ਪੰਜਾਬ ਦਾ ਨੈਸ਼ਨਲ ਹਾਈਵੇਅ ਜਾਮ! ਇੱਧਰ ਆਉਣ ਤੋਂ ਪਹਿਲਾਂ ਸਾਵਧਾਨ, ਸਫ਼ਰ ''ਚ ਆ ਸਕਦੀ ਹੈ...

Sunday, Jul 12, 2026 - 12:38 PM (IST)

ਪੰਜਾਬ ਦਾ ਨੈਸ਼ਨਲ ਹਾਈਵੇਅ ਜਾਮ! ਇੱਧਰ ਆਉਣ ਤੋਂ ਪਹਿਲਾਂ ਸਾਵਧਾਨ, ਸਫ਼ਰ ''ਚ ਆ ਸਕਦੀ ਹੈ...

ਲੁਧਿਆਣਾ (ਵੈੱਬ ਡੈਸਕ, ਅਨਿਲ) : ਸੋਸ਼ਲ ਮੀਡੀਆ 'ਤੇ ਸਿੱਖ ਗੁਰੂ ਸਾਹਿਬਨ ਅਤੇ ਸਿੱਖ ਧਰਮ ਖ਼ਿਲਾਫ਼ ਕਥਿਤ ਤੌਰ 'ਤੇ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਵਾਲੇ ਸ਼ਿਵ ਸੈਨਿਕ ਚੇਤਨ ਸ਼ਰਮਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸਿੱਖ ਜੱਥੇਬੰਦੀਆਂ ਨੇ ਧਰਨਾ ਲਾ ਦਿੱਤਾ। ਸਿੱਖ ਜੱਥੇਬੰਦੀਆਂ ਵਲੋਂ ਲੁਧਿਆਣਾ ਤੋਂ ਜਲੰਧਰ ਜਾਣ ਵਾਲੇ ਨੈਸ਼ਨਲ ਹਾਈਵੇਅ 'ਤੇ ਧਰਨਾ ਲਾ ਕੇ ਪੂਰੀ ਤਰ੍ਹਾਂ ਰੋਡ ਜਾਮ ਕਰ ਦਿੱਤਾ। ਇਸ ਲਈ ਜੇਕਰ ਤੁਸੀਂ ਵੀ ਇਸ ਪਾਸੇ ਵੱਲ ਆ ਰਹੇ ਹੋ ਤਾਂ ਤੁਹਾਨੂੰ ਸਫ਼ਰ ਕਰਨ 'ਚ ਦਿੱਕਤ ਆ ਸਕਦੀ ਹੈ।

ਇਹ ਵੀ ਪੜ੍ਹੋ : ਪੰਜਾਬ : ਸਾਈਬਰ ਕੈਫ਼ੇ ਮਾਲਕਾਂ ਲਈ ਨਵਾਂ ਫ਼ਰਮਾਨ, ਧਿਆਨ ਨਾਲ ਪੜ੍ਹ ਲੈਣ ਇਹ ਦਿਸ਼ਾ-ਨਿਰਦੇਸ਼

ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਪਿਛਲੇ ਕਰੀਬ 25 ਦਿਨਾਂ ਤੋਂ ਚੇਤਨ ਸ਼ਰਮਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਵਾਰ-ਵਾਰ ਮੰਗ ਕੀਤੀ ਜਾ ਰਹੀ ਹੈ ਪਰ 25 ਦਿਨ ਬੀਤ ਜਾਣ ਦੇ ਬਾਵਜੂਦ ਵੀ ਦੋਸ਼ੀ ਚੇਤਨ ਸ਼ਰਮਾ ਨੂੰ ਪੁਲਸ ਵਲੋਂ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ।

ਇਹ ਵੀ ਪੜ੍ਹੋ : ਮਾਨਸਾ 'ਚ ਰੂਹ ਕੰਬਾਊ ਘਟਨਾ : 8 ਮਹੀਨੇ ਦੀ ਗਰਭਵਤੀ ਪਤਨੀ ਦਾ ਗਲਾ ਵੱਢ ਕੇ ਕਤਲ, ਪ੍ਰੇਮੀ ਬਣ ਪਤੀ...

ਇਸ ਕਾਰਨ ਜੱਥੇਬੰਦੀਆਂ ਨੇ ਅੱਜ ਪਹਿਲਾਂ ਟੋਲ ਪਲਾਜ਼ਾ ਫਰੀ ਕੀਤਾ ਅਤੇ ਫਿਰ ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇ 'ਤੇ ਧਰਨਾ ਲਾ ਕੇ ਹਾਈਵੇਅ ਜਾਮ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਦੋਸ਼ੀ ਚੇਤਨ ਸ਼ਰਮਾ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ, ਉਦੋਂ ਤੱਕ ਉਨ੍ਹਾਂ ਵਲੋਂ ਧਰਨੇ ਪ੍ਰਦਰਸ਼ਨ ਜਾਰੀ ਰਹਿਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e

 


author

Babita

Content Editor

Related News