ਪੰਜਾਬ ਤੇ ਹਰਿਆਣਾ ’ਚ ਇਸ ਵਾਰ ਮਾਨਸੂਨ ਦਿਖਾਏਗੀ ਆਪਣਾ ਜਲਵਾ, ਸਥਾਪਿਤ ਹੋਣਗੇ ਨਵੇਂ ਰਿਕਾਰਡ
Sunday, Jul 03, 2022 - 08:27 AM (IST)
ਲੁਧਿਆਣਾ (ਸਲੂਜਾ)- ਪੰਜਾਬ ਅਤੇ ਹਰਿਆਣਾ ਵਿਚ ਇਸ ਵਾਰ ਗਰਮੀ ਦੇ ਨਵੇਂ ਰਿਕਾਰਡ ਸਥਾਪਿਤ ਹੋਣ ਤੋਂ ਬਾਅਦ ਦੋਵਾਂ ਸੂਬਿਆਂ ਵਿਚ ਮਾਨਸੂਨ ਆਪਣਾ ਜਲਵਾ ਦਿਖਾ ਸਕਦੀ ਹੈ ਅਤੇ ਬਾਰਿਸ਼ ਦੇ ਨਵੇਂ ਰਿਕਾਰਡ ਬਣ ਸਕਦੇ ਹਨ। ਇਹ ਜਾਣਕਾਰੀ ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਵਲੋਂ ਸਾਂਝੀ ਕੀਤੀ ਗਈ ਹੈ।
ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ ’ਚ ਵਾਪਰੀ ਵਾਰਦਾਤ: ਢਾਬੇ ’ਤੇ ਖਾਣਾ ਖਾ ਰਹੇ ਕਬੱਡੀ ਖਿਡਾਰੀ ’ਤੇ ਤੇਜ਼ਧਾਰ ਦਾਤਰਾਂ ਨਾਲ ਕੀਤਾ ਹਮਲਾ
ਉਨ੍ਹਾਂ ਦੱਸਿਆ ਕਿ ਸੀਜ਼ਨਲ ਬਾਰਿਸ਼ ਦੇ ਰੂਪ ਵਿਚ ਪੰਜਾਬ ਵਿਚ 1 ਜੂਨ ਤੋਂ ਲੈ ਕੇ 2 ਜੁਲਾਈ ਤੱਕ ਪਠਾਨਕੋਟ ਵਿਚ 129.5 ਮਿਲੀਮੀਟਰ, ਗੁਰਦਾਸਪੁਰ ਵਿਚ 77.3 ਮਿਲੀਮੀਟਰ, ਲੁਧਿਆਣਾ ਵਿਚ 106.7 ਮਿਲੀਮੀਟਰ, ਪਟਿਆਲਾ ਵਿਚ 80, ਫਤਿਹਗੜ੍ਹ ਸਾਹਿਬ ਵਿਚ 119.8, ਮੋਹਾਲੀ ਵਿਚ 153.2, ਰੂਪਨਗਰ ਵਿਚ 146.1, ਨਵਾਂਸ਼ਹਿਰ ਵਿਚ 114.1, ਅੰਮ੍ਰਿਤਸਰ ਵਿਚ 41.1, ਤਰਨਤਾਰਨ ਵਿਚ 23.5, ਫਿਰੋਜ਼ਪੁਰ ਵਿਚ 62, ਮੋਗਾ ਵਿਚ 35, ਫਰੀਦਕੋਟ 91.3, ਫਾਜ਼ਿਲਕਾ 30.1, ਮੁਕਤਸਰ 29.2, ਬਠਿੰਡਾ 74.4, ਮਾਨਸਾ 30.4, ਬਰਨਾਲਾ 33.7, ਸੰਗਰੂਰ 29.6, ਜਲੰਧਰ 63.7, ਕਪੂਰਥਲਾ 74.7,, ਹੁਸ਼ਿਆਰਪੁਰ 39.3 ਮਿਲੀਮੀਟਰ ਹੋਵੇਗੀ।
ਪੜ੍ਹੋ ਇਹ ਵੀ ਖ਼ਬਰ: ਅਫਗਾਨਿਸਤਾਨ ਤੋਂ ਭਾਰਤ ਪੁੱਜੇ 11 ਸਿੱਖਾਂ ਦਾ SGPC ਵੱਲੋਂ ਸਵਾਗਤ, ਹਵਾਈ ਸਫਰ ’ਤੇ ਆਇਆ ਖ਼ਰਚ ਕੀਤਾ ਅਦਾ
ਇਸੇ ਤਰ੍ਹਾਂ ਹਰਿਆਣਾ ਦੇ ਪੰਚਕੂਲਾ 94.8, ਅੰਬਾਲਾ 91.9, ਯਮੁਨਾਨਗਰ 102.9, ਕੁਰੂਕਸ਼ੇਤਰ 105.9, ਕਰਨਾਲ 79, ਕੈਥਲ 70.7, ਫਤਿਹਾਬਾਦ 52.6, ਮਿਲੀਮੀਟਰ, ਜੀਂਦ 84, ਸੋਨੀਪਤ 88.9, ਪਾਣੀਪਤ 73.7, ਹਿਸਾਰ 39.8, ਰੋਹਤਕ 116.9, ਝੱਜਰ 132.7, ਭਿਵਾਨੀ 33.3, ਚਰਖੜੀ ਦਾਦਰੀ 87.3, ਮਹਿੰਦਰਗੜ੍ਹ 72.1, ਰਿਵਾੜੀ 778, ਗੁਰੂਗ੍ਰਾਮ 72.6, ਫਰੀਦਾਬਾਦ 60.8, ਪਲਵਲ 48 ਤੇ ਚੰਡੀਗੜ੍ਹ ਵਿਚ 132.6 ਮਿਲੀਮੀਟਰ ਬਾਰਿਸ਼ ਰਿਕਾਰਡ ਹੋਈ ਹੈ। ਉਨ੍ਹਾਂ ਦੱਸਿਆ ਕਿ 3 ਤੋਂ 5 ਜੁਲਾਈ ਤੱਕ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ 6 ਜੁਲਾਈ ਤੋਂ ਦੋਵੇਂ ਰਾਜਾਂ ਵਿਚ ਹੀ ਮਾਨਸੂਨ ਦੀ ਬਾਰਿਸ਼ ਆਪਣਾ ਜਲਵਾ ਦਿਖਾ ਸਕਦੀ ਹੈ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ: ਤਾਸ਼ ਖੇਡਦੇ ਸਮੇਂ ਦੋਸਤ ਨੇ ਇੱਟਾਂ ਮਾਰ ਕੀਤਾ ਦੋਸਤ ਦਾ ਕਤਲ (ਤਸਵੀਰਾਂ)