10 ਮਾਰਚ ਨੂੰ ਖ਼ਤਮ ਨਹੀਂ ਹੋਵੇਗਾ ਪੰਜਾਬ ’ਚ ਸ਼ੁਰੂ ਹੋਇਆ ਚੋਣਾਂ ਦਾ ਮਾਹੌਲ, ਜਾਣੋ ਕਿਉਂ
Sunday, Mar 06, 2022 - 08:38 AM (IST)
ਜਲੰਧਰ (ਜਗ ਬਾਣੀ ਟੀਮ)- ਪੰਜਾਬ ’ਚ 10 ਮਾਰਚ ਨੂੰ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਵਾਲੇ ਹਨ। ਚੋਣ ਨਤੀਜਿਆਂ ਤੋਂ ਪਹਿਲਾਂ ਸਭ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਹੋ ਰਹੀਆਂ ਹਨ। ਜਿਥੇ ਇਕ ਪਾਸੇ ਉਮੀਦਵਾਰ ਚੋਣ ਨਤੀਜਿਆਂ ਨੂੰ ਲੈ ਕੇ ਵੱਖ-ਵੱਖ ਦਾਅਵੇ ਕਰ ਰਹੇ ਹਨ, ਉਥੇ ਉਮੀਦਵਾਰਾਂ ਦੇ ਹਮਾਇਤੀ ਸੋਸ਼ਲ ਮੀਡੀਆ ’ਤੇ ਆਪਣੇ-ਆਪਣੇ ਆਗੂ ਦੀ ਜਿੱਤ ਨੂੰ ਲੈ ਕੇ ਦਾਅਵਿਆਂ ਦੇ ਢੇਰ ਲਾ ਰਹੇ ਹਨ। ਪੰਜਾਬ ’ਚ ਚੱਲ ਰਿਹਾ ਇਹ ਚੋਣ ਮਾਹੌਲ 10 ਮਾਰਚ ਪਿੱਛੋਂ ਰੁਕ ਜਾਏਗਾ, ਅਜਿਹਾ ਨਹੀਂ ਹੈ। ਸੂਬਾਈ ਵਿਧਾਨ ਸਭਾ ਦੀਆਂ ਚੋਣਾਂ ਨਾਲ ਸ਼ੁਰੂ ਹੋਇਆ ਇਹ ਦੌਰ 2024 ਦੀਆਂ ਲੋਕ ਸਭਾ ਚੋਣਾਂ ਤੱਕ ਚੱਲੇਗਾ।
ਪੜ੍ਹੋ ਇਹ ਵੀ ਖ਼ਬਰ - ਪਠਾਨਕੋਟ 'ਚ ਰਿਸ਼ਤੇ ਹੋਏ ਦਾਗਦਾਰ, ਜ਼ਮੀਨੀ ਵਿਵਾਦ ਦੇ ਚੱਲਦਿਆਂ ਦਿਓਰਾਂ ਨੇ ਲੁੱਟੀ ਭਾਬੀ ਦੀ ਪੱਤ
ਅਪ੍ਰੈਲ ’ਚ ਰਾਜ ਸਭਾ ਦੇ ਮੈਂਬਰਾਂ ਦੀ ਹੋਵੇਗੀ ਚੋਣ
ਪੰਜਾਬ ’ਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਪਿੱਛੋਂ ਸਰਕਾਰ ਦਾ ਗਠਨ ਸ਼ੁਰੂ ਹੋ ਜਾਏਗਾ। ਇਸ ਗਠਨ ਨੂੰ ਮੁਕੰਮਲ ਹੋਣ ’ਤੇ ਤਿੰਨ ਤੋਂ 4 ਹਫ਼ਤੇ ਲੱਗ ਸਕਦੇ ਹਨ। ਉਸ ਪਿੱਛੋਂ ਦੇਸ਼ ਵਿਚ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਲਈ ਸਰਗਰਮੀਆਂ ਸ਼ੁਰੂ ਹੋ ਜਾਣਗੀਆਂ। ਪੰਜਾਬ ’ਚ 5 ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ 