''''ਤੇਜ਼ਾਬ ਹਮਲੇ ਦੇ ਪੀੜਤਾਂ ਨਾਲ ਕਿਸੇ ਤਰ੍ਹਾਂ ਦਾ ਲਿੰਗ ਪੱਖਪਾਤ ਨਾ ਹੋਵੇ''''
Tuesday, Dec 10, 2019 - 03:20 PM (IST)
ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਤੇਜ਼ਾਬ ਹਮਲੇ ਦੇ ਪੀੜਤਾਂ ਨੂੰ ਮਹੀਨੇਵਾਰ ਵਿੱਤੀ ਸਹਾਇਤਾ ਮੁੱਹਈਆ ਕਰਾਉਣ 'ਚ ਕਿਸੇ ਤਰ੍ਹਾਂ ਦਾ ਲਿੰਗ ਭੇਦਭਾਵ ਨਹੀਂ ਕੀਤਾ ਜਾ ਸਕਦਾ ਅਤੇ ਤੇਜ਼ਾਬ ਪੀੜਤ ਔਰਤ ਜਾਂ ਪੁਰਸ਼ ਕੋਈ ਵੀ ਹੋ ਸਕਦਾ ਹੈ। ਅਦਾਲਤ ਵਲੋਂ ਸੰਗਰੂਰ ਦੇ ਧੁਰੀ ਵਾਸੀ ਮਲਕੀਤ ਸਿੰਘ ਦੀ ਪਟੀਸ਼ਨ 'ਤੇ ਇਹ ਟਿੱਪਣੀ ਕੀਤੀ, ਜਿਸ 'ਚ ਕਿਹਾ ਗਿਆ ਸੀ ਸੂਬੇ 'ਚ ਪੁਰਸ਼ਾਂ 'ਤੇ ਤੇਜ਼ਾਬੀ ਹਮਲਾ ਹੋਣ ਦੀ ਸੂਰਤ 'ਚ ਉਨ੍ਹਾਂ ਲਈ ਕਿਸੇ ਤਰ੍ਹਾਂ ਦੇ ਮੁਆਵਜ਼ੇ ਦਾ ਕੋਈ ਨਿਯਮ ਨਹੀਂ, ਜਿਸ 'ਤੇ ਸੁਣਵਾਈ ਕਰਦਿਆਂ ਅਦਾਲਤ ਨੇ ਕਿਹਾ ਕਿ ਇਸ ਸਬੰਧੀ ਕਿਸੇ ਤਰ੍ਹਾਂ ਦਾ ਕੋਈ ਲਿੰਗ ਭੇਦਭਾਵ ਨਹੀਂ ਹੋਣਾ ਚਾਹੀਦਾ।