ਸਿੱਧੂ ਦੇ ਵਿਭਾਗ ਦੇ ਮੁਲਾਜ਼ਮਾਂ ਨੂੰ ਨਹੀਂ ਮਿਲਿਆ 3 ਮਹੀਨਿਆਂ ਦਾ ਵੇਤਨ, ਭਾਰੀ ਰੋਸ

Wednesday, Aug 09, 2017 - 02:27 PM (IST)

ਸਿੱਧੂ ਦੇ ਵਿਭਾਗ ਦੇ ਮੁਲਾਜ਼ਮਾਂ ਨੂੰ ਨਹੀਂ ਮਿਲਿਆ 3 ਮਹੀਨਿਆਂ ਦਾ ਵੇਤਨ, ਭਾਰੀ ਰੋਸ

ਅੰਮ੍ਰਿਤਸਰ (ਸੁਮਿਤ ਖੰਨਾ) - ਪੰਜਾਬ ਦੇ ਨਿਆਇਕ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਆਪਣੇ ਸ਼ਹਿਰ 'ਚ ਪੈਂਦੇ ਨਗਰ ਨਿਗਮ ਅੰਮ੍ਰਿਤਸਰ 'ਚ ਨਿਗਮ ਮੁਲਾਜ਼ਮਾਂ 'ਚ ਭਾਰੀ ਰੋਸ ਦੇਖਣ ਨੂੰ ਮਿਲਿਆ। ਇਸ ਦੇ ਚੱਲਦੇ ਨਿਗਮ ਦੇ ਦੋ ਪ੍ਰਮੁੱਖ ਵਿਭਾਗ ਦਮਕਲ ਅਤੇ ਨਿਗਮ ਅਧਿਕਾਰੀਆਂ ਨੇ ਵੇਤਨ ਨਾ ਮਿਲਣ ਕਾਰਨ ਰੋਸ ਜਤਾਇਆ ਹੈ। 
ਇਸ ਮੌਕੇ 'ਤੇ ਨਿਗਮ ਅਧਿਕਾਰੀਆਂ ਨੇ ਹੜਤਾਲ ਕੀਤੀ ਜਦਕਿ ਫਾਇਰ ਵਿਭਾਗ ਦੇ ਕਰਮਚਾਰੀਆਂ ਨੇ ਨਿਗਮ ਦੇ ਗੇਟ ਅੱਗੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਦੋਹਾਂ ਵਿਭਾਗਾਂ ਨੇ ਪੰਜਾਬ ਸਰਕਾਰ ਖਿਲਾਫ ਭੜਾਸ ਕੱਢੀ। ਉਨ੍ਹਾਂ ਨੇ ਮੰਗ ਕੀਤੀ ਸੀ ਕਿ ਬੀਤੇ 2-3 ਮਹੀਨੇ ਦਾ ਵੇਤਨ ਉਨ੍ਹਾਂ ਨੂੰ ਦਿੱਤਾ ਜਾਵੇ। 
ਉਨ੍ਹਾਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਵਿਭਾਗ ਨੂੰ ਕਰਨ ਦੀ ਗੱਲ ਕਰ ਰਹੇ ਹਨ ਪਰ ਪਹਿਲਾਂ ਉਹ ਆਪਣੇ ਮੁਲਾਜ਼ਮਾਂ ਨੂੰ ਮਜ਼ਬੂਤ ਕਰੇ। 
ਇਸ ਮਾਮਲੇ 'ਚ ਅੰਮ੍ਰਿਤਸਰ ਨਗਰ ਨਿਗਮ ਕਮਿਸ਼ਨਰ ਦਾ ਕਹਿਣਾ ਹੈ ਕਿ ਵੈਟ ਦੀ ਕਿਸ਼ਤ ਦੇਰੀ ਨਾਲ ਮਿਲੀ, ਜਿਸ ਕਾਰਣ ਵੇਤਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੋ 19 ਕਰੋੜ ਦੇ ਰੁਪਏ ਆਏ ਹਨ ਉਹ ਸ਼ਹਿਰ ਦੇ ਵਿਕਾਸ ਲਈ ਹਨ।  


Related News