ਪੰਜਾਬ ''ਚ ਸ਼ੁਰੂ ਹੋਈ ''ਇਸਤਰੀ ਬੋਲ'' ਮੁਹਿੰਮ

Friday, Apr 06, 2018 - 01:04 AM (IST)

ਪੰਜਾਬ ''ਚ ਸ਼ੁਰੂ ਹੋਈ ''ਇਸਤਰੀ ਬੋਲ'' ਮੁਹਿੰਮ

ਫਿਰੋਜ਼ਪੁਰ(ਕੁਮਾਰ)-ਭਾਰਤ ਸਮੇਤ ਪੂਰੇ ਵਿਸ਼ਵ ਵਿਚ ਔਰਤਾਂ ਦੇ ਹੋ ਰਹੇ ਸਰੀਰਕ ਸ਼ੋਸ਼ਣ ਨੂੰ ਰੋਕਣ ਲਈ ਅਤੇ ਸਰੀਰਕ ਸ਼ੋਸ਼ਣ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਸਜ਼ਾ ਦਿਵਾਉਣ ਸਬੰਧੀ ਸਖਤ ਕਾਨੂੰਨ ਬਣਾਉਣ ਲਈ ਯੂ. ਐੱਨ. ਓ. ਵੱਲੋਂ ਵਿਸ਼ਵ ਭਰ ਵਿਚ ਸਰਵੇ ਕਰਵਾਇਆ ਜਾ ਰਿਹਾ ਹੈ ਤੇ ਇਸ ਪ੍ਰੋਗਰਾਮ ਤਹਿਤ ਕੇਂਦਰੀ ਇਸਤਰੀ ਤੇ ਬਾਲ ਕਲਿਆਣ ਮੰਤਰਾਲਾ ਵੱਲੋਂ 'ਇਸਤਰੀ ਬੋਲ' ਮੁਹਿੰਮ ਚਲਾਈ ਗਈ ਹੈ, ਜਿਸ ਦੇ ਲਈ ਭਾਰਤ 'ਚ ਸਰਵੇ ਕਰਨ ਦੀ ਜ਼ਿੰਮੇਵਾਰੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਵਕੀਲ ਕੁਮਾਰੀ ਸੰਗੀਨਾ, ਅਮਨਪ੍ਰੀਤ ਕੌਰ, ਪ੍ਰਫੁਲ ਮਾਥੁਰ ਅਤੇ ਨਮਿਤਾ ਸੂਦ ਆਦਿ ਨੂੰ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦੇ ਹੋਏ ਲੀਗਲ ਮਾਹਿਰ ਐਡਵੋਕੇਟ ਸੰਗੀਨਾ (ਫਿਰੋਜ਼ਪਰ) ਨੇ ਦੱਸਿਆ ਕਿ ਇਸ ਮੁਹਿੰਮ ਦਾ ਉਦੇਸ਼ ਹਰ ਔਰਤ ਨੂੰ ਸਨਮਾਨ ਦੇ ਨਾਲ ਔਰਤ ਜੀਵਨ ਬਤੀਤ ਕਰਨ ਦਾ ਅਸਰ ਪ੍ਰਦਾਨ ਕਰਨਾ ਹੈ। ਉਨ੍ਹਾਂ ਦੱਸਿਆ ਕਿ ਕੋਈ ਪੀੜਤ ਔਰਤ ਮੋਬਾਇਲ ਨੰ. 95052-70111 'ਤੇ ਮਿਸ ਕਾਲ ਕਰ ਕੇ ਅਜਿਹੇ ਹੋਏ ਜ਼ੁਲਮ ਖਿਲਾਫ ਕਾਨੂੰਨੀ ਰਾਇ ਲੈ ਸਕਦੀ ਹੈ ਜਾਂ ਵਿਚਾਰ-ਵਟਾਂਦਰਾ ਕਰ ਸਕਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਦੀ ਧੀ ਸ਼੍ਰਮਿਠਾ ਮੁਖਰਜੀ, ਕਿਰਨ ਵਾਲੀਆ ਸਾਬਕਾ ਮੰਤਰੀ ਦਿੱਲੀ ਅਤੇ ਆਲ ਇੰਡੀਆ ਵੂਮੈਨ ਕਮਿਸ਼ਨ ਦੀ ਸਾਬਕਾ ਪ੍ਰਧਾਨ ਨਾਲ ਮੁਲਾਕਾਤ ਕੀਤੀ ਹੈ ਅਤੇ ਉਨ੍ਹਾਂ ਇਸ ਸਰਵੇ ਨੂੰ ਵਿਸ਼ਵ ਦੀ ਹਰ ਔਰਤ ਲਈ ਮਹੱਤਵਪੂਰਨ ਦੱਸਦੇ ਹੋਏ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਾਡੇ ਇਸ ਸਰਵੇ ਨੂੰ ਮੇਨਕਾ ਗਾਂਧੀ ਵੱਲੋਂ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। ਐਡਵੋਕੇਟ ਸੰਗੀਨਾ ਨੇ ਦੱਸਿਆ ਕਿ ਦਿੱਲੀ ਤੇ ਗੁੜਗਾਓਂ ਆਦਿ ਵਿਚ ਸਰਵੇ ਕਰਨ ਤੋਂ ਬਾਅਦ ਹੁਣ ਪੰਜਾਬ, ਹਰਿਆਣਾ, ਹਿਮਾਚਲ ਤੇ ਰਾਜਸਥਾਨ ਆਦਿ ਸੂਬਿਆਂ ਵਿਚ ਸਰਵੇ ਕੀਤਾ ਜਾਵੇਗਾ। ਉਨ੍ਹਾਂ ਹਰ ਪੀੜਤ ਔਰਤ ਨੂੰ ਨਿਆਂ ਲਈ ਆਪਣੇ ਵੱਲੋਂ ਹਰ ਤਰ੍ਹਾਂ ਦੀ ਕਾਨੂੰਨੀ ਰਾਇ ਮੁਫਤ ਵਿਚ ਦੇਣ ਅਤੇ ਉਨ੍ਹਾਂ ਦਾ ਅਦਾਲਤ ਵਿਚ ਫ੍ਰੀ ਕੇਸ ਲੜਨ ਦਾ ਭਰੋਸਾ ਦਿੱਤਾ ਹੈ ਅਤੇ ਕਿਹਾ ਕਿ ਕੋਈ ਵੀ ਸਰੀਰਕ ਸ਼ੋਸ਼ਣ ਤੋਂ ਪੀੜਤ ਔਰਤ ਕਿਸੇ ਵੀ ਸਮੇਂ ਉਪਰ ਦਿੱਤੇ ਮੋਬਾਇਲ ਨੰ. 'ਤੇ ਮਿਸ ਕਾਲ ਦੇ ਸਕਦੀ ਹੈ। 


Related News