9 ਅਪ੍ਰੈਲ ਨੂੰ ਖ਼ਤਮ ਹੋ ਜਾਏਗਾ। ਇਸ ਸਮਾਂ ਹੱਦ ਤੋਂ ਪਹਿਲਾਂ ਚੋਣਾਂ ਦੀ ਪ੍ਰਕਿਰਿਆ ਮੁਕੰਮਲ ਕੀਤੀ ਜਾਣੀ ਜ਼ਰੂਰੀ ਹੈ। ਸੰਭਾਵਨਾ ਇਹ ਹੈ ਕਿ ਪੰਜਾਬ ਵਿਚ ਅਜੇ ਵਿਧਾਨ ਸਭਾ ਦਾ ਪਹਿਲਾਂ ਸਮਾਗਮ ਨਹੀਂ ਹੋਵੇਗਾ। ਇਹ ਰਾਜ ਸਭਾ ਦੀਆਂ ਚੋਣਾਂ ਤੋਂ ਬਾਅਦ ਹੋਵੇਗਾ। ਪੰਜਾਬ ਵਿਚ ਦੋ ਹੋਰ ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ 4 ਜੁਲਾਈ ਨੂੰ ਪੂਰਾ ਹੋਣਾ ਹੈ।
ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਵੱਡੀ ਵਾਰਦਾਤ: ਕਲਯੁਗੀ ਪਿਓ ਨੇ 5 ਮਹੀਨੇ ਦੀ ਧੀ ਨੂੰ ਜ਼ੋਰ ਨਾਲ ਜ਼ਮੀਨ 'ਤੇ ਸੁੱਟ ਕੇ ਕੀਤਾ ਕਤਲ
ਉਪ ਚੋਣਾਂ ਦਾ ਪਰਛਾਵਾਂ
10 ਮਾਰਚ ਦੇ ਨਤੀਜਿਆਂ ਪਿੱਛੋਂ ਉਪ ਚੋਣਾਂ ਦਾ ਹੋਣਾ ਲਗਭਗ ਯਕੀਨੀ ਹੈ। ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰਾਂ ਦੇ ਤਿੰਨ ਪ੍ਰਮੁੱਖ ਚਿਹਰੇ ਚਰਨਜੀਤ ਸਿੰਘ ਚੰਨੀ, ਸੁਖਬੀਰ ਸਿੰਘ ਬਾਦਲ, ਭਗਵੰਤ ਮਾਨ ਜੇ ਜਿੱਤਦੇ ਹਨ ਤਾਂ ਤਿੰਨ ਹਲਕਿਆਂ ’ਚ ਮੁੜ ਤੋਂ ਉਪ ਚੋਣਾਂ ਹੋ ਸਕਦੀਆਂ ਹਨ। ਭਗਵੰਤ ਮਾਨ ਸੰਗਰੂਰ ਤੋਂ ਲੋਕ ਸਭਾ ਦੇ ਮੈਂਬਰ ਹਨ। ਸੁਖਬੀਰ ਬਾਦਲ ਫਿਰੋਜ਼ਪੁਰ ਤੋਂ ਲੋਕ ਸਭਾ ਦੇ ਮੈਂਬਰ ਹਨ। ਚਰਨਜੀਤ ਸਿੰਘ ਚੰਨੀ ਸ੍ਰੀ ਚਮਕੌਰ ਸਾਹਿਬ ਦੇ ਨਾਲ ਹੀ ਹਲਕਾ ਭਦੌੜ ਤੋਂ ਵੀ ਚੋਣ ਲੜ ਰਹੇ ਹਨ। ਚੰਨੀ ਨੂੰ ਇਕ ਸੀਟ ਤਾਂ ਛੱਡਣੀ ਪਏਗੀ। ਇਸ ਕਾਰਨ ਉਸ ਸੀਟ ’ਤੇ ਉਪ ਚੋਣ ਹੋਣੀ ਯਕੀਨੀ ਹੈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਦੇ ਹਸਪਤਾਲ ’ਚ ਕੁੱਤਿਆਂ ਅਤੇ ਚੂਹਿਆਂ ਵਲੋਂ ਨੋਚੀ ਅੱਧ-ਕੱਟੀ ਲਾਸ਼ ਬਰਾਮਦ, ਫੈਲੀ ਸਨਸਨੀ
ਰਾਸ਼ਟਰਪਤੀ ਦੀ ਚੋਣ
