ਪੰਜਾਬ ''ਚ ਹੋ ਸਕਦੈ ਬਲੈਕ ਆਊਟ, ਫੌਜ ਕੋਲ ਖ਼ਤਮ ਹੋਇਆ ਰਾਸ਼ਨ-ਅਸਲਾ: ਮਨਪ੍ਰੀਤ ਬਾਦਲ

Saturday, Oct 10, 2020 - 06:24 PM (IST)

ਪੰਜਾਬ ''ਚ ਹੋ ਸਕਦੈ ਬਲੈਕ ਆਊਟ, ਫੌਜ ਕੋਲ ਖ਼ਤਮ ਹੋਇਆ ਰਾਸ਼ਨ-ਅਸਲਾ: ਮਨਪ੍ਰੀਤ ਬਾਦਲ

ਬਠਿੰਡਾ (ਕੁਨਾਲ ਬਾਂਸਲ): ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ 'ਚ ਕੋਇਲਾ ਕੁੱਲ 2 ਦਿਨ ਦਾ ਬਕਾਇਆ ਰਹਿ ਗਿਆ ਹੈ, ਕਿਉਂਕਿ ਪੰਜਾਬ ਭਰ 'ਚ ਕਿਸਾਨ ਰੇਲ ਪਟੜੀਆਂ ਨੂੰ ਜਾਮ ਕਰ ਧਰਨੇ ਪ੍ਰਦਰਸ਼ਨ 'ਤੇ ਬੈਠੇ ਹੋਏ ਹਨ, ਜਿਸ ਨਾਲ ਪੰਜਾਬ 'ਚ ਬਿਜਲੀ ਠੱਪ ਹੋ ਜਾਵੇਗੀ। ਕਣਕ ਦੀ ਬਿਜਾਈ ਦੀ ਸਮੇਂ ਤੋਂ ਕਾਫੀ ਲੇਟ ਹੋ ਰਹੀ ਜਾਵੇਗੀ ਅਤੇ ਜੋ ਫੌਜੀ ਜਵਾਨ ਲੱਦਾਖ 'ਚ ਦੇਸ਼ ਦੇ ਲਈ ਲੜਾਈ ਲੜ ਰਹੇ ਹਨ ਉਨ੍ਹਾਂ ਦੇ ਲਈ ਲੋੜਵੰਦ ਸਾਮਾਨ ਵੀ ਨਹੀਂ ਭੇਜਿਆ ਜਾ ਸਕੇਗਾ। ਇਸ ਲਈ ਕਿਸਾਨ ਜਥੇਬੰਦੀਆਂ ਨੂੰ ਸੋਚ ਸਮਝ ਕੇ ਪੰਜਾਬ ਦੇ ਹੱਕ 'ਚ ਫੈਸਲੇ ਲੈ ਕੇ ਪ੍ਰਦਰਸ਼ਨ ਕਰਨਾ ਚਾਹੀਦਾ ਹੈ ਕਿਉਂਕਿ ਅੱਜ ਦੇ ਹਾਲਾਤਾਂ ਨੂੰ ਪੂਰੇ ਪੰਜਾਬ ਦਾ ਨੁਕਸਾਨ ਹੈ। 

ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ 'ਚ ਨਹੀਂ ਨਜ਼ਰ ਆਇਆ ਬੰਦ ਦਾ ਅਸਰ, ਖੁੱਲ੍ਹੇ ਬਾਜ਼ਾ

ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਬੁੱਧਵਾਰ ਨੂੰ ਪੰਜਾਬ ਕੈਬਿਨਟ ਦੀ ਮੀਟਿੰਗ 'ਚ ਤਿੰਨ ਅਹਿਮ ਫੈਸਲੇ ਲਏ ਜਾਣੇ ਹਨ। ਕੋਰੋਨਾ ਮਹਾਮਾਰੀ ਦੌਰਾਨ ਕਈ ਨੌਜਵਾਨ ਬੇਰਜ਼ਗਾਰ ਹੋਏ ਅਤੇ ਪੰਜਾਬ 'ਚ ਬੇਰੁਜ਼ਗਾਰੀ ਨੂੰ ਦੇਖਦੇ ਹੋਏ ਅਗਲੇ ਕਰੀਬ 7 ਮਹੀਨਿਆਂ 'ਚ ਪੰਜਾਬ ਸਰਕਾਰ ਦੇ ਮੁੰਡੇ ਅਤੇ ਕੁੜੀਆਂ ਨੂੰ ਕਰੀਬ ਇਕ ਲੱਖ ਨੌਕਰੀਆਂ ਦੇਣ ਜਾ ਰਹੀ ਹੈ। 

ਇਹ ਵੀ ਪੜ੍ਹੋ: ਫਾਜ਼ਿਲਕਾ: ਡੀ. ਸੀ. ਦਫ਼ਤਰ 'ਚ ਲੱਗੀ ਰਾਹੁਲ ਗਾਂਧੀ ਦੀ ਤਸਵੀਰ, ਅਕਾਲੀ ਦਲ ਨੇ ਘੇਰੀ ਕਾਂਗਰ

ਦੂਜਾ ਫੈਸਲਾ ਪੰਜਾਬ ਸਰਕਾਰ ਵਲੋਂ ਕੈਬਨਿਟ 'ਚ ਐੱਸ.ਸੀ. ਵਿਦਿਆਰਥੀਆਂ ਦੇ ਲਈ ਸਕਾਲਸ਼ਿਪ ਸ਼ੁਰੂ ਕਰਨ ਦਾ ਲਿਆ ਜਾਵੇਗਾ, ਜਿਸ 'ਚ ਕੇਂਦਰ ਸਰਕਾਰ ਦਾ ਕੋਈ ਰੋਲ ਨਹੀਂ ਹੋਵੇਗਾ, ਜਿਸ 'ਚ ਪੰਜਾਬ ਸਰਕਾਰ ਦਾ ਕਰੀਬ 600 ਕਰੋੜ ਦਾ ਖਰਚਾ ਆਵੇਗਾ।

ਇਹ ਵੀ ਪੜ੍ਹੋ: ਖੇਤੀ ਬਿੱਲਾਂ ਖ਼ਿਲਾਫ਼ ਰਿਲਾਇੰਸ ਪੰਪ 'ਤੇ ਧਰਨਾ ਦੇ ਰਹੇ ਇਕ ਹੋਰ ਕਿਸਾਨ ਦੀ ਮੌਤ

ਤੀਜਾ ਫੈਸਲਾ ਬੁੱਧਵਾਰ ਨੂੰ ਕੈਬਨਿਟ ਮੀਟਿੰਗ 'ਚ ਲੋੜਵੰਦ ਗਰੀਬ ਪਰਿਵਾਰਾਂ ਦੇ ਲਈ ਲਿਆ ਜਾਣਾ ਹੈ, ਜਿਨ੍ਹਾਂ ਲੋੜਵੰਦ ਲੋਕਾਂ ਦੇ ਰਾਸ਼ਨ ਕਾਰਡ ਨਹੀਂ ਬਣੇ ਜਾਂ ਰੱਦ ਹੋਏ ਹਨ ਉਸ ਨੂੰ ਦੇਖਦੇ ਹੋਏ ਹਰ ਲੋੜਵੰਦ ਗਰੀਬ ਪਰਿਵਾਰ ਦਾ ਰਾਸ਼ਨ ਕਾਰਡ ਜਾਰੀ ਕੀਤਾ ਜਾਵੇਗਾ, ਜਿਸ 'ਚ ਪੰਜਾਬ ਸਰਕਾਰ ਕਰੀਬ 200 ਕਰੋੜ ਖਰਚ ਕਰਨ ਜਾ ਰਹੀ ਹੈ।


author

Shyna

Content Editor

Related News