ਸੀਤ ਲਹਿਰ ਨਾਲ ਕੰਬਿਆ ਪੰਜਾਬ, ਦਿੱਲੀ ''ਚ 22 ਸਾਲ ਦਾ ਟੁੱਟਿਆ ਰਿਕਾਰਡ

12/25/2019 9:44:18 AM

ਚੰਡੀਗੜ੍ਹ (ਏਜੰਸੀਆਂ) : ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਨਾਲ ਲੱਗਦੇ ਇਲਾਕਿਆਂ 'ਚ ਮੰਗਲਵਾਰ ਵੀ ਸੀਤ ਲਹਿਰ ਦਾ ਪੂਰਾ ਜ਼ੋਰ ਰਿਹਾ ਤੇ ਆਉਂਦੇ ਤਿੰਨ ਦਿਨਾਂ ਤਕ ਇਸ ਤੋਂ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਤਕ ਪੂਰੇ ਖੇਤਰ 'ਚ ਸੰਘਣੀ ਧੁੰਦ ਛਾਈ ਰਹੇਗੀ। ਮੰਗਲਵਾਰ ਵੀ ਖੇਤਰ ਦੇ ਕਈ ਹਿੱਸਿਆਂ 'ਚ ਧੁੰਦ ਹੋਣ ਕਾਰਣ ਜ਼ਮੀਨ ਤੋਂ ਆਸਮਾਨ ਤਕ ਆਮ ਜ਼ਿੰਦਗੀ ਪ੍ਰਭਾਵਿਤ ਹੋਈ। ਸੜਕਾਂ 'ਤੇ ਆਵਾਜਾਈ ਮੱਠੀ ਰਫਤਾਰ ਨਾਲ ਚੱਲੀ। ਰੇਲ ਗੱਡੀਆਂ ਦੀ ਰਵਾਨਗੀ ਕਈ ਘੰਟੇ ਪੱਛੜੀ ਰਹੀ ਹਵਾਈ ਉਡਾਣਾਂ ਵੀ ਪ੍ਰਭਾਵਿਤ ਹੋਈਆਂ। ਬਾਅਦ ਦੁਪਹਿਰ ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ 'ਚ ਹਲਕੀ ਧੁੱਪ ਚੜ੍ਹੀ, ਜਿਸ ਨਾਲ ਲੋਕਾਂ ਨੂੰ ਸੀਤ ਲਹਿਰ ਤੋਂ ਮਾਮੂਲੀ ਰਾਹਤ ਮਿਲੀ।

ਕਿਥੇ ਕਿੰਨੇ ਡਿਗਰੀ ਰਿਹਾ ਤਾਪਮਾਨ
ਲੇਹ ਮਨਫੀ                14
ਗੁਲਮਰਗ ਮਨਫੀ      -06
ਸ਼੍ਰੀਨਗਰ ਮਨਫੀ     -04
ਮਨਾਲੀ ਮਨਫੀ         -02
ਸੋਲਨ                     00
ਪਤਨੀਟਾਪ              00
ਸ਼ਿਮਲਾ                   02
ਅੰਮ੍ਰਿਤਸਰ            06
ਦੇਹਰਾਦੂਨ               08
ਚੰਡੀਗੜ੍ਹ              09
ਜਲੰਧਰ                 10
ਕਰਨਾਲ                10
ਲੁਧਿਆਣਾ              10

ਦਿੱਲੀ 'ਚ 22 ਸਾਲ ਦਾ ਟੁੱਟਿਆ ਰਿਕਾਰਡ
ਦਿੱਲੀ 'ਚ ਸੀਤ ਲਹਿਰ ਦਾ 22 ਸਾਲ ਦਾ ਰਿਕਾਰਡ ਟੁੱਟ ਗਿਆ ਹੈ। 1997 ਤੋਂ ਬਾਅਦ ਪਹਿਲੀ ਵਾਰ ਦਿੱਲੀ ਵਿਚ ਦਸੰਬਰ ਦੇ ਮਹੀਨੇ ਇੰਨੀ ਠੰਡ ਪਈ ਹੈ। 5 ਸਾਲ ਪਹਿਲਾਂ ਵੀ ਦਿੱਲੀ ਦੇ ਲੋਕਾਂ ਨੇ ਬਹੁਤ ਠੰਡ ਮਹਿਸੂਸ ਕੀਤੀ ਸੀ ਪਰ ਇਸ ਵਾਰ ਠੰਡ ਉਸ ਤੋਂ ਵੀ ਕਿਤੇ ਵੱਧ ਹੈ। 26 ਦਸੰਬਰ ਤੋਂ ਬਾਅਦ ਸੀਤ ਲਹਿਰ ਤੋਂ ਕੁਝ ਰਾਹਤ ਮਿਲ ਸਕਦੀ ਹੈ। ਰਾਜਸਥਾਨ ਦੇ ਸੀਕਰ ਵਿਖੇ ਪਾਰਾ ਜ਼ੀਰੋ ਡਿਗਰੀ ਸੈਲਸੀਅਸ 'ਤੇ ਪਹੁੰਚ ਗਿਆ। ਚੁਰੂ ਵਿਚ ਰੁੱਖਾਂ 'ਤੇ ਬਰਫ ਜੰਮਣੀ ਸ਼ੁਰੂ ਹੋ ਗਈ ਹੈ।


cherry

Content Editor

Related News