ਪੰਜਾਬ ’ਚ 48 ਘੰਟਿਆਂ ਦੌਰਾਨ 119 ਮਰੀਜ਼ਾਂ ਦੀ ਮੌਤ, 5097 ਨਵੇਂ ਪਾਜ਼ੇਟਿਵ

Wednesday, Mar 31, 2021 - 02:19 AM (IST)

ਪੰਜਾਬ ’ਚ 48 ਘੰਟਿਆਂ ਦੌਰਾਨ 119 ਮਰੀਜ਼ਾਂ ਦੀ ਮੌਤ, 5097 ਨਵੇਂ ਪਾਜ਼ੇਟਿਵ

ਜਲੰਧਰ, (ਰੱਤਾ)– ਪੰਜਾਬ ਵਿਚ ਬੀਤੇ 48 ਘੰਟਿਆਂ ਦੌਰਾਨ 119 ਲੋਕ ਕੋਰੋਨਾ ਤੋਂ ਜੰਗ ਹਾਰ ਗਏ, ਜਦੋਂ ਕਿ 5097 ਹੋਰ ਲੋਕ ਇਸ ਮਹਾਮਾਰੀ ਦੀ ਲਪੇਟ ਵਿਚ ਆ ਗਏ ਹਨ। ਐਤਵਾਰ ਤੱਕ ਸੂਬੇ ਵਿਚ 231767 ਲੋਕ ਕੋਰੋਨਾ ਇਨਫੈਕਟਿਡ ਪਾਏ ਗਏ ਸਨ ਅਤੇ 6699 ਮਰੀਜ਼ਾਂ ਦੀ ਮੌਤ ਹੋ ਗਈ ਸੀ।
ਮੰਗਲਵਾਰ ਨੂੰ ਸੂਬੇ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਕੁਲ ਅੰਕੜਾ 236864 ਅਤੇ ਮ੍ਰਿਤਕਾਂ ਦੀ ਗਿਣਤੀ 6818 ’ਤੇ ਪਹੁੰਚ ਗਈ। ਇਨ੍ਹਾਂ 2 ਦਿਨਾਂ ਵਿਚ ਜਿੱਥੇ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ ਤੇਜ਼ੀ ਨਾਲ ਵਧਿਆ ਹੈ, ਉੱਥੇ ਹੀ ਮੌਤਾਂ ਦੀ ਗਿਣਤੀ ’ਤੇ ਨਜ਼ਰ ਮਾਰੀ ਜਾਵੇ ਤਾਂ ਜ਼ਿਲ੍ਹਾ ਜਲੰਧਰ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਵਿਚ 20-20 ਲੋਕਾਂ ਅਤੇ ਲੁਧਿਆਣਾ ਵਿਚ 19 ਲੋਕਾਂ ਨੇ ਦੋ ਦਿਨਾਂ ਦੌਰਾਨ ਦਮ ਤੋੜ ਦਿੱਤਾ।

ਲੁਧਿਆਣਾ ’ਚ ਆਏ ਸਭ ਤੋਂ ਇਨਫੈਕਟਿਡ
ਜ਼ਿਲ੍ਹਾ ਲੁਧਿਆਣਾ ਵਿਚ ਹੁਣ ਤੱਕ 34082 ਲੋਕ ਕੋਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ, ਜਦੋਂ ਕਿ ਬੀਤੇ ਐਤਵਾਰ ਤੱਕ ਇਹ ਅੰਕੜਾ 33410 ਸੀ। ਬੀਤੇ 48 ਘੰਟਿਆਂ ਵਿਚ ਜ਼ਿਲ੍ਹਾ ਲੁਧਿਆਣਾ ਵਿਚ 672, ਜਲੰਧਰ ਵਿਚ 662, ਮੋਹਾਲੀ ਵਿਚ 559, ਪਟਿਆਲਾ ਵਿਚ 393 ਅਤੇ ਅੰਮ੍ਰਿਤਸਰ ਵਿਚ 668 ਲੋਕ ਕੋਰੋਨਾ ਇਨਫੈਕਟਿਡ ਹੋ ਚੁੱਕੇ ਹਨ।


author

Bharat Thapa

Content Editor

Related News