ਪੰਜਾਬ ਦੇ ਇਸ ਇਲਾਕੇ ''ਚ ਬਾਂਦਰ ਨੇ ਪਾ ''ਤਾ ਭੜਥੂ, ਲੋਕ ਘਰਾਂ ''ਚੋਂ ਬਾਹਰ ਨਿਕਲਣ ਤੋਂ ਵੀ ਲੱਗੇ ਡਰਨ
Wednesday, Feb 05, 2025 - 04:03 PM (IST)
ਬੇਗੋਵਾਲ (ਰਜਿੰਦਰ)-ਬੇਗੋਵਾਲ ਦੇ ਪਿੰਡ ਕਰਨੈਲਗੰਜ ਵਿਚ ਜੰਗਲੀ ਬਾਂਦਰ ਨੇ ਆਤੰਕ ਮਚਾਇਆ ਹੈ, ਜਿਸ ਕਾਰਨ ਪਿੰਡ ਵਾਸੀ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ। ਦੱਸਣਯੋਗ ਹੈ ਕਿ ਇਸ ਪਿੰਡ ਵਿਚ ਜੰਗਲੀ ਬਾਂਦਰ ਨੂੰ ਆਏ ਚਾਰ ਦਿਨ ਹੋ ਗਏ ਹਨ, ਜੋ ਘਰਾਂ ਵਿਚ ਦਾਖ਼ਲ ਹੋ ਕੇ ਲੋਕਾਂ ਨੂੰ ਜਿੱਥੇ ਪ੍ਰੇਸ਼ਾਨ ਕਰਦਾ ਹੈ, ਉਥੇ ਹੀ ਆਉਂਦੇ-ਜਾਂਦੇ ਲੋਕਾਂ ਦੇ ਮੋਢਿਆਂ ’ਤੇ ਵੀ ਚੜ੍ਹ ਜਾਂਦਾ ਹੈ। ਪਤਾ ਲੱਗਾ ਹੈ ਕਿ ਇਸ ਬਾਂਦਰ ਨੇ ਪੂਰੇ ਪਿੰਡ ਵਿਚ ਹਾਹਾਕਾਰ ਮਚਾਇਆ ਹੋਇਆ ਹੈ, ਜਿਸ ਨੂੰ ਲੈ ਕੇ ਲੋਕ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ। ਲੋਕ ਘਰਾਂ ਵਿਚੋਂ ਵੀ ਬਾਹਰ ਨਿਕਲਣ ਤੋਂ ਡਰ ਰਹੇ ਹਨ।
ਦੂਜੇ ਪਾਸੇ ਇਸ ਸੰਬੰਧੀ ਜਦੋਂ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਗਾਰਡ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਕੰਮ ਐਨੀਮਲ ਹਸਬੈਂਡਰੀ ਵਿਭਾਗ ਜਾਂ ਕਾਰਪੋਰੇਸ਼ਨ ਦਾ ਹੈ ਪਰ ਐਨੀਮਲ ਹਸਬੈਂਡਰੀ ਦੇ ਡਿਪਟੀ ਡਾਇਰੈਕਟਰ ਕਪੂਰਥਲਾ ਨੇ ਕਿਹਾ ਕਿ ਇਹ ਕੰਮ ਸਾਡਾ ਨਹੀਂ ਪੰਚਾਇਤ ਦੇ ਨਾਲ ਸੰਬੰਧਤ ਵਿਭਾਗ ਦਾ ਹੈ।
ਇਹ ਵੀ ਪੜ੍ਹੋ : ਖੇਤਾਂ 'ਚ ਪਾਣੀ ਲਾਉਣ ਗਏ ਕਿਸਾਨ ਨੂੰ ਮੌਤ ਨੇ ਪਾ ਲਿਆ ਘੇਰਾ, ਤੜਫ਼-ਤੜਫ਼ ਕੇ ਨਿਕਲੀ ਜਾਨ
ਇਹ ਵੀ ਪੜ੍ਹੋ : ਫਾਇਰਿੰਗ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ, ਸਾਬਕਾ ਮਹਿਲਾ ਸਰਪੰਚ ਦੇ ਘਰ ਚੱਲੀਆਂ ਗੋਲ਼ੀਆਂ
ਇਸ ਸਬੰਧੀ ਬੀ. ਡੀ. ਪੀ. ਓ. ਨਡਾਲਾ ਨੇ ਕਿਹਾ ਕਿ ਉਨ੍ਹਾਂ ਦਾ ਕੰਮ ਵਿਕਾਸ ਕਰਵਾਉਣ ਦਾ ਹੈ। ਫਿਰ ਜਦੋਂ ਬਾਂਦਰ ਦਾ ਰੈਸਕਿਓ ਕਰਨ ਲਈ ਕਿਸੇ ਵੀ ਵਿਭਾਗ ਕੋਲੋਂ ਪੂਰੀ ਨਹੀਂ ਪਈ ਤਾਂ ਉਕਤ ਮਾਮਲਾ ਐੱਸ. ਡੀ. ਐੱਮ. ਭੁਲੱਥ ਡੈਵੀ ਗੋਇਲ ਦੇ ਧਿਆਨ ਵਿਚ ਲਿਆਂਦਾ ਗਿਆ, ਜਿਨ੍ਹਾਂ ਕਿਹਾ ਕਿ ਬਾਂਦਰ ਦਾ ਰੈਸਕਿਓ ਕਰਨ ਲਈ ਉਹ ਸੰਬੰਧਤ ਵਿਭਾਗ ਨੂੰ ਕਹਿੰਦੇ ਹਨ।
ਇਹ ਵੀ ਪੜ੍ਹੋ : Alert 'ਤੇ ਪੰਜਾਬ, ਥਾਣਿਆਂ ਦੀਆਂ ਕੰਧਾਂ ਕਰ 'ਤੀਆਂ ਉੱਚੀਆਂ, ਰਾਤ ਸਮੇਂ ਇਹ ਰਸਤੇ ਰਹਿਣਗੇ ਬੰਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e