ਪੰਜਾਬ ''ਚ ਸੋਮਵਾਰ ਨੂੰ ਕੋਰੋਨਾ ਦੇ 620 ਨਵੇਂ ਮਾਮਲੇ ਆਏ ਸਾਹਮਣੇ, 19 ਦੀ ਮੌਤ
Monday, Dec 07, 2020 - 08:21 PM (IST)
ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ 'ਚ ਪਹਿਲਾਂ ਤੋਂ ਕਾਫੀ ਕਮੀ ਆਈ ਹੈ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ ਨੂੰ ਇਸ ਮਹਾਮਾਰੀ ਤੋਂ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ। ਦਿਨ ਸੋਮਵਾਰ ਨੂੰ ਪੰਜਾਬ 'ਚ ਕੋਰੋਨਾ ਦੇ 620 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 19 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 156839 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 4934 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 28363 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 620 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 3365119 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ: ਕਾਰਪੋਰੇਟਾਂ ਦੇ ਸਹਾਰੇ ਨਾ ਤਾਂ ਖੁਰਾਕ ਸੁਰੱਖਿਆ ਛੱਡੀ ਜਾ ਸਕਦੀ ਹੈ ਤੇ ਨਾ ਹੀ ਰਾਸ਼ਟਰੀ ਸੁਰੱਖਿਆ : ਜਾਖੜ
ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ ਵਿਚ ਕੋਰੋਨਾ ਦੇ ਮਰੀਜ਼ਾਂ ਵਿਚ ਪਹਿਲਾਂ ਤੋਂ ਕਾਫੀ ਕਮੀ ਦੇਖੀ ਜਾ ਰਹੀ ਹੈ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 75, ਜਲੰਧਰ 136, ਪਟਿਆਲਾ 35, ਐਸ. ਏ. ਐਸ. ਨਗਰ 148, ਅੰਮ੍ਰਿਤਸਰ 59, ਗੁਰਦਾਸਪੁਰ 27, ਬਠਿੰਡਾ 18, ਹੁਸ਼ਿਆਰਪੁਰ 27, ਫਿਰੋਜ਼ਪੁਰ 13, ਪਠਾਨਕੋਟ 16, ਸੰਗਰੂਰ 5, ਕਪੂਰਥਲਾ 2, ਫਰੀਦਕੋਟ 4, ਸ੍ਰੀ ਮੁਕਤਸਰ ਸਾਹਿਬ 3, ਫਾਜ਼ਿਲਕਾ 6, ਮੋਗਾ 7, ਰੋਪੜ 11, ਫਤਿਹਗੜ੍ਹ ਸਾਹਿਬ 10, ਬਰਨਾਲਾ 1, ਤਰਨਤਾਰਨ 3, ਐਸ. ਬੀ. ਐਸ. ਨਗਰ 6 ਅਤੇ ਮਾਨਸਾ ਤੋਂ 8 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।
ਇਹ ਵੀ ਪੜ੍ਹੋ: ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬਣਦਿਆਂ ਹੀ ਐਕਸ਼ਨ ਮੂਡ 'ਚ ਬੀਬੀ ਜਗੀਰ ਕੌਰ, ਦਿੱਤੇ ਸਖ਼ਤ ਹੁਕਮ
ਉੱਥੇ ਹੀ ਸੂਬੇ 'ਚ ਅੱਜ 19 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋ ਗਈ। ਜਿਨ੍ਹਾਂ 'ਚ ਅੰਮ੍ਰਿਤਸਰ 4, ਫਾਜ਼ਿਲਕਾ 1, ਹੁਸ਼ਿਆਰਪੁਰ 3, ਜਲੰਧਰ 4, ਲੁਧਿਆਣਾ 3, ਐਸ ਏ ਐਸ ਨਗਰ 1, ਸ੍ਰੀ ਮੁਕਤਸਰ ਸਾਹਿਬ 1, ਪਠਾਨਕੋਟ 1 ਅਤੇ ਪਟਿਆਲਾ 'ਚ 1 ਦੀ ਕੋਰੋਨਾ ਕਾਰਨ ਮੌਤ ਹੋਈ ਹੈ।