ਲੂ ਨਾਲ ਤਪਣ ਲੱਗੇ ਪੰਜਾਬ ਤੇ ਗੁਆਂਢੀ ਰਾਜ, ਹੋਰ ਜ਼ਿਆਦਾ ਹੋਵੇਗੀ ਗਰਮੀ
Saturday, May 23, 2020 - 09:33 PM (IST)
ਚੰਡੀਗੜ੍ਹ,23 ਮਈ (ਵਾਰਤਾ) : ਪੰਜਾਬ ਸਮੇਤ ਪੱਛਮੀ-ਉਤਰ 'ਚ ਲੂ ਦਾ ਪ੍ਰਕੋਪ ਸ਼ੁਰੂ ਹੋ ਗਿਆ ਹੈ। ਪਿਛਲੇ 48 ਘੰਟਿਆਂ 'ਚ ਗਰਮੀ ਦੇ ਤੇਵਰ ਤਿੱਖੇ ਹੋਣ ਦੇ ਨਾਲ ਕੁੱਝ ਇਲਾਕੇ ਲੂ ਦੀ ਚਪੇਟ 'ਚ ਹਨ ਅਤੇ ਅੱਗੇ ਵੀ ਜ਼ਿਆਦਾ ਗਰਮੀ ਪੈਣ ਦੇ ਆਸਾਰ ਹਨ। ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ 'ਚ ਕਿਤੇ-ਕਿਤੇ ਬਾਰਿਸ਼ ਅਤੇ ਗਰਜ ਦੇ ਨਾਲ ਕਣੀਆਂ ਪੈਣ ਅਤੇ ਕਿਤੇ- ਕਿਤੇ ਹਨੇਰੀ ਤੇ ਬੱਦਲਾਂ ਦੀ ਸੰਭਾਵਨਾ ਹੈ। ਰਾਜਸਥਾਨ ਨਾਲ ਲੱਗਦੇ ਹਰਿਆਣਾ ਅਤੇ ਪੰਜਾਬ ਦੇ ਇਲਾਕੇ ਤਪਣ ਲੱਗੇ ਹਨ ਅਤੇ ਗਰਮ ਹਵਾ ਦੇ ਥਪੇੜਿਆਂ ਵਿਚਾਲੇ ਆਮ ਜਨਜੀਵਨ 'ਤੇ ਅਸਰ ਪਿਆ ਹੈ। ਜ਼ਿਆਦਾ ਗਰਮੀ ਦੇ ਚੱਲਦੇ ਹਿਸਾਰ ਦਾ ਪਾਰਾ 46 ਡਿਗਰੀ, ਬਠਿੰਡਾ 44 ਡਿਗਰੀ, ਦਿੱਲੀ 44 ਡਿਗਰੀ, ਜੰਮੂ ਦਾ 42 ਡਿਗਰੀ ਰਿਹਾ। ਹਿਮਾਚਲ ਪ੍ਰਦੇਸ਼ 'ਚ ਉਚਾਈ ਵਾਲੇ ਇਲਾਕਿਆਂ ਨੂੰ ਛੱਡ ਕੇ ਹੇਠਲੇ ਇਲਾਕੇ 'ਚ ਗਰਮੀ ਤੇਜ਼ ਹੋ ਗਈ ਹੈ।