ਰਾਜ ਸਭਾ ਦੇ ਮੈਂਬਰਾਂ ਦੀ ਚੋਣ ਦਾ ਮਾਮਲਾ ਅਜੇ ਵਿਚਕਾਰ ਹੀ ਹੋਵੇਗਾ ਕਿ ਦੇਸ਼ ਵਿਚ ਰਾਸ਼ਟਰਪਤੀ ਦੇ ਅਹੁਦੇ ਲਈ ਗਹਿਮਾ-ਗਹਿਮੀ ਸ਼ੁਰੂ ਹੋ ਜਾਏਗੀ। ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਜੁਲਾਈ ਵਿਚ ਹੋਣੀ ਹੈ।
ਸਥਾਨਕ ਸਰਕਾਰ ਅਦਾਰਿਆਂ ਦੀਆਂ ਚੋਣਾਂ
ਵਿਧਾਨ ਸਭਾ ਚੋਣਾਂ, ਰਾਜ ਸਭਾ ਅਤੇ ਉਸ ਪਿੱਛੋਂ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਪਿੱਛੋਂ ਪੰਜਾਬ ’ਚ 2-3 ਮਹੀਨਿਆਂ ਦੀ ਸ਼ਾਂਤੀ ਪਿੱਛੋਂ ਮੁੜ ਤੋਂ ਚੋਣ ਪ੍ਰਕਿਰਿਆ ਸ਼ੁਰੂ ਹੋ ਜਾਏਗੀ। ਸੂਬੇ ’ਚ ਦਸੰਬਰ ’ਚ ਸਥਾਨਕ ਸਰਕਾਰ ਅਦਾਰਿਆਂ ਦੀਆਂ ਚੋਣਾਂ ਹੋਣਗੀਆਂ।
ਪੜ੍ਹੋ ਇਹ ਵੀ ਖ਼ਬਰ - ਵੱਡੀ ਰਾਹਤ: ਰਾਜਾਸਾਂਸੀ ਏਅਰਪੋਰਟ ਤੋਂ 27 ਮਾਰਚ ਨੂੰ ਸ਼ੁਰੂ ਹੋਣਗੀਆਂ ਬਰਮਿੰਘਮ ਤੇ ਲੰਡਨ ਦੀਆਂ ਸਿੱਧੀਆਂ ਉਡਾਣਾਂ
ਜੇ ਹੰਗ ਅਸੈਂਬਲੀ ਬਣੀ ਤਾਂ
ਸੂਬੇ ਦੇ ਸਿਆਸੀ ਸਮੀਕਰਣ ਕੁਝ ਇਸ ਤਰ੍ਹਾਂ ਦੇ ਹਨ ਕਿ ਪੰਜਾਬ ’ਚ ਹੰਗ ਭਾਵ ਲੰਗੜੀ ਵਿਧਾਨ ਸਭਾ ਬਣਨ ਦੀ ਸੰਭਾਵਨਾ ਵੀ ਪ੍ਰਗਟਾਈ ਜਾ ਰਹੀ ਹੈ। ਜੇ ਇੰਝ ਹੁੰਦਾ ਹੈ ਤਾਂ ਪੰਜਾਬ ਦੀ ਅਫ਼ਸਰਸ਼ਾਹੀ ਨੂੰ ਮੌਜਾਂ ਹੋ ਜਾਣਗੀਆਂ। ਸਰਕਾਰ ’ਚ ਸ਼ਾਮਲ ਇਕ ਤੋਂ ਵਧ ਸਿਆਸੀ ਪਾਰਟੀਆਂ ਅਫ਼ਸਰਸ਼ਾਹੀ ਲਈ ਫ਼ਾਇਦੇ ਦਾ ਸੌਦਾ ਹੋਣਗੀਆਂ। ਜੇ ਪੰਜਾਬ ’ਚ ਰਾਸ਼ਟਰਪਤੀ ਰਾਜ ਲਾਗੂ ਹੁੰਦਾ ਹੈ ਤਾਂ ਅਫ਼ਸਰਸ਼ਾਹੀ ਨੂੰ ਬੋਰੀ-ਬਿਸਤਰਾ ਚੁੱਕ ਕੇ ਦਿੱਲੀ ਜਾਣਾ ਪਏਗਾ, ਕਿਉਂਕਿ ਸਭ ਫ਼ੈਸਲੇ ਦਿੱਲੀ ਤੋਂ ਹੀ ਹੋਣਗੇ।
ਪੜ੍ਹੋ ਇਹ ਵੀ ਖ਼ਬਰ - ਯੂਕ੍ਰੇਨ ’ਚ ਫਸੇ ਕਾਦੀਆਂ ਦੇ ਚਾਹਤ ਤੇ ਗੁਰਪ੍ਰਤਾਪ ਸਿੰਘ, ਦੱਸੀਆਂ ਦਿਲ ਨੂੰ ਝੰਜੋੜ ਦੇਣ ਵਾਲੀਆਂ ਇਹ ਗੱਲਾਂ