ਪੰਜਾਬ ''ਚ ਵੀਰਵਾਰ ਨੂੰ ਕੋਰੋਨਾ ਦੇ 762 ਨਵੇਂ ਮਾਮਲੇ ਆਏ ਸਾਹਮਣੇ, 20 ਦੀ ਮੌਤ

Thursday, Dec 03, 2020 - 10:37 PM (IST)

ਪੰਜਾਬ ''ਚ ਵੀਰਵਾਰ ਨੂੰ ਕੋਰੋਨਾ ਦੇ 762 ਨਵੇਂ ਮਾਮਲੇ ਆਏ ਸਾਹਮਣੇ, 20 ਦੀ ਮੌਤ

ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ 'ਚ ਪਹਿਲਾਂ ਤੋਂ ਕਾਫੀ ਕਮੀ ਆਈ ਹੈ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ ਨੂੰ ਇਸ ਮਹਾਮਾਰੀ ਤੋਂ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ। ਦਿਨ ਵੀਰਵਾਰ ਨੂੰ ਪੰਜਾਬ 'ਚ ਕੋਰੋਨਾ ਦੇ 762 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 20 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 154064 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 4862 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 27647 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 762 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 3265505 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।  

ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ ਵਿਚ ਕੋਰੋਨਾ ਦੇ ਮਰੀਜ਼ਾਂ ਵਿਚ ਪਹਿਲਾਂ ਤੋਂ ਕਾਫੀ ਕਮੀ ਦੇਖੀ ਜਾ ਰਹੀ ਹੈ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 82, ਜਲੰਧਰ 103, ਪਟਿਆਲਾ 62, ਐਸ. ਏ. ਐਸ. ਨਗਰ 173, ਅੰਮ੍ਰਿਤਸਰ 63, ਗੁਰਦਾਸਪੁਰ 33, ਬਠਿੰਡਾ 53, ਹੁਸ਼ਿਆਰਪੁਰ 42, ਫਿਰੋਜ਼ਪੁਰ 7, ਪਠਾਨਕੋਟ 50, ਸੰਗਰੂਰ 7, ਕਪੂਰਥਲਾ 3, ਫਰੀਦਕੋਟ 13, ਸ੍ਰੀ ਮੁਕਤਸਰ ਸਾਹਿਬ 8, ਫਾਜ਼ਿਲਕਾ 4, ਮੋਗਾ 3, ਰੋਪੜ 23, ਫਤਿਹਗੜ੍ਹ ਸਾਹਿਬ 12, ਬਰਨਾਲਾ 1, ਤਰਨਤਾਰਨ 0, ਐਸ. ਬੀ. ਐਸ. ਨਗਰ 10 ਅਤੇ ਮਾਨਸਾ ਤੋਂ 10 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਉੱਥੇ ਹੀ ਸੂਬੇ 'ਚ ਅੱਜ 20 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋ ਗਈ। ਜਿਨ੍ਹਾਂ 'ਚ ਅੰਮ੍ਰਿਤਸਰ 2, ਬਠਿੰਡਾ 2, ਫਰੀਦਕੋਟ 2, ਹੁਸ਼ਿਆਰਪੁਰ 1, ਜਲੰਧਰ 1, ਕਪੂਰਥਲਾ 1, ਲੁਧਿਆਣਾ 2, ਮੋਗਾ 1, ਐਸ ਏ ਐਸ ਨਗਰ 2, ਐਸ ਬੀ ਐਸ ਨਗਰ 2 ਅਤੇ ਪਟਿਆਲਾ 'ਚ 4 ਦੀ ਕੋਰੋਨਾ ਕਾਰਨ ਮੌਤ ਹੋਈ ਹੈ। 


author

Bharat Thapa

Content Editor

Related News