ਪੰਜਾਬ ਵਿਧਾਨ ਸਭਾ ਚੋਣਾਂ : 997 ਉਮੀਦਵਾਰਾਂ ਤੋਂ ਜ਼ਬਤ ਹੋਈ 85.90 ਲੱਖ ਦੀ ਜ਼ਮਾਨਤ
Friday, Mar 18, 2022 - 10:09 PM (IST)
ਲੁਧਿਆਣਾ (ਹਿਤੇਸ਼)-ਪੰਜਾਬ ’ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਕਰਨ ਦਾ ਵੀ ਨਵਾਂ ਰਿਕਾਰਡ ਕਾਇਮ ਹੋਇਆ ਹੈ, ਜਿਸ ਦਾ ਅੰਕੜਾ 85.90 ਲੱਖ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਚੋਣਾਂ ਦੌਰਾਨ ਜਨਰਲ ਵਰਗ ਦੇ ਉਮੀਦਵਾਰਾਂ ਤੋਂ 10000 ਅਤੇ ਰਿਜ਼ਰਵ ਸੀਟ ਦੇ ਉਮੀਦਵਾਰਾਂ ਤੋਂ 5000 ਦੀ ਸਕਿਓਰਿਟੀ ਲਈ ਗਈ ਸੀ। ਇਨ੍ਹਾਂ ’ਚੋਂ ਜੋ ਉਮੀਦਵਾਰ 16.6 ਫੀਸਦੀ ਵੋਟਾਂ ਨਹੀਂ ਹਾਸਲ ਕਰ ਸਕੇ, ਉਨ੍ਹਾਂ ਦੀ ਜ਼ਮਾਨਤ ਜ਼ਬਤ ਕਰਨ ਦੀ ਵਿਵਸਥਾ ਹੈ। ਇਸ ਵਾਰ ਮੌਜੂਦਾ ਅਤੇ ਸਾਬਕਾ ਮੁੱਖ ਮੰਤਰੀ, ਮੰਤਰੀ, ਸੰਸਦ ਮੈਂਬਰਾਂ ਅਤੇ ਵਿਧਾਇਕਾਂ ਸਮੇਤ ਦਿੱਗਜਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਦੇ ਚੱਲਦਿਆਂ 1304 ’ਚੋਂ 997 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ, ਜਿਸ ਦਾ ਅੰਕੜਾ 85.90 ਲੱਖ ਤੱਕ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ‘ਆਪ’ ਸਰਕਾਰ ਦੇ 10 ਕੈਬਨਿਟ ਮੰਤਰੀ ਭਲਕੇ ਚੁੱਕਣਗੇ ਸਹੁੰ
ਸਟੇਟਸ ਰਿਪੋਰਟ
-117 ਸੀਟਾਂ ’ਤੇ 1304 ਉਮੀਦਵਾਰ ਚੋਣ ਲੜ ਰਹੇ ਸਨ
-997 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਹਨ
-ਪਟਿਆਲਾ ਦਿਹਾਤੀ ਸੀਟ ’ਤੇ ਸਭ ਤੋਂ ਜ਼ਿਆਦਾ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ
-ਬੱਸੀ ਪਠਾਣਾਂ ਤੇ ਸੁਨਾਮ ’ਚ ਜਿੱਤਣ ਵਾਲੇ ਉਮੀਦਵਾਰਾਂ ਨੂੰ ਛੱਡ ਕੇ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ।
ਇਹ ਵੀ ਪੜ੍ਹੋ : ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਭਲਕੇ ਹੋਵੇਗਾ ਅੰਤਿਮ ਸੰਸਕਾਰ
ਇਹ ਹੈ ਪਾਰਟੀ ਵਾਈਜ਼ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣ ਦਾ ਰਿਪੋਰਟ ਕਾਰਡ
-ਸਭ ਤੋਂ ਜ਼ਿਆਦਾ ਭਾਜਪਾ ਦੇ
-54 ਉਮੀਦਵਾਰਾਂ ਦੀਆਂ ਜ਼ਮਾਨਤਾਂ ਹੋਈਆਂ ਜ਼ਬਤ
-ਕਾਂਗਰਸ ਦੇ 30 ਉਮੀਦਵਾਰਾਂ ਦੀਆਂ ਜ਼ਮਾਨਤਾਂ ਹੋਈਆਂ ਜ਼ਬਤ
-ਅਕਾਲੀ ਦਲ ਦੇ ਹਨ 27 ਉਮੀਦਵਾਰ
-ਕੈਪਟਨ ਅਮਰਿੰਦਰ ਸਿੰਘ ਨੂੰ ਛੱਡ ਕੇ ਪੰਜਾਬ ਲੋਕ ਕਾਂਗਰਸ ਦੇ ਸਾਰੇ 27 ਉਮੀਦਵਾਰ
-ਪਰਮਿੰਦਰ ਢੀਂਡਸਾ ਨੂੰ ਛੱਡ ਕੇ ਅਕਾਲੀ ਦਲ ਸੰਯੁਕਤ ਦੇ ਸਾਰੇ 14 ਉਮੀਦਵਾਰ
-ਬਸਪਾ ਦੇ 13 ਉਮੀਦਵਾਰ
-ਆਮ ਆਦਮੀ ਪਾਰਟੀ ਦੇ ਭੁਲੱਥ ਤੋਂ ਇਕਲੌਤੇ ਉਮੀਦਵਾਰ ਦੀ ਜ਼ਮਾਨਤ ਹੋਈ ਹੈ ਜ਼ਬਤ