ਜਲੰਧਰ 'ਚ ਪੰਜਾਬ ਬੰਦ ਦਾ ਭਰਵਾਂ ਹੁੰਗਾਰਾ, ਟਾਇਰ ਸਾੜ ਜ਼ਬਦਰਸਤ ਪ੍ਰਦਰਸ਼ਨ ਕਰ ਕੱਢੀ ਭੜਾਸ
Saturday, Oct 10, 2020 - 06:17 PM (IST)
ਜਲੰਧਰ (ਸੋਨੂੰ, ਰਾਜੇਸ਼ ਸੂਰੀ, ਦੀਪਕ, ਮਾਹੀ)— ਦੇਸ਼ 'ਚ ਧੀਆਂ ਨਾਲ ਵਾਪਰ ਰਹੀਆਂ ਸ਼ਰਮਨਾਕ ਘਟਨਾਵਾਂ ਨੂੰ ਦੇਸ਼ ਦੇ ਮੱਥੇ 'ਤੇ ਕਲੰਕ ਦੱਸਦੇ ਹੋਏ ਵਾਲਮੀਕਿ ਭਾਈਚਾਰੇ ਵੱਲੋਂ ਸ਼ਨੀਵਾਰ ਨੂੰ ਦਿੱਤੇ 'ਪੰਜਾਬ ਬੰਦ' ਦੇ ਸੱਦੇ ਨੂੰ ਸੂਬੇ ਭਰ 'ਚ ਜ਼ਬਰਦਸਤ ਸਮਰਥਨ ਮਿਲਿਆ ਹੈ।
ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਇਕ ਦਲਿਤ ਕੁੜੀ ਨਾਲ ਵਾਪਰੀ ਸ਼ਰਮਨਾਕ ਘਟਨਾ ਮਗਰੋਂ ਉਸ ਦੀ ਮੌਤ ਲਈ ਜਿੰਮੇਵਾਰ ਦੋਸ਼ੀਆਂ ਖ਼ਿਲਾਫ਼ ਢੁੱਕਵੀ ਕਾਰਵਾਈ ਦੀ ਮੰਗ ਨੂੰ ਲੈ ਕੇ ਭਾਰਤੀ ਵਾਲਮੀਕਿ ਸਮਾਜ ਵੱਲੋਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਨੂੰ ਲੈ ਕੇ ਸੰਤ ਸਮਾਜ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਫਗਵਾੜਾ: ਜੀਜੇ ਨੇ ਸਹੁਰੇ ਘਰ ਆ ਕੇ ਸਾਲੀ ਦਾ ਕੀਤਾ ਕਤਲ, ਪਿੱਛੋਂ ਖ਼ੁਦ ਨੂੰ ਵੀ ਇੰਝ ਲਾਇਆ ਮੌਤ ਦੇ ਗਲੇ
ਇਸੇ ਸਬੰਧ 'ਚ ਅੱਜ ਪੰਜਾਬ ਭਰ 'ਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਪੰਜਾਬ ਬੰਦ ਦਾ ਅਸਰ ਮਹਾਨਗਰ ਜਲੰਧਰ 'ਚ ਵੀ ਵੇਖਣ ਨੂੰ ਮਿਲਿਆ। ਜਲੰਧਰ ਦੇ ਜੋਤੀ ਚੌਕ ਵਿਖੇ ਭਾਰੀ ਗਿਣਤੀ 'ਚ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ। ਜਲੰਧਰ ਸ਼ਹਿਰ 'ਚ ਇਕ ਪਾਸੇ ਜਿੱਥੇ ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਉਥੇ ਹੀ ਬਾਜ਼ਾਰ ਬੰਦ ਨਜ਼ਰ ਆਏ ਅਤੇ ਸੜਕਾਂ 'ਤੇ ਸੰਨਾਟਾ ਪਸਰਿਆ ਰਿਹਾ।
ਨਕੋਦਰ ਦੇ ਰਵਿਦਾਸ ਚੌਕ ਵੱਲ ਜਾਂਦੇ ਰਸਤੇ 'ਚ ਟਾਇਰ ਸਾੜ ਕੇ ਪ੍ਰਦਰਸ਼ਨਕਾਰੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਜਲੰਧਰ-ਅੰਮ੍ਰਿਤਸਰ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਗੱਦਾਈਪੁਰ ਨਹਿਰ ਨੇੜੇ ਸੰਤ ਸਮਾਜ ਸੰਘਰਸ਼ ਕਮੇਟੀ ਅਤੇ ਹੋਰ ਲਾਗਲੇ ਪਿੰਡਾਂ ਦੇ ਮੋਹਤਵਰ ਰੱਖੀਆਂ ਵੱਲੋਂ ਕੀਤੀ ਬੰਦ ਦੇ ਸੰਬੰਧ 'ਚ ਧਰਨਾ ਲਗਾ ਕੇ ਚੱਕਾ ਜਾਮ ਕੀਤਾ ਗਿਆ।
ਇਹ ਵੀ ਪੜ੍ਹੋ: ਅੰਮ੍ਰਿਤਸਰ ਪੁਲਸ ਹੱਥ ਲੱਗੀ ਵੱਡੀ ਸਫ਼ਲਤਾ, ਹਥਿਆਰਾਂ ਤੇ ਸਾਥੀਆਂ ਸਣੇ ਗੈਂਗਸਟਰ ਕੀਤਾ ਕਾਬੂ
ਇਸ ਦੌਰਾਨ ਹਾਈਵੇਅ 'ਤੇ ਭਾਰੀ ਜਾਮ ਲੱਗਾ ਰਿਹਾ, ਜਿਸ ਨਾਲ ਆਉਣ ਜਾਣ ਵਾਲੇ ਮੁਸਾਫਰਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ: ਆਰਥਿਕ ਤੰਗੀ ਨੇ ਨੌਜਵਾਨ ਨੂੰ ਕਰ 'ਤਾ ਖ਼ੌਫ਼ਨਾਕ ਕਦਮ ਚੁੱਕਣ 'ਤੇ ਮਜਬੂਰ, ਵੇਖ ਪਤਨੀ ਦੇ ਉੱਡੇ ਹੋਸ਼
ਭੋਗਪੁਰ 'ਚ ਵਾਲਮੀਕਿ ਭਾਈਚਾਰੇ ਨੇ ਮੋਦੀ ਤੇ ਯੋਗੀਨਾਥ ਦਾ ਸਾੜਿਆ ਪੁਤਲਾ
ਵਾਲਮੀਕਿ ਸੰਗਠਨਾਂ ਵੱਲੋਂ ਅੱਜ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ 'ਤੇ ਭੋਗਪੁਰ ਸ਼ਹਿਰ 'ਚ ਰੋਸ ਮਾਰਚ ਕੱਢਿਆ ਗਿਆ ਜੋ ਕਿ ਭੋਗਪੁਰ ਸ਼ਹਿਰ ਦੇ ਮਿੱਲ ਕਾਲੋਨੀ ਸਥਿਤ ਵਾਲਮੀਕਿ ਮੰਦਰ ਤੋਂ ਇਹ ਰੋਸ ਮਾਰਚ ਸ਼ੁਰੂ ਹੋਇਆ ਅਤੇ ਭੋਗਪੁਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਆਦਮਪੁਰ ਪੁਆਇੰਟ ਚੌਕ 'ਚ ਪਹੁੰਚਿਆ। ਇਥੇ ਨੌਜਵਾਨਾਂ ਵੱਲੋਂ ਭਾਰੀ ਨਾਅਰੇਬਾਜ਼ੀ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੋਗੀ ਆਦਿਤਿਆ ਨਾਥ ਮੁੱਖ ਮੰਤਰੀ ਉੱਤਰ ਪ੍ਰਦੇਸ਼ ਦਾ ਪੁਤਲਾ ਫੂਕਿਆ ਗਿਆ।
ਵਾਲਮੀਕਿ ਸਮਾਜ ਦੇ ਨੌਜਵਾਨ ਆਗੂ ਨਰਿੰਦਰ ਸਿੰਘ ਨਿੰਦੀ ਨੇ ਕਿਹਾ ਕਿ ਯੂ. ਪੀ. ਦੇ ਹਾਥਰਸ 'ਚ ਜੋ ਵੀ ਵਾਪਰਿਆ ਹੈ ਬੇਹੱਦ ਸ਼ਰਮਨਾਕ ਹੈ ਅਤੇ ਭਾਜਪਾ ਸਰਕਾਰ ਦੇ ਰਾਜ 'ਚ ਛੋਟੀਆਂ ਜਾਤੀਆਂ ਨਾਲ ਹੁੰਦੀ ਧੱਕੇਸ਼ਾਹੀ ਅਤੇ ਜ਼ੁਲਮਾਂ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਯੂ. ਪੀ. ਦੀ ਯੋਗੀ ਸਰਕਾਰ ਜਦੋਂ ਤੱਕ ਮਨੀਸ਼ਾ ਵਾਲਮੀਕਿ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਦਿੰਦੀ ਤਦ ਤੱਕ ਵਾਲਮੀਕਿ ਸਮਾਜ ਕੇਂਦਰ ਅਤੇ ਰਾਜ ਸਰਕਾਰ ਖ਼ਿਲਾਫ਼ ਸੰਘਰਸ਼ ਕਰਦਾ ਰਹੇਗਾ।