ਪੰਜਾਬ ’ਚ ਹੋਟਲ, ਸ਼ਾਪਿੰਗ ਮਾਲਜ਼ ਅਤੇ ਮਲਟੀਪਲੈਕਸਾਂ ''ਚ ਬਾਰ ਖੋਲ੍ਹਣ ਦੀ ਮਨਜ਼ੂਰੀ

Wednesday, Nov 11, 2020 - 08:43 AM (IST)

ਪੰਜਾਬ ’ਚ ਹੋਟਲ, ਸ਼ਾਪਿੰਗ ਮਾਲਜ਼ ਅਤੇ ਮਲਟੀਪਲੈਕਸਾਂ ''ਚ ਬਾਰ ਖੋਲ੍ਹਣ ਦੀ ਮਨਜ਼ੂਰੀ

ਚੰਡੀਗੜ੍ਹ (ਰਮਨਜੀਤ) : ਪੰਜਾਬ ਸਰਕਾਰ ਨੇ ਕੰਟੇਨਮੈਂਟ ਜ਼ੋਨਾਂ ਤੋਂ ਬਾਹਰਲੇ ਖੇਤਰਾਂ 'ਚ ਵਧੇਰੇ ਗਤੀਵਿਧੀਆਂ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਹੈ, ਜਿਸ 'ਚ ਹੋਟਲਾਂ, ਸ਼ਾਪਿੰਗ ਮਾਲਜ਼ ਅਤੇ ਮਲਟੀਪਲੈਕਸਾਂ 'ਚ ਬਾਰ ਖੋਲ੍ਹਣ ਦੀ ਮਨਜ਼ੂਰੀ ਦੇਣਾ ਸ਼ਾਮਲ ਹੈ।

ਇਹ ਵੀ ਪੜ੍ਹੋ : 23 ਨਵੰਬਰ ਨੂੰ ਬੰਦ ਰਹੇਗਾ 'ਲੁਧਿਆਣਾ ਬੱਸ ਅੱਡਾ', ਜਾਣੋ ਕਾਰਨ

ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਬੇ 'ਚ ਕੰਟੇਨਮੈਂਟ ਜ਼ੋਨਾਂ ਤੋਂ ਬਾਹਰਲੇ ਖੇਤਰਾਂ 'ਚ ਸਥਿਤ ਹੋਟਲ, ਸ਼ਾਪਿੰਗ ਮਾਲ ਅਤੇ ਮਲਟੀਪਲੈਕਸਾਂ 'ਚ ਬਾਰ ਖੋਲ੍ਹਣ ਦੀ ਇਜ਼ਾਜ਼ਤ ਦੇਣ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ : ਪਟਿਆਲਾ ਜ਼ਿਲ੍ਹੇ 'ਚ ਵੱਡੀ ਵਾਰਦਾਤ, ਅੱਲੜ੍ਹ ਉਮਰ ਦੇ ਮੁੰਡੇ ਵੱਲੋਂ ਚੌਂਕੀਦਾਰ ਦਾ ਬੇਰਹਿਮੀ ਨਾਲ ਕਤਲ

ਇਨ੍ਹਾਂ ਵਪਾਰਕ ਅਦਾਰਿਆਂ ਦੀ ਮੈਨੇਜਮੈਂਟ ਸਿਹਤ ਮਹਿਕਮੇ ਵੱਲੋਂ ਸਮੇਂ-ਸਮੇਂ ’ਤੇ ਲਾਗੂ ਕੀਤੀਆਂ ਮਿਆਰੀ ਹਿਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਏਗੀ। ਇਸ ਤੋਂ ਪਹਿਲਾਂ, ਸੂਬਾ ਸਰਕਾਰ ਨੇ 8 ਜੂਨ ਨੂੰ ਪੰਜਾਬ ਦੇ ਕੰਟੇਨਮੈਂਟ ਜ਼ੋਨਾਂ ਤੋਂ ਬਾਹਰਲੇ ਖੇਤਰਾਂ 'ਚ ਹੋਟਲ, ਰੈਸਟੋਰੈਂਟ ਅਤੇ ਹੋਰ ਪ੍ਰਾਹੁਣਚਾਰੀ ਸੇਵਾਵਾਂ ਅਤੇ ਸ਼ਾਪਿੰਗ ਮਾਲ ਆਦਿ ਖੋਲ੍ਹਣ ਦੀ ਇਜ਼ਾਜ਼ਤ ਦਿੱਤੀ ਸੀ, ਜਿਸ 'ਚ ਇਹ ਸ਼ਰਤ ਲਾਈ ਗਈ ਸੀ ਕਿ ਆਬਕਾਰੀ ਮਹਿਕਮੇ ਦੇ ਲਾਈਸੈਂਸ ਅਨੁਸਾਰ ਰੈਸਟੋਰੈਂਟਾਂ ਅਤੇ ਹੋਟਲਾਂ ਦੇ ਕਮਰਿਆਂ 'ਚ ਸ਼ਰਾਬ ਵਰਤਾਈ ਜਾ ਸਕਦੀ ਹੈ ਪਰ ਬਾਰਾਂ ਨੂੰ ਪਿਛਲੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੰਦ ਰੱਖਣਾ ਹੋਵੇਗਾ।

ਇਹ ਵੀ ਪੜ੍ਹੋ : ਹੁਣ ਪੰਜਾਬ 'ਚ CBI ਦੀ 'ਨੋ ਐਂਟਰੀ', ਕੈਪਟਨ ਸਰਕਾਰ ਨੇ ਲਿਆ ਵੱਡਾ ਫ਼ੈਸਲਾ (ਵੀਡੀਓ)


 


author

Babita

Content Editor

Related News