ਪੰਜਾਬ ਦੀ ਸਿਆਸਤ ’ਚ ਮੁੜ ਪਈ ‘ਖੂੰਡੇ’ ਦੀ ਗੂੰਜ, 12 ਸਾਲ ਬਾਅਦ ਫਿਰ ਆਇਆ ਚਰਚਾ ’ਚ

Saturday, Mar 23, 2024 - 06:34 PM (IST)

ਪੰਜਾਬ ਦੀ ਸਿਆਸਤ ’ਚ ਮੁੜ ਪਈ ‘ਖੂੰਡੇ’ ਦੀ ਗੂੰਜ, 12 ਸਾਲ ਬਾਅਦ ਫਿਰ ਆਇਆ ਚਰਚਾ ’ਚ

ਮੋਗਾ : ਪੰਜਾਬ ਵਿਚ ਖੂੰਡੇ ਦੀ ਸਿਆਸਤ ਮੁੜ ਚਰਚਾ ਵਿਚ ਆ ਗਈ ਹੈ। ਲਗਭਗ 12 ਸਾਲ ਬਾਅਦ ਪੰਜਾਬ ਦੀ ਸਿਆਸਤ ਵਿਚ ਖੂੰਡੇ ਦੀ ਗੂੰਜ ਸੁਣਾਈ ਦਿੱਤੀ ਹੈ। ਦਰਅਸਲ ਖੂੰਡੇ ਦਾ ਪੰਜਾਬ ਦੀ ਸਿਆਸਤ ਵਿਚ 12 ਸਾਲ ਪਹਿਲਾਂ ਦਾ ਕਿੱਸਾ ਜੁੜਿਆ ਹੈ। 12 ਵਰ੍ਹੇ ਪਹਿਲਾਂ ਮਾਲਵੇ ਦੇ ਅਹਿਮ ਵਿਧਾਨ ਸਭਾ ਹਲਕੇ ਬਾਘਾਪੁਰਾਣਾ ਵਿਖੇ ਕਾਂਗਰਸ ਦੀ ਹੋਈ ਜਨਤਕ ਰੈਲੀ ’ਚ ਇੱਥੋਂ ਦੇ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਤੇ ਪੁੱਤਰ ਕਮਲਜੀਤ ਬਰਾੜ ਵੱਲੋਂ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖੂੰਡਾ ਭੇਟ ਕੀਤਾ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਸਿਆਸਤ ਦਾ ਹਿੱਸਾ ਬਣਾਇਆ ਸੀ, ਹੁਣ ਇਹ ਸੁਖਬੀਰ ਬਾਦਲ ਦੇ ਹੱਥ ਹੋਣ ਕਾਰਨ ਸੁਰਖੀਆਂ ਵਿਚ ਹੈ। ਇਸ ਦੀ ਆਮ ਲੋਕਾਂ ਅਤੇ ਵਰਕਰਾਂ ਵਿਚ ਚਰਚਾ ਹੋ ਰਹੀ ਹੈ। ਮੋਗਾ ਵਿਖੇ ਪੰਜਾਬ ਬਚਾਓ ਯਾਤਰਾ ਦੌਰਾਨ ਸੁਖਬੀਰ ਬਾਦਲ ਮੋਗਾ ਹੁੰਦੇ ਹੋਏ ਆਪਣੇ ਸੰਸਦੀ ਹਲਕੇ ਫ਼ਿਰੋਜ਼ਪੁਰ ਵੱਲ ਵੱਧ ਰਹੇ ਸਨ ਤਾਂ ਉਨ੍ਹਾਂ ਨੇ ਖੂੰਡੇ ਨੂੰ ਆਪਣੇ ਹੱਥੋਂ ਛੱਡਿਆ ਨਹੀਂ। 

ਇਹ ਵੀ ਪੜ੍ਹੋ : ਲੰਗਰ ਛਕ ਕੇ ਸੜਕ ਪਾਰ ਕਰਨ ਲੱਗਿਆਂ ਨਾਲ ਵਾਪਰਿਆ ਵੱਡਾ ਹਾਦਸਾ, ਮੌਕੇ ’ਤੇ 8 ਸਾਲਾ ਬੱਚੀ ਦੀ ਮੌਤ

ਇਥੇ ਹੀ ਬਸ ਨਹੀਂ ਸੁਖਬੀਰ ਸਿੰਘ ਬਾਦਲ ਨੇ ਆਪਣੇ ਫੇਸਬੁੱਕ ਪੇਜ ’ਤੇ ਵੀ ਖੂੰਡੇ ਨਾਲ ਤਸਵੀਰ ਸਾਂਝੀ ਕੀਤੀ ਹੈ ਅਤੇ ਉਨ੍ਹਾਂ ਦੇ ਵਰਕਰ ਇਸ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਇੱਥੇ ਜ਼ਿਕਰਯੋਗ ਹੈ ਕਿ ਇਹ ਖੂੰਡਾ ਇਸ ਤੋਂ ਪਹਿਲਾਂ 2012 ਵਿਚ ਚਰਚਾ ਦਾ ਵਿਸ਼ਾ ਬਣਿਆ ਸੀ। ਉਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਸੀ। 2012 ’ਚ ਕੈਪਟਨ ਅਮਰਿੰਦਰ ਵੱਲੋਂ ਦਿਖਾਏ ਖੂੰਡੇ ਤੋਂ ਬਆਦ ਉਹ ਚੋਣਾਂ ਜਿੱਤ ਨਾ ਸਕੇ ਅਤੇ 2012 ਵਿਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਬਣ ਗਈ ਸੀ। ਹੁਣ ਸੁਖਬੀਰ ਬਾਦਲ ਦੇ ਹੱਥ ਵਿਚ ਆਉਣ ਨਾਲ ਖੂੰਡਾ ਇਕ ਵਾਰ ਫਿਰ ਚਰਚਾ ਵਿਚ ਆ ਗਿਆ ਹੈ। 

ਇਹ ਵੀ ਪੜ੍ਹੋ : ਸਿੱਖਿਆ ਵਿਭਾਗ ਦੀ ਵੱਡੀ ਕਾਰਵਾਈ, 26 ਸਕੂਲਾਂ ਦੀ ਮਾਨਤਾ ਕੀਤੀ ਰੱਦ

 


author

Gurminder Singh

Content Editor

Related News