ਸਰਹੱਦੀ ਖ਼ੇਤਰ 'ਚ ਪੰਜਾਬ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ, ਬਮਿਆਲ ਦਾ ਬਾਜ਼ਾਰ ਆਮ ਵਾਂਗ ਰਿਹਾ ਖੁੱਲ੍ਹਾ
Monday, Dec 30, 2024 - 01:35 PM (IST)
ਬਮਿਆਲ/ ਦੀਨਾਨਗਰ(ਗੌਰਾਇਆ, ਨੰਦਾ)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਦਿੱਤੇ ਗਏ ਦੇ ਸੱਦੇ 'ਤੇ 'ਪੰਜਾਬ ਬੰਦ' ਦੇ ਸੱਦੇ ਨੂੰ ਸਰਹੱਦੀ ਖੇਤਰ ਬਮਿਆਲ ਨੂੰ ਛੱਡ ਕੇ ਬਾਕੀ ਸਾਰੇ ਇਲਾਕੇ 'ਚ ਭਰਵਾਂ ਹੁੰਗਾਰਾ ਵੇਖਣ ਨੂੰ ਸਾਹਮਣੇ ਮਿਲ ਰਿਹਾ ਹੈ । ਜਾਣਕਾਰੀ ਅਨੁਸਾਰ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ 'ਤੇ ਸਥਿਤ ਟੋਲ ਪਲਾਜ਼ਾ ਸਮੇਤ ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਕਸਬਾ ਬਹਿਰਾਮਪੁਰ, ਪੁਰਾਣਾ ਸ਼ਾਲਾ, ਦੌਰਾਗਲਾ, ਦੀਨਾਨਗਰ, ਨਰੋਟ ਜੈਮਲ ਸਿੰਘ, ਝਬਕਰਾ, ਗਾਹਲੜੀ, ਮਰਾੜਾ ਆਦਿ ਅੰਦਰ ਕਿਸਾਨਾਂ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਨੂੰ ਲੈ ਕੇ ਪੂਰੀ ਤਰ੍ਹਾਂ ਬਾਜ਼ਾਰ ਬੰਦ ਦਿਖਾਈ ਦੇ ਰਹੇ ਹਨ ਅਤੇ ਕੋਈ ਵੀ ਆਉਣ ਜਾਣ ਵਾਲੇ ਵਾਹਨ ਬਿਲਕੁਲ ਸੜਕਾਂ 'ਤੇ ਚੱਲਦੇ ਹੋਏ ਨਜ਼ਰ ਨਹੀਂ ਆ ਰਹੇ।
ਇਹ ਵੀ ਪੜ੍ਹੋ- ਪੰਜਾਬ ਬੰਦ ਨੂੰ ਲੈ ਕੇ ਵੱਡੀ ਅਪਡੇਟ, ਜਾਣੋ ਕੀ ਖੁੱਲ੍ਹੇਗਾ ਤੇ ਕੀ ਹੋਵੇਗਾ ਬੰਦ!
ਅੱਜ ਸਵੇਰੇ ਕਰੀਬ 7 ਵਜੇ ਹੀ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਬਾਈਪਾਸ ਦੀਨਾਨਗਰ, ਕਥਲੌਰ ਪੁਲ, ਤਾਰਾਗੜ ਰੋਡ ਸਮੇਤ ਬੱਸ ਸਟੈਂਡ ਦੀਨਾਨਗਰ ਚੌਂਕ ਵਿਖੇ ਅੱਤ ਦੀ ਠੰਡ 'ਚ ਅੱਜ ਤੜਕਸਾਰ ਕੀ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨ ਆਗੂਆਂ ਨੇ ਸਥਾਨਕ ਮੇਨ 'ਚ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਪੰਜਾਬ ਬੰਦ ਦੇ ਸੱਦੇ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ ।
ਉਧਰ ਜੇਕਰ ਸਰਹੱਦ ਦੀ ਜ਼ੀਰੋ ਲਾਈਨ 'ਤੇ ਸਥਿਤ ਕਸਬਾ ਬਮਿਆਲ ਦੀ ਗੱਲ ਕੀਤੀ ਜਾਵੇ ਤਾਂ ਇਸ ਕਸਬੇ ਦੇ ਬਾਜ਼ਾਰ ਆਮ ਦੀ ਤਰ੍ਹਾਂ ਹੀ ਖੁੱਲ੍ਹੇ ਨਜ਼ਰ ਆ ਰਹੇ ਹਨ। ਇਸ ਮੌਕੇ ਕੁਝ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਾਡੇ ਇਸ ਕਸਬੇ ਅੰਦਰ ਪੰਜਾਬ ਬੰਦ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਵੀ ਕੋਈ ਅਸਰ ਨਹੀਂ ਵੇਖਣ ਨੂੰ ਮਿਲਿਆ ਅਤੇ ਨਾ ਹੀ ਕਿਸੇ ਜਥੇਬੰਦੀ ਵੱਲੋਂ ਸਾਨੂੰ ਬੰਦ ਕਰਨ ਲਈ ਆਖਿਆ ਗਿਆ ਹੈ ਪਰ ਜੇਕਰ ਗਾਹਕ ਦੀ ਗੱਲ ਕੀਤੀ ਜਾਵੇ ਤਾਂ ਗਾਹਕ ਅੱਜ ਬਹੁਤ ਘੱਟ ਦਿਖਾਈ ਦੇ ਰਿਹਾ ਹੈ ਕਿਉਂਕਿ ਆਉਣ ਜਾਣ ਵਾਲੇ ਸਾਰੇ ਵਾਹਨ ਬੰਦ ਹੋਣ ਕਾਰਨ ਗਾਹਕ ਘਰਾਂ ਤੋਂ ਬਾਹਰ ਆਉਣਾ ਪਸੰਦ ਨਹੀਂ ਕਰ ਰਿਹਾ ਉਧਰ ਕਿਸਾਨਾਂ ਵੱਲੋਂ ਜੋ ਜੰਮੂ ਕਸ਼ਮੀਰ ਦੀ ਸਰਹੱਦ ਨਾਲ ਜਾਣ ਵਾਲਾ ਰੋਡ ਕਥਲੌਰ ਪੁੱਲ ਹੀ ਬੰਦ ਕਰ ਦਿੱਤਾ ਗਿਆ ਹੈ ,ਜਿਸ ਕਾਰਨ ਜੰਮੂ ਕਸ਼ਮੀਰ ਤੋਂ ਆਉਣ ਵਾਲੇ ਵਾਹਨ ਵੀ ਜਾਮ ਲਗਾਕੇ ਬਿਲਕੁਲ ਬੰਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਡਾਕਾ, ਦੇਰ ਰਾਤ 8 ਲੁਟੇਰਿਆਂ ਨੇ ਪਰਿਵਾਰ ਨੂੰ ਬੰਧਕ ਬਣਾ ਲੁੱਟ ਲਿਆ ਸਾਰਾ ਘਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8