਤ ਮਿਹਨਤ ਕਰਨੀ ਪਵੇਗੀ, ਜਦੋਂ ਕਿ ਜਨਰਲ ਸਕੱਤਰ ਦਾ ਅਹੁਦਾ ਸੰਭਾਲਣ ਵਾਲੇ ਦੋ ਆਗੂਆਂ ਨੂੰ ਉਨ੍ਹਾਂ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਿੱਥੇ ਭਾਜਪਾ ਦੀ ਪਹਿਲਾਂ ਹੀ ਪੈਠ ਹੈ। ਕਾਂਗਰਸ ਦੇ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਨੂੰ ਫਿਰੋਜ਼ਪੁਰ, ਫਰੀਦਕੋਟ, ਮੋਗਾ, ਫਾਜ਼ਿਲਕਾ, ਮਾਨਸਾ, ਸੰਗਰੂਰ-1 ਅਤੇ ਸੰਗਰੂਰ-2 ਜ਼ਿਲ੍ਹਿਆਂ ਦਾ ਇੰਚਾਰਜ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ : Year Ender 2022 : ਪੰਜਾਬ ਦੇ ਵੱਡੇ ਕਤਲਕਾਂਡਾਂ ਨੇ ਕੰਬਾ ਛੱਡੀ ਲੋਕਾਂ ਦੀ ਰੂਹ, ਧੁਰ ਅੰਦਰ ਤੱਕ ਟੁੱਟੇ ਪਰਿਵਾਰ (ਤਸਵੀਰਾਂ)

ਇਸੇ ਤਰ੍ਹਾਂ ਬਿਕਰਮਜੀਤ ਸਿੰਘ ਚੀਮਾ ਨੂੰ ਅੰਮ੍ਰਿਤਸਰ ਸ਼ਹਿਰੀ, ਅੰਮ੍ਰਿਤਸਰ ਦਿਹਾਤੀ, ਤਰਨਤਾਰਨ, ਪਟਿਆਲਾ ਅਰਬਨ, ਪਟਿਆਲਾ ਦਿਹਾਤੀ (ਉੱਤਰੀ), ਮੁਕਤਸਰ ਅਤੇ ਪਟਿਆਲਾ ਦਿਹਾਤੀ (ਦੱਖਣੀ) ਦਾ ਚਾਰਜ ਵੀ ਦਿੱਤਾ ਗਿਆ ਹੈ। ਇਨ੍ਹਾਂ ਵਿਚੋਂ ਪਟਿਆਲਾ, ਫਿਰੋਜ਼ਪੁਰ, ਫਾਜ਼ਿਲਕਾ ਅਤੇ ਅੰਮ੍ਰਿਤਸਰ ਸ਼ਹਿਰੀ ਨੂੰ ਛੱਡ ਕੇ ਕਿਸੇ ਵੀ ਜ਼ਿਲ੍ਹੇ 'ਚ ਭਾਜਪਾ ਕਦੇ ਵੀ ਜਿੱਤ ਹਾਸਲ ਨਹੀਂ ਕਰ ਸਕੀ। ਮਹਿਲਾ ਮੋਰਚਾ ਦੀ ਸਾਬਕਾ ਪ੍ਰਧਾਨ ਮੋਨਾ ਜੈਸਵਾਲ ਨੂੰ ਵੀ ਅਜਿਹੇ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਮਿਲੀ ਹੈ, ਜਿੱਥੇ ਪਾਰਟੀ ਨੂੰ ਕਦੇ ਜਿੱਤ ਨਹੀਂ ਮਿਲੀ। ਇਨ੍ਹਾਂ 'ਚ ਬਠਿੰਡਾ, ਬਠਿੰਡਾ ਦਿਹਾਤੀ, ਬਰਨਾਲਾ, ਮਲੇਰਕੋਟਲਾ, ਖੰਨਾ, ਫ਼ਤਹਿਗੜ੍ਹ ਸਾਹਿਬ ਅਤੇ ਮੋਹਾਲੀ ਜ਼ਿਲ੍ਹੇ ਸ਼ਾਮਲ ਹਨ। ਹੋਰ ਦੋ ਜਨਰਲ ਸਕੱਤਰਾਂ ਜੀਵਨ ਗੁਪਤਾ ਅਤੇ ਰਾਜੇਸ਼ ਬਾਘਾ ਦੇ ਹਿੱਸੇ ਜ਼ਿਆਦਾਤਰ ਅਜਿਹੇ ਜ਼ਿਲ੍ਹੇ ਆਏ ਹਨ, ਜਿੱਥੇ ਪਾਰਟੀ ਦੀ ਨਾ ਸਿਰਫ਼ ਮਜ਼ਬੂਤ ਪਕੜ ਹੈ, ਸਗੋਂ ਉੱਥੇ ਕਈ ਸੀਟਾਂ ਜਿੱਤੀਆਂ ਹਨ। ਜੀਵਨ ਗੁਪਤਾ ਨੂੰ ਜਲੰਧਰ ਸ਼ਹਿਰੀ, ਜਲੰਧਰ ਦਿਹਾਤੀ (ਦੱਖਣੀ), ਜਲੰਧਰ ਦਿਹਾਤੀ (ਉੱਤਰੀ), ਕਪੂਰਥਲਾ, ਲੁਧਿਆਣਾ ਦਿਹਾਤੀ, ਹੁਸ਼ਿਆਰਪੁਰ ਅਤੇ ਜਗਰਾਓਂ ਦਾ ਚਾਰਜ ਦਿੱਤਾ ਗਿਆ ਹੈ, ਜਦਕਿ ਰਾਜੇਸ਼ ਬਾਘਾ ਨੂੰ ਪਠਾਨਕੋਟ, ਗੁਰਦਾਸਪੁਰ, ਬਟਾਲਾ, ਹੁਸ਼ਿਆਰਪੁਰ ਦਿਹਾਤੀ, ਲੁਧਿਆਣਾ ਸ਼ਹਿਰੀ, ਰੋਪੜ ਤੇ ਨਵਾਂਸ਼ਹਿਰ ਦਾ ਚਾਰਜ ਦਿੱਤਾ ਗਿਆ ਹੈ। ਅਸ਼ਵਨੀ ਸ਼ਰਮਾ ਨੇ ਪੰਜਾਬ 'ਚ ਪਾਰਟੀ ਦੇ 6 ਫਰੰਟਾਂ ਦੇ ਇੰਚਾਰਜ ਵੀ ਨਿਯੁਕਤ ਕੀਤੇ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਵੱਡੀ ਖ਼ਬਰ : ਕੁੜੀ ਨਾਲ 4 ਦਿਨਾਂ ਤੱਕ ਵਾਰੀ-ਵਾਰੀ ਗੈਂਗਰੇਪ ਕਰਦੇ ਰਹੇ ਦਰਿੰਦੇ, ਅਖ਼ੀਰ ਪੀੜਤਾ ਨੇ...

