ਪੰਜਾਬ ''ਚ ਕੋਰੋਨਾ ਦੇ 132 ਮਾਮਲੇ ਪਾਜ਼ੇਟਿਵ, 1 ਦੀ ਮੌਤ

Friday, May 08, 2020 - 12:40 AM (IST)

ਪੰਜਾਬ ''ਚ ਕੋਰੋਨਾ ਦੇ 132 ਮਾਮਲੇ ਪਾਜ਼ੇਟਿਵ, 1 ਦੀ ਮੌਤ

ਚੰਡੀਗੜ੍ਹ: ਪੰਜਾਬ 'ਚ ਵੀਰਵਾਰ ਨੂੰ ਲਗਾਤਾਰ 8ਵੇਂ ਦਿਨ ਵੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਆਂਕੜਾ 100 ਤੋਂ ਪਾਰ ਕਰ ਗਿਆ ਅਤੇ ਵੀਰਵਾਰ ਨੂੰ ਰਾਜ 'ਚ ਕੋਰੋਨਾ ਦੇ 132 ਮਾਮਲੇ ਪਾਜ਼ੇਟਿਵ ਪਾਏ ਗਏ। ਬੁੱਧਵਾਰ ਦੇਰ ਰਾਤ ਤਕ ਪੰਜਾਬ 'ਚ ਕੋਰੋਨਾ ਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 1573 ਸੀ ਪਰ 24 ਘੰਟੇ 'ਚ 132 ਨਵੇਂ ਮਰੀਜ਼ ਸਾਹਮਣੇ ਆਉਣ ਕਾਰਨ ਕੁੱਲ ਮਰੀਜ਼ਾਂ ਦੀ ਗਿਣਤੀ 1795 ਹੋ ਗਈ ਹੈ, ਜਦਕਿ ਹੁਸ਼ਿਆਰਪੁਰ 'ਚ ਇਕ ਮਰੀਜ਼ ਨੇ ਕੋਰੋਨਾ ਦੇ ਕਾਰਣ ਦਮ ਤੋੜ ਦਿੱਤਾ। ਵੀਰਵਾਰ ਨੂੰ ਗੁਰਦਾਸਪੁਰ 'ਚ 20, ਤਰਨਤਾਰਨ 'ਚ 13, ਜਲੰਧਰ 'ਚ 11, ਅੰਮ੍ਰਿਤਸਰ 'ਚ 8, ਬਰਨਾਲਾ ਤੇ ਫਤਿਹਗੜ੍ਹ ਸਾਹਿਬ 'ਚ 1-1 ਮਰੀਜ਼ ਪਾਜ਼ੇਟਿਵ ਪਾਏ ਗਏ। ਪੰਜਾਬ 'ਚ ਹੁਣ ਤਕ ਕੀਤੇ ਗਏ 34701 ਟੈਸਟਾਂ 'ਚੋਂ ਕਰੀਬ 4124 ਟੈਸਟਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਰਾਜ 'ਚ ਅਜੇ ਤਕ 149 ਮਰੀਜ਼ ਠੀਕ ਹੋ ਚੁਕੇ ਹਨ ਜਦਕਿ 28 ਮਰੀਜ਼ਾਂ ਦੀ ਮੌਤ ਹੋ ਚੁਕੀ ਹੈ।


author

Deepak Kumar

Content Editor

Related News