ਢੋਂਗੀ ਬਾਬੇ ਦਾ ਸ਼ਰਮਨਾਕ ਕਾਰਾ, ਇਲਾਜ ਦੇ ਬਹਾਨੇ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

Friday, May 29, 2026 - 04:32 PM (IST)

ਢੋਂਗੀ ਬਾਬੇ ਦਾ ਸ਼ਰਮਨਾਕ ਕਾਰਾ, ਇਲਾਜ ਦੇ ਬਹਾਨੇ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

ਫਿਰੋਜ਼ਪੁਰ (ਖੁੱਲਰ): ਫ਼ਿਰੋਜ਼ਪੁਰ ਪੁਲਸ ਨੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੁੜੀ ਨੂੰ ਨਸ਼ੀਲੀ ਚੀਜ਼ ਪਿਲਾ ਕੇ ਉਸ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ਹੇਠ ਦੋ ਵਿਅਕਤੀਆਂ ਖ਼ਿਲਾਫ਼ 64 (1), 351 (3) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਥਾਣਾ ਸਦਰ ਫ਼ਿਰੋਜ਼ਪੁਰ ਦੇ ਸਬ-ਇੰਸਪੈਕਟਰ ਲਵਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਕੋਲ ਇਕ ਪੀੜਤ ਕੁੜੀ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ ’ਤੇ ਬਿਮਾਰ ਰਹਿੰਦੀ ਸੀ। ਉਸ ਦੇ ਪਰਿਵਾਰ ਵਾਲਿਆਂ ਨੇ ਇਲਾਜ ਲਈ ਅਖੌਤੀ ਪੁੱਛਾਂ ਦੇਣ ਵਾਲੇ ਨਾਲ ਸੰਪਰਕ ਕੀਤਾ। ਇਸ ਦੌਰਾਨ ਉਹ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਪਹਲੂ ਵਾਲਾ ਦੇ ਰਹਿਣ ਵਾਲੇ ਬਾਬਾ ਸੁਖਬੀਰ ਸਿੰਘ ਉਰਫ਼ ਗੁੱਲੂ ਪੁੱਤਰ ਲੱਖਾ ਸਿੰਘ ਦੇ ਝਾਂਸੇ ਵਿਚ ਆ ਗਏ ਅਤੇ ਉਸ ਦੇ ਕਹੇ ਅਨੁਸਾਰ ਚੱਲਣ ਲੱਗੇ। 

ਇਹ ਵੀ ਪੜ੍ਹੋ-  ਮਜੀਠਾ ਹਲਕੇ ਵਿੱਚ ਲੋਕਤੰਤਰ ਦਾ “ਘਾਣ” : ਬਿਕਰਮ ਮਜੀਠੀਆ

ਪੀੜਤਾ ਨੇ ਦੱਸਿਆ ਕਿ ਉਕਤ ਬਾਬੇ ਨੇ ਉਸ ਦੇ ਮਾਪਿਆਂ ਨੂੰ ਵਰਗਲਾ ਕੇ ਲੜਕੀ ਨੂੰ 15 ਫਰਵਰੀ ਨੂੰ ਇਕੱਲਿਆਂ ਉਸ ਕੋਲ ਭੇਜਣ ਲਈ ਕਿਹਾ। ਬਾਬੇ ਦੇ ਕਹਿਣ ’ਤੇ ਜਦੋਂ ਉਹ ਇਕੱਲੀ ਉੱਥੇ ਪਹੁੰਚੀ ਤਾਂ ਸੁਖਬੀਰ ਸਿੰਘ ਉਰਫ਼ ਗੁੱਲੂ ਅਤੇ ਉਸ ਦੇ ਸਾਥੀ ਰਾਹੁਲ ਪੁੱਤਰ ਮੰਨਾ ਸਿੰਘ ਨੇ ਉਸ ਨੂੰ ਕੋਈ ਨਸ਼ੀਲੀ ਚੀਜ਼ ਪਿਲਾ ਦਿੱਤੀ। ਇਸ ਤੋਂ ਬਾਅਦ ਮੁਲਜ਼ਮ ਉਸ ਨੂੰ ਬੇਹੋਸ਼ੀ ਦੀ ਹਾਲਤ ਵਿਚ ਪੁਰਾਣਾ ਕੱਚਾ ਜ਼ੀਰਾ ਰੋਡ ’ਤੇ ਇਕ ਹੋਟਲ ਵਿਚ ਲਿਜਾ ਕੇ ਉਸ ਨਾਲ ਗਲਤ ਕੰਮ ਕੀਤਾ। ਪੀੜਤ ਕੁੜੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਵੀ ਦੱਸਿਆ ਤਾਂ ਉਹ ਉਸ ਦੀਆਂ ਇਤਰਾਜ਼ਯੋਗ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦੇਣਗੇ। ਇਸ ਡਰ ਕਾਰਨ ਉਹ ਕਾਫੀ ਸਮਾਂ ਚੁੱਪ ਰਹੀ, ਪਰ ਉਸ ਨੇ ਆਪਣੇ ਮਾਤਾ-ਪਿਤਾ ਨੂੰ ਸਾਰੀ ਗੱਲਬਾਤ ਦੱਸੀ। ਪਰਿਵਾਰ ਵੱਲੋਂ ਤੁਰੰਤ ਕੁੜੀ ਨੂੰ ਸਿਵਲ ਹਸਪਤਾਲ ਮਮਦੋਟ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਮੈਡੀਕਲ ਮੁਆਇਨਾ ਕੀਤਾ ਗਿਆ। ਮਾਮਲੇ ਦੀ ਜਾਂਚ ਕਰ ਰਹੇ ਐੱਸ.ਆਈ. ਲਵਪ੍ਰੀਤ ਸਿੰਘ ਨੇ ਦੱਸਿਆ ਕਿ ਪੀੜਤਾ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਸੁਖਬੀਰ ਸਿੰਘ ਅਤੇ ਰਾਹੁਲ ਖ਼ਿਲਾਫ਼ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ-  ਬੀ.ਐਸ.ਐਫ ਤੇ ਪੁਲਸ ਦੀ ਸਾਂਝੀ ਕਾਰਵਾਈ, ਖੇਤਾਂ 'ਚੋਂ DJI MAVIC 4 PRO ਡਰੋਨ ਬਰਾਮਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News