ਇਨ੍ਹਾਂ 'ਚ ਜੀਵਨ ਗੁਪਤਾ ਨੂੰ ਭਾਰਤੀ ਜਨਤਾ ਯੁਵਾ ਮੋਰਚਾ, ਰਾਜੇਸ਼ ਬਾਘਾ ਨੂੰ ਮਹਿਲਾ ਮੋਰਚਾ, ਬਿਕਰਮਜੀਤ ਸਿੰਘ ਚੀਮਾ ਨੂੰ ਅਨੁਸੂਚਿਤ ਜਾਤੀ ਮੋਰਚਾ, ਗੁਰਪ੍ਰੀਤ ਕਾਂਗੜ ਨੂੰ ਕਿਸਾਨ ਮੋਰਚਾ, ਮੋਨਾ ਜੈਸਵਾਲ ਨੂੰ ਓ. ਬੀ. ਸੀ. ਮੋਰਚਾ ਅਤੇ ਦਿਆਲ ਸਿੰਘ ਸੋਢੀ ਨੂੰ ਘੱਟ ਗਿਣਤੀ ਮੋਰਚਾ ਦਾ ਇੰਚਾਰਜ ਲਾਇਆ ਗਿਆ ਹੈ। ਸੂਬਾ ਭਾਜਪਾ ਪ੍ਰਧਾਨ ਨੇ 36 ਜੱਥੇਬੰਦਕ ਜ਼ਿਲ੍ਹਿਆਂ ਦੇ ਇੰਚਾਰਜ ਅਤੇ 6 ਜ਼ਿਲ੍ਹਿਆਂ ਦੇ ਸਹਿ-ਇੰਚਾਰਜ ਵੀ ਨਿਯੁਕਤ ਕੀਤੇ ਹਨ। ਅੰਮ੍ਰਿਤਸਰ ਦਿਹਾਤੀ ਦੇ ਰਾਜਕੁਮਾਰ ਵੇਰਕਾ, ਅੰਮ੍ਰਿਤਸਰ ਸ਼ਹਿਰੀ ਦੇ ਪ੍ਰਵੀਨ ਬਾਂਸਲ, ਬਰਨਾਲਾ ਦੇ ਸੰਜੀਵ ਖੰਨਾ, ਬਟਾਲਾ ਦੇ ਜਗਮੋਹਨ ਸਿੰਘ ਰਾਜੂ, ਬਠਿੰਡਾ ਦਿਹਾਤੀ ਦੇ ਪ੍ਰਦੀਪ ਗਰਗ, ਬਠਿੰਡਾ ਸ਼ਹਿਰੀ ਦੇ ਅਰਵਿੰਦ ਖੰਨਾ, ਫਰੀਦਕੋਟ ਦੇ ਸ਼ਿਵ ਰਾਜ ਚੌਧਰੀ, ਫ਼ਤਿਹਗੜ੍ਹ ਸਾਹਿਬ ਦੇ ਬੀਬੀ ਜੈ ਇੰਦਰ ਕੌਰ, ਫਾਜ਼ਿਲਕਾ ਤੋਂ ਅਜੈਬ ਸਿੰਘ ਭੱਟੀ, ਫਿਰੋਜ਼ਪੁਰ ਤੋਂ ਫ਼ਤਹਿ ਜੰਗ ਸਿੰਘ ਬਾਜਵਾ, ਗੁਰਦਾਸਪੁਰ ਤੋਂ ਕੇ. ਡੀ. ਭੰਡਾਰੀ, ਹੁਸ਼ਿਆਰਪੁਰ ਦੇ ਵਿਪਨ ਮਹਾਜਨ, ਹੁਸ਼ਿਆਰਪੁਰ ਦਿਹਾਤੀ ਦੇ ਆਰ. ਪੀ. ਮਿੱਤਲ, ਜਗਰਾਓਂ ਦੇ ਹਰਜੋਤ ਕਮਲ ਅਤੇ ਜਲੰਧਰ ਸ਼ਹਿਰੀ ਦੇ ਪੁਸ਼ਪਿੰਦਰ ਸਿੰਗਲਾ ਜ਼ਿਲ੍ਹ ਇੰਚਾਰਜ ਹੋਣਗੇ।

ਇਹ ਵੀ ਪੜ੍ਹੋ : ਚੰਡੀਗੜ੍ਹ ਵਾਸੀਆਂ ਲਈ 'ਮੌਸਮ' ਨੂੰ ਲੈ ਕੇ ਜ਼ਰੂਰੀ ਖ਼ਬਰ, ਵਿਭਾਗ ਨੇ ਜਾਰੀ ਕੀਤੀ ਭਵਿੱਖਬਾਣੀ

ਸੰਜੀਵ ਮਿਨਹਾਸ ਨੂੰ ਜਲੰਧਰ ਦਿਹਾਤੀ (ਉੱਤਰੀ), ਰਾਕੇਸ਼ ਜੋਤੀ ਨੂੰ ਜਲੰਧਰ ਦਿਹਾਤੀ (ਦੱਖਣੀ), ਰਾਜੇਸ਼ ਹਨੀ ਨੂੰ ਕਪੂਰਥਲਾ, ਪਰਮਿੰਦਰ ਬਰਾੜ ਨੂੰ ਖੰਨਾ, ਰਾਕੇਸ਼ ਗੁਪਤਾ ਨੂੰ ਲੁਧਿਆਣਾ ਦਿਹਾਤੀ, ਰਾਕੇਸ਼ ਰਾਠੌਰ ਨੂੰ ਲੁਧਿਆਣਾ ਸ਼ਹਿਰੀ, ਸੁਨੀਤਾ ਗਰਗ ਨੂੰ ਮਾਲੇਰਕੋਟਲਾ, ਅਰੁਣ ਨਾਰੰਗ ਨੂੰ ਮਾਨਸਾ, ਬਲਬੀਰ ਸਿੰਘ ਸਿੱਧੂ ਨੂੰ ਮੋਗਾ, ਕੇਵਲ ਸਿੰਘ ਢਿੱਲੋਂ ਨੂੰ ਮੋਹਾਲੀ, ਦਮਨ ਥਿੰਦ ਬਾਜਵਾ ਨੂੰ ਮੁਕਤਸਰ, ਲਖਵਿੰਦਰ ਕੌਰ ਗਰਚਾ ਨੂੰ ਨਵਾਂਸ਼ਹਿਰ, ਅਨਿਲ ਸੱਚਰ ਨੂੰ ਪਠਾਨਕੋਟ, ਜੈਸਮੀਨ ਸੰਧਾਵਾਲੀਆ ਨੂੰ ਪਟਿਆਲਾ ਦਿਹਾਤੀ (ਉੱਤਰੀ), ਜਸਰਾਜ ਸਿੰਘ ਜੱਸੀ ਨੂੰ ਪਟਿਆਲਾ ਦਿਹਾਤੀ (ਦੱਖਣ), ਦਿਆਲ ਸਿੰਘ ਸੋਢੀ ਨੂੰ ਪਟਿਆਲਾ ਸ਼ਹਿਰੀ, ਸੁਭਾਸ਼ ਸ਼ਰਮਾ ਨੂੰ ਰੋਪੜ, ਸੁਖਵਿੰਦਰ ਕੌਰ ਨੌਲਵਾ ਸੰਗਰੂਰ-1, ਜਗਦੀਪ ਸਿੰਘ ਨਕਈ ਸੰਗਰੂਰ-2 ਅਤੇ ਸੁਰਜੀਤ ਜਿਆਣੀ ਨੂੰ ਤਰਨਤਾਰਨ ਜ਼ਿਲ੍ਹਿਆਂ ਦਾ ਇੰਚਾਰਜ ਲਗਾਇਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਰਾਜੇਸ਼ ਪਠੇਲਾ ਨੂੰ ਫਾਜ਼ਿਲਕਾ, ਵਿਜੇ ਸਿੰਗਲਾ ਨੂੰ ਫਿਰੋਜ਼ਪੁਰ, ਸੁਸ਼ੀਲ ਰਾਣਾ ਨੂੰ ਗੁਰਦਾਸਪੁਰ, ਹਰਿੰਦਰ ਕੋਹਲੀ ਨੂੰ ਲੁਧਿਆਣਾ ਸ਼ਹਿਰੀ, ਵਿਨੈ ਸ਼ਰਮਾ ਨੂੰ ਮੁਕਤਸਰ ਅਤੇ ਨਰੇਸ਼ ਸ਼ਰਮਾ ਨੂੰ ਮੁਕਤਸਰ ਜ਼ਿਲ੍ਹਿਆਂ ਦਾ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News