ਪੂਰੇ ਪੰਜਾਬ ''ਚ ਡਾਕਟਰਾਂ ਦੀ ਹੜਤਾਲ, ਸਰਕਾਰੀ ਹਸਪਤਾਲਾਂ ''ਚ 2 ਘੰਟੇ ਬੰਦ ਰਹੀ OPD

06/06/2017 4:23:28 PM

ਜਲੰਧਰ — ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐਮ. ਏ) ਦੀ ਅਪੀਲ 'ਤੇ ਸਰਕਾਰੀ ਹਸਪਤਾਲਾਂ 'ਚ 2 ਘੰਟੇ ਓ. ਪੀ. ਡੀ ਬੰਦ ਰੱਖਣ ਦਾ ਪੰਜਾਬ 'ਚ ਵਿਆਪਕ ਅਸਰ ਦਿੱਸ ਰਿਹਾ ਹੈ। ਜ਼ਿਆਦਾਤਰ ਜ਼ਿਲਿਆਂ ਦੇ ਹਸਪਤਾਲਾਂ 'ਚ ਓ. ਪੀ. ਡੀ. ਬੰਦ ਹੈ। 
ਉਥੇ ਹੀ ਨਿੱਜੀ ਹਸਪਤਾਲ ਵੀ ਆਈ. ਐਮ. ਏ. ਦਾ ਸਮਰਥਨ ਕਰ ਰਹੇ ਹਨ। ਬਠਿੰਡਾ 'ਚ ਨਿੱਜੀ ਹਸਪਤਾਲ ਪੂਰੀ ਤਰ੍ਹਾਂ ਨਾਲ ਬੰਦ ਹਨ। ਇਸ ਦੇ ਕਾਰਨ ਮਰੀਜ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਪਰੇਸ਼ਾਨ ਹਨ। ਐਸੋਸੀਏਸ਼ਨ ਨਾਲ ਜੁੜੇ ਡਾਕਟਰ ਸਰਕਾਰੀ ਹਸਪਤਾਲਾਂ 'ਚ ਕੰਮਕਾਜ਼ ਠੱਪ ਕਰ ਕੇ ਗੇਟ ਰੈਲੀ ਕਰ ਰਹੇ ਹਨ। ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਜਗਜੀਤ ਸਿੰਘ ਨੇ ਕਿਹਾ ਲੁਧਿਆਣਾ ਬੈਠਕ 'ਚ ਆਈ. ਐਮ. ਏ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਗਿਆ ਸੀ। ਉਥੇ ਹੀ ਪੀ. ਸੀ. ਐਮ. ਐਸ. ਡਾਕਟਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਗਗਨਦੀਪ ਸਿੰਘ ਨੇ ਕਿਹਾ ਉਨ੍ਹਾਂ ਦੀ ਐਸੋਸੀਏਸ਼ਨ ਵੀ ਆਈ. ਐਮ. ਏ ਦੇ ਹੱਕ 'ਚ ਕੰਮਕਾਜ਼ ਠੱਪ ਕਰ ਰਹੀ ਹੈ। 
 


